ਪੰਜਵਾਂ ਭਾਗ
ਕੋੜ੍ਹੇ ਮਾਰਨ ਵਾਲਾ
ਇੱਕ ਜਾਂ ਦੋ ਦਿਨਾਂ ਬਾਅਦ ਕੇ. ਆਪਣੇ ਦਫ਼ਤਰ ਅਤੇ ਉੱਥੋਂ ਹੇਠਾਂ ਉੱਤਰਨ ਵਾਲੀਆਂ ਮੁੱਖ ਪੌੜੀਆਂ ਦੇ ਵਿਚਕਾਰ ਗਲਿਆਰੇ ਵਿੱਚੋਂ ਲੰਘ ਰਿਹਾ ਸੀ, ਅੱਜ ਦੇ ਇਸ ਖ਼ਾਸ ਵਕਤ ਉਹ ਘਰ ਦੇ ਲਈ ਕੂਚ ਕਰਨ ਵਾਲਾ ਲਗਭਗ ਆਖ਼ਰੀ ਆਦਮੀ ਸੀ, ਡਿਸਪੈਚ ਵਿਭਾਗ ਵਿੱਚ ਸਿਰਫ਼ ਦੋ ਸਹਾਇੱਕ ਚਮਕਦੇ ਲੈਂਪ ਦੀ ਰੌਸ਼ਨੀ ਦੇ ਇੱਕ ਧੱਬੇ ਵਿੱਚ ਅਜੇ ਵੀ ਕੰਮ ਕਰ ਰਹੇ ਸਨ, ਜਦੋਂ ਉਸਨੇ ਇੱਕ ਬੂਹੇ ਦੇ ਪਿੱਛਿਓਂ ਸਿਸਕਣ ਦੀ ਆਵਾਜ਼ ਸੁਣੀ ਜਿਹੜੀ (ਜਦਕਿ ਖ਼ੁਦ ਉਸਨੇ ਉਹ ਕਮਰਾ ਕਦੇ ਵੀ ਨਹੀਂ ਵੇਖਿਆ ਸੀ) ਉਹ ਸੋਚਦਾ ਸੀ ਕਿ ਇਹ ਕਬਾੜ ਨਾਲ ਭਰਿਆ ਕਮਰਾ ਹੈ। ਉਹ ਹੈਰਾਨ ਹੋ ਕੇ ਰੁਕ ਗਿਆ ਅਤੇ ਇੱਕ ਖਿਣ ਦੇ ਲਈ ਵਾਪਸ ਧਿਆਨ ਨਾਲ ਸੁਣਨ ਲੱਗਾ ਤਾਂ ਕਿ ਇਹ ਵਿਸ਼ਵਾਸ ਕਰ ਸਕੇ ਕਿ ਉਸਨੂੰ ਗ਼ਲਤਫ਼ਹਿਮੀ ਨਹੀਂ ਹੋਈ ਹੈ। ਥੋੜੀ ਜਿਹੀ ਦੇਰ ਬਾਅਦ, ਸਿਸਕਣ ਦੀ ਆਵਾਜ਼ ਇੱਕ ਵਾਰ ਫਿਰ ਸ਼ੁਰੂ ਹੋ ਗਈ। ਪਹਿਲਾਂ ਤਾਂ ਉਸਨੇ ਸੋਚਿਆ ਕਿ ਇੱਕ ਸਹਾਇੱਕ ਨੂੰ ਬੁਲਾ ਲਿਆ ਜਾਵੇ, ਸ਼ਾਇਦ ਗਵਾਹ ਦੀ ਲੋੜ ਪੈ ਜਾਵੇ, ਪਰ ਫ਼ਿਰ ਉਸਦੇ ਉੱਪਰ ਇੱਕ ਅਜਿਹੀ ਅਜਿੱਤ ਉਤਸੁਕਤਾ ਹਾਵੀ ਹੋ ਗਈ ਕਿ ਉਸਨੇ ਪੂਰੀ ਤਾਕਤ ਨਾਲ ਧੱਕ ਕੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ। ਜਿਵੇਂ ਕਿ ਉਸਦੀ ਕਲਪਨਾ ਸੀ ਉਹ ਸਚਮੁੱਚ ਹੀ ਕਬਾੜ ਨਾਲ ਭਰਿਆ ਹੋਇਆ ਕਮਰਾ ਸੀ। ਹਰ ਤਰ੍ਹਾਂ ਦਾ ਪੁਰਾਣਾ ਛਪਿਆ ਬੇਕਾਰ ਸਮਾਨ ਅੰਦਰ ਭਰਿਆ ਪਿਆ ਸੀ, ਨਾਲ ਹੀ ਮਿੱਟੀ ਦੀਆਂ ਖਾਲੀ ਸਿਆਹੀ ਦੀਆਂ ਬੋਤਲਾਂ ਫ਼ਰਸ਼ 'ਤੇ ਡਿੱਗੀਆਂ ਪਈਆਂ ਸਨ। ਕਮਰੇ ਵਿੱਚ ਤਿੰਨ ਆਦਮੀ ਸਨ, ਜਿਹੜੇ ਭੀੜੀ ਜਿਹੀ ਥਾਂ 'ਤੇ ਹੇਠਾਂ ਝੁਕੇ ਹੋਏ ਸਨ। ਸ਼ੈਲਫ਼ ਤੇ ਜਲ ਰਹੀ ਇੱਕ ਮੋਮਬੱਤੀ ਹਲਕਾ ਜਿਹਾ ਚਾਨਣ ਕਰ ਰਹੀ ਸੀ।
"ਤੂੰ ਇੱਥੇ ਕੀ ਕਰ ਰਿਹਾ ਏਂ?" ਕੇ. ਨੇ ਪੁੱਛਿਆ, ਉਤੇਜਨਾ ਨਾਲ ਕਹੇ ਸ਼ਬਦ ਉਸਦੇ ਮੂੰਹ ਵਿੱਚੋਂ ਬਾਹਰ ਨਿਕਲਦੇ ਚਲੇ ਆ ਰਹੇ ਸਨ, ਪਰ ਉਹ ਜ਼ਿਆਦਾ
111 ।। ਮੁਕੱਦਮਾ