ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ੋਰ ਨਾਲ ਨਹੀਂ ਬੋਲਿਆ। ਉਹਨਾਂ ਵਿੱਚੋਂ ਇੱਕ ਆਦਮੀ ਜਿਹੜਾ ਸਾਫ਼ ਤੌਰ ’ਤੇ ਦੂਜੇ ਦੋਵਾਂ ਉੱਤੇ ਹਾਵੀ ਸੀ ਅਤੇ ਜਿਸਦਾ ਧਿਆਨ ਸਭ ਤੋਂ ਪਹਿਲਾਂ ਕੇ. ਦੇ ਵੱਲ ਖਿੱਚਿਆ ਗਿਆ, ਇੱਕ ਤਰ੍ਹਾਂ ਨਾਲ ਕਾਲੇ ਚਮੜੇ ਦੇ ਕੱਪੜੇ ਪਹਿਨੇ ਹੋਏ ਸੀ, ਜਿਹਨਾਂ ਨਾਲ ਉਸਦਾ ਗਲੇ ਅਤੇ ਛਾਤੀ ਤੱਕ ਦਾ ਹਿੱਸਾ ਨੰਗਾ ਸੀ ਅਤੇ ਉਸਦੀਆਂ ਬਾਹਾਂ ਵੀ ਪੂਰੀਆਂ ਨੰਗੀਆਂ ਸਨ। ਉਸਨੇ ਕੋਈ ਜਵਾਬ ਨਾ ਦਿੱਤਾ। ਪਰ ਬਾਕੀ ਦੇ ਦੋਵੇਂ ਆਦਮੀ ਚੀਕ ਪਏ, "ਸ੍ਰੀਮਾਨ ਸਾਨੂੰ ਸਜ਼ਾ ਦਿੱਤੀ ਜਾਣ ਵਾਲੀ ਹੈ ਕਿਉਂਕਿ ਤੁਸੀਂ ਜਾਂਚ ਮੈਜਿਸਟਰੇਟ ਨੂੰ ਸਾਡੀ ਸ਼ਿਕਾਇਤ ਕਰ ਰੱਖੀ ਹੈ।"

ਹੁਣ ਕੇ. ਨੂੰ ਪਤਾ ਲੱਗਿਆ ਕਿ ਉਹ ਦੋਵੇਂ ਤਾਂ ਫ਼ਰਾਂਜ਼ ਅਤੇ ਵਿਲਿਅਮ ਨਾਂ ਦੇ ਵਾਰਡਰ ਹਨ ਅਤੇ ਤੀਜੇ ਆਦਮੀ ਦੇ ਹੱਥ ਵਿੱਚ ਕੋੜਾ ਹੈ, ਜਿਸ ਨਾਲ ਉਹ ਉਹਨਾਂ ਦੀ ਧੁਲਾਈ ਕਰਨ ਵਾਲਾ ਸੀ।

"ਹੁਣ," ਕੇ. ਨੇ ਉਹਨਾਂ 'ਤੇ ਇੱਕ ਤਿੱਖੀ ਨਜ਼ਰ ਸੁੱਟ ਕੇ ਕਿਹਾ, "ਮੈਂ ਕੋਈ ਸ਼ਿਕਾਇਤ ਨਹੀਂ ਕੀਤੀ, ਮੈਂ ਤਾਂ ਸਿਰਫ਼ ਉਨਾ ਹੀ ਕਿਹਾ ਸੀ ਕਿ ਜਿਹੜਾ ਕੁੱਝ ਕਮਰਿਆਂ ਵਿੱਚ ਹੋਇਆ ਸੀ। ਪਰ ਖ਼ੈਰ, ਤੁਸੀਂ ਲੋਕਾਂ ਨੇ ਵੀ ਢੁੱਕਵਾਂ ਵਿਹਾਰ ਨਹੀਂ ਕੀਤਾ ਸੀ।"

“ਪਰ ਸ਼ੀਮਾਨ,” ਵਿਲੀਅਮ ਨੇ ਕਿਹਾ, ਜਦੋਂ ਕਿ ਫ਼ਰਾਜ਼ ਉਸ ਤੀਜੇ ਆਦਮੀ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਉਸਦੇ ਪਿੱਛੇ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, "ਜੇ ਤੁਹਾਨੂੰ ਸਿਰਫ਼ ਇਹੀ ਪਤਾ ਹੁੰਦਾ ਕਿ ਸਾਡੀ ਤਨਖ਼ਾਹ ਕਿੰਨੀ ਘੱਟ ਹੈ ਤਾਂ ਤੁਸੀਂ ਸਾਡੇ ਪ੍ਰਤੀ ਇੰਨਾ ਕਠੋਰ ਰਵੱਈਆ ਕਦੇ ਨਾ ਇਖ਼ਤਿਆਰ ਕਰਦੇ। ਪਾਲਣ ਲਈ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਹੈ, ਅਤੇ ਇਹ ਫ਼ਰਾਂਜ਼ ਵਿਆਹ ਕਰਵਾ ਲੈਣਾ ਚਾਹੁੰਦਾ ਹੈ, ਅਸੀਂ ਜ਼ਿਆਦਾ ਕਮਾਉਣਾ ਚਾਹੁੰਦੇ ਹਾਂ, ਜਿੰਨਾ ਜ਼ਿਆਦਾ ਅਸੀਂ ਕਮਾ ਸਕਦੇ ਹਾਂ, ਪਰ ਇਹ ਸਭ ਸਿਰਫ਼ ਕੰਮ ਕਰਨ ਨਾਲ ਹੀ ਸੰਭਵ ਨਹੀਂ, ਚਾਹੇ ਅਸੀਂ ਆਪਣੀ ਜਾਨ ਹੀ ਕਿਉਂ ਨਾ ਖਪਾ ਦੇਈਏ। ਮੈਨੂੰ ਤੁਹਾਡੇ ਸੋਹਣੇ ਕੱਪੜਿਆਂ ਦਾ ਹੀ ਲਾਲਚ ਹੋ ਗਿਆ ਸੀ- ਭਾਵੇਂ ਵਾਰਡਰਾਂ ਨੂੰ ਅਜਿਹੀਆਂ ਹਰਕਤਾਂ ਕਰਨ ਦੀ ਮਨਾਹੀ ਹੈ, ਉਹ ਗ਼ਲਤ ਸੀ, ਪਰ ਪਰੰਪਰਾ ਦੇ ਹਿਸਾਬ ਨਾਲ ਉਹ ਕੱਪੜੇ ਤਾਂ ਵਾਰਡਰਾਂ ਦੇ ਹੀ ਸੀ, ਹਮੇਸ਼ਾ ਇਹੀ ਹੁੰਦਾ ਆਇਆ ਹੈ, ਤੁਸੀਂ ਮੇਰੀ ਗੱਲ ’ਤੇ ਯਕੀਨ ਕਰ ਸਕਦੇ ਹੋ। ਹੁਣ ਇਹ ਵੀ ਵਿਚਾਰਨ ਯੋਗ ਹੈ, ਕਿ ਜਿਹੜਾ ਇੰਨਾ ਬਦਕਿਸਮਤ ਹੋਵੇ ਕਿ ਉਸਨੂੰ ਗਿਰਫ਼ਤਾਰ ਕੀਤਾ ਜਾ ਰਿਹਾ ਹੈ, ਉਸ ਵਿਚਾਰੇ ਨੂੰ ਇਹਨਾਂ ਚੀਜ਼ਾਂ ਦਾ ਕੀ ਮਹੱਤਵ ਰਹਿ ਜਾਂਦਾ ਹੈ? ਪਰ ਜੇ ਉਹ ਇਸਦੇ ਬਾਰੇ

112 ।। ਮੁਕੱਦਮਾ