ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਮੈਂ ਤੇਰਾ ਧੰਨਵਾਦੀ ਹਾਂ," ਕੇ. ਨੇ ਫ਼ੌਰਨ ਕਿਹਾ, ਉਹ ਹੌਲੀ ਜਿਹੇ ਉੱਠ ਖੜ੍ਹਾ ਹੋਇਆ ਅਤੇ ਫ਼ਰਾਉਲਨ ਮੌਤੇਗ `ਤੇ ਇੱਕ ਨਜ਼ਰ ਸੁੱਟਣ ਤੋਂ ਬਾਅਦ, ਮੇਜ਼ ਦੇ ਪਾਰ, ਅਤੇ ਉਸਦੇ ਪਿੱਛੋਂ ਖਿੜਕੀ ਦੇ ਬਾਹਰ ਵੇਖਣ ਲੱਗਾ। ਸਾਹਮਣੇ ਵਾਲਾ ਘਰ ਸੂਰਜ ਦੀ ਰੌਸ਼ਨੀ ਵਿੱਚ ਨਹਾ ਰਿਹਾ ਸੀ ਅਤੇ ਉਹ ਬੂਹੇ ਕੋਲ ਚਲਾ ਗਿਆ। ਫ਼ਰਾਉਲਨ ਮੌਤੇਗ ਕੁੱਝ ਕਦਮ ਤੱਕ ਉਸਦੇ ਪਿੱਛੇ ਚਲੀ ਆਈ, ਜਿਵੇਂ ਕਿ ਉਸਨੂੰ ਉਸ ’ਤੇ ਪੂਰਾ ਯਕੀਨ ਨਾ ਹੋਵੇ। ਪਰ ਬੂਹੇ ਦੇ ਕੋਲ ਪਹੁੰਚ ਕੇ ਉਹ ਵਾਪਸ ਮੁੜਨ ਲਈ ਮਜਬੂਰ ਹੋ ਗਏ, ਕਿਉਂਕਿ ਬੂਹਾ ਖੁੱਲ੍ਹਿਆ ਅਤੇ ਕੈਪਟਨ ਅੰਦਰ ਆ ਗਿਆ। ਇਹ ਪਹਿਲੀ ਵਾਰ ਸੀ ਕਿ ਕੇ. ਨੇ ਉਸਨੂੰ ਐਨਾ ਨੇੜਿਓਂ ਵੇਖਿਆ ਸੀ। ਉਹ ਲੱਗਭਗ ਚਾਲੀ ਵਰਿਆਂ ਦਾ ਲੰਮਾ ਅਤੇ ਸੂਰਜ ਦੀ ਧੁੱਪ ਨਾਲ ਸੜੇ ਹੋਏ ਚਿਹਰੇ ਵਾਲਾ ਆਦਮੀ ਸੀ। ਉਸਦਾ ਚਿਹਰਾ ਮੋਟਾ ਜਿਹਾ ਸੀ। ਉਹ ਥੋੜਾ ਝੁਕ ਆਇਆ ਜਿਹੜਾ ਕੇ. ਦੇ ਲਈ ਸਤਿਕਾਰ ਸੀ, ਫ਼ਿਰ ਉਹ ਫ਼ਰਾਉਲਨ ਮੌਤੇਗ ਦੇ ਕੋਲ ਪੁੱਜਾ ਅਤੇ ਸਤਿਕਾਰ ਨਾਲ ਉਸਦੇ ਹੱਥ ਨੂੰ ਚੁੰਮ ਲਿਆ। ਉਹ ਨਿੰਨਤਾ ਨਾਲ ਚੰਗਾ ਵਿਹਾਰ ਕਰ ਰਿਹਾ ਸੀ। ਫ਼ਰਾਉਲਨ ਮੌਤੇਗ ਦੇ ਪ੍ਰਤੀ ਉਸਦਾ ਚੰਗਾ ਵਿਹਾਰ ਕੇ. ਦੁਆਰਾ ਕੀਤੇ ਵਿਹਾਰ ਨਾਲੋਂ ਬਿਲਕੁਲ ਉਲਟ ਸੀ। ਤਾਂ ਵੀ ਫ਼ਰਾਉਨ ਮੌਤੇਗ ਕੇ. ਦੇ ਨਾਲ ਗੁੱਸੇ ਨਹੀਂ ਲੱਗ ਰਹੀ ਸੀ ਅਤੇ ਕੇ. ਨੂੰ ਕੈਪਟਨ ਤੋਂ ਜਾਣੂ ਵੀ ਕਰਾ ਸਕਦੀ ਸੀ ਪਰ ਕੇ. ਨੇ ਉਸ ਨਾਲ ਜਾਣੂ ਹੋਣ ਦੀ ਇੱਛਾ ਜ਼ਾਹਿਰ ਨਹੀਂ ਕੀਤੀ। ਉਹ ਕੈਪਟਨ ਜਾਂ ਫ਼ਰਾਉਲਨ ਮੌਤੇਗ ਦੋਵਾਂ ਨਾਲ ਹੀ ਬਿਲਕੁਲ ਦੋਸਤੀ ਨਹੀਂ ਕਰਨਾ ਚਾਹੁੰਦਾ ਸੀ। ਉਸਦੀਆਂ ਨਜ਼ਰਾਂ 'ਚ , ਹੱਥ ਦਾ ਚੁੰਮਿਆ ਜਾਣਾ ਕਿਸੇ ਸਾਜ਼ਿਸ਼ 'ਚ ਉਹਨਾਂ ਦੇ ਜੁੜ ਜਾਣ ਦਾ ਸੰਕੇਤ ਸੀ, ਜਿਹੜਾ ਸਿੱਧਾ ਗੈਰ-ਦਿਲਚਸਪ ਵਿਖਾਈ ਦੇ ਰਿਹਾ ਸੀ, ਪਰ ਉਸਨੂੰ ਫ਼ਰਾਉਲਨ ਬਸਤਰ ਤੋਂ ਦੂਰ ਕਰ ਦੇਣ ਦੀ ਚਾਲ ਜਿਹਾ ਸੀ। ਪਰ ਕੇ. ਨੇ ਸੋਚਿਆ ਕਿ ਉਹ ਤਾਂ ਇਸ ਤੋਂ ਵੀ ਜ਼ਿਆਦਾ ਦੀ ਖੋਜ ਕਰ ਚੁੱਕਾ ਹੈ, ਉਸਨੂੰ ਮਹਿਸੂਸ ਹੋਇਆ ਕਿ ਫ਼ਰਾਉਲਨ ਮੌਤੇਗ ਨੇ ਇੱਕ ਪ੍ਰਭਾਵਸ਼ਾਲੀ, ਬਲਕਿ ਦੋ-ਧਾਰੀ ਤਲਵਾਰ ਵਰਗਾ ਤਰੀਕਾ ਚੁਣਿਆ ਹੈ। ਉਹ ਫ਼ਰਾਉਲਨ ਬਸਤਰ ਅਤੇ ਕੇ. ਵਿਚਲੇ ਸਬੰਧਾਂ ਦੇ ਮਹੱਤਵ ਨੂੰ ਵਧਾ-ਚੜਾ ਕੇ ਪੇਸ਼ ਕਰ ਰਹੀ ਸੀ ਅਤੇ ਸਭ ਤੋਂ ਉੱਪਰ ਉਹ ਉਸ ਮੁਲਾਕਾਤ, ਜਿਸਦੀ ਉਸਨੇ ਉਮੀਦ ਕੀਤੀ ਸੀ, ਦੇ ਮਹੱਤਵ ਨੂੰ ਵੀ ਵਧਾ-ਚੜ੍ਹਾ ਕੇ ਬਿਆਨ ਕਰ ਰਹੀ ਸੀ, ਅਤੇ ਠੀਕ ਉਸੇ ਵੇਲੇ ਉਹ ਅਜਿਹਾ ਵਿਖਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਜਿਵੇਂ ਹਰੇਕ ਚੀਜ਼ ਨੂੰ ਕੇ. ਵਧਾ-ਚੜ੍ਹਾ ਰਿਹਾ ਹੋਵੇ। ਉਹ ਖ਼ੁਦ ਨੂੰ ਢਕ ਰਹੀ ਸੀ। ਕੇ. ਦੀ ਕਿਸੇ ਵੀ ਚੀਜ਼ ਨੂੰ

108 ।। ਮੁਕੱਦਮਾ