ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਹਾਂ, ਇਹੀ," ਕੇ. ਦੇ ਚਾਚੇ ਨੇ ਕਿਹਾ ਅਤੇ ਕੇ. ਨੂੰ ਕਿਹਾ, "ਆਖ਼ਰ ਗੱਲ ਕੀ ਹੈ?"

"ਹਾਂ, ਪਰ ਤੁਸੀਂ ਮੇਰੇ ਅਤੇ ਮੇਰੇ ਮੁਕੱਦਮੇ ਦੇ ਬਾਰੇ ਵਿੱਚ ਕਿਵੇਂ ਜਾਣਦੇ ਹੋਂ?" ਕੇ. ਨੇ ਪੁੱਛਿਆ।

"ਓਹ, ਤਾਂ ਇਹ ਗੱਲ ਹੈ," ਵਕੀਲ ਨੇ ਮੁਸਕੁਰਾਉਂਦੇ ਹੋਏ ਕਿਹਾ, "ਮੈਂ ਵਕੀਲ ਹਾਂ ਭਾਈ, ਅਤੇ ਕਾਨੂੰਨੀ ਕੇਂਦਰਾਂ 'ਤੇ ਮੇਰਾ ਆਉਣਾ-ਜਾਣਾ ਹੈ। ਉੱਥੇ ਲੋਕ ਵੱਖ-ਵੱਖ ਮੁਕੱਦਮਿਆਂ 'ਤੇ ਗੱਲ ਕਰਦੇ ਹਨ ਅਤੇ ਮੈਨੂੰ ਤਾਂ ਕੋਈ ਖ਼ਾਸ ਮੁਕੱਦਮਾ ਯਾਦ ਰਹਿ ਹੀ ਜਾਂਦਾ ਹੈ, ਖ਼ਾਸ ਕਰਕੇ ਜਦੋਂ ਕਿਸੇ ਦੋਸਤ ਦਾ ਭਤੀਜਾ ਉਸ ਵਿੱਚ ਜਾ ਫਸਿਆ ਹੋਵੇ। ਪਰ ਇਸ ਕੇਸ ਵਿੱਚ ਕੋਈ ਬਹੁਤੀ ਖ਼ਾਸ ਗੱਲ ਨਹੀਂ।"

"ਫ਼ਿਰ ਕੀ ਗੱਲ ਹੈ?" ਕੇ. ਦੇ ਚਾਚੇ ਨੇ ਉਸ ਤੋਂ ਇੱਕ ਵਾਰ ਫਿਰ ਪੁੱਛਿਆ, "ਤੂੰ ਇਸ ਤਰ੍ਹਾਂ ਕਿਉਂ ਸਹਿਮਿਆਂ ਏਂ?"

"ਕੀ ਤੁਸੀਂ ਉਹਨਾਂ ਕਾਨੂੰਨੀ ਦਾਇਰਿਆਂ ਵਿੱਚ ਵਿਚਰਦੇ ਹੋਂ?" ਕੇ. ਨੇ ਪੁੱਛਿਆ।

"ਹਾਂ," ਵਕੀਲ ਨੇ ਜਵਾਬ ਦਿੱਤਾ।

"ਤੂੰ ਤਾਂ ਇੱਕ ਬੱਚੇ ਦੀ ਤਰ੍ਹਾਂ ਸਵਾਲ ਕਰ ਰਿਹਾ ਏਂ," ਕੇ. ਦੇ ਚਾਚੇ ਨੇ ਕਿਹਾ।

"ਤਾਂ ਮੈਂ ਕਿਸਦੇ ਨਾਲ ਸਾਂਝੀਵਾਲਤਾ ਕਰਾਂ, ਜੇ ਮੈਂ ਆਪਣੇ ਪੇਸ਼ੇ ਦੇ ਲੋਕਾਂ ਨਾਲ ਅਜਿਹਾ ਨਾ ਕਰਾਂ ਤਾਂ?" ਵਕੀਲ ਬੋਲਿਆ।

ਇਹ ਅਜਿਹੀ ਲਾਜਵਾਬ ਗੱਲ ਸੀ ਕਿ ਕੇ. ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ। ਉਹ ਕਹਿਣਾ ਚਾਹੁੰਦਾ ਸੀ ਕਿ, "ਪਰ ਜ਼ਰੂਰ ਹੀ ਤੁਸੀਂ ਤਾਂ ਨਿਆਂ ਸੰਸਥਾ ਦੀ ਕਾਨੂੰਨੀ ਅਦਾਲਤ ਵਿੱਚ ਕੰਮ ਕਰਦੇ ਹੋ, ਨਾ ਕਿ ਉਸ ਭਵਨ ਦੀ ਉੱਪਰੀ ਮੰਜ਼ਿਲ 'ਤੇ?" ਪਰ ਇੰਨਾ ਕਹਿ ਸਕਣ ਲਈ ਉਹ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕਿਆ।

"ਤੈਨੂੰ ਯਾਦ ਰੱਖਣਾ ਚਾਹੀਦਾ, ਵਕੀਲ ਇੱਕ ਅਜਿਹੀ ਅਵਾਜ਼ ਵਿੱਚ ਬੋਲਣ ਲੱਗਾ ਕਿ ਉਹ ਕਿਸੇ ਆਪ ਪਤਾ ਕੀਤੀ ਹੋਈ ਚੀਜ਼ ਨੂੰ ਗੈਰਜ਼ਰੂਰੀ ਤੌਰ 'ਤੇ ਅਤੇ ਗੈਰ-ਰਸਮੀ ਤਰੀਕੇ ਨਾਲ ਸਪੱਸ਼ਟ ਕਰ ਰਿਹਾ ਹੈ, "ਤੈਨੂੰ ਜ਼ਰੂਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਅਦਾਰਿਆਂ ਵਿੱਚ ਘੁੰਮਣਾ ਮੇਰੇ ਮੁਅੱਕਿਲਾਂ ਲਈ ਕਈ ਮਾਅਨਿਆਂ ਵਿੱਚ ਲਾਭਕਾਰੀ ਹੈ, ਹਾਲਾਂਕਿ ਇਸ ਬਾਰੇ ਵਿੱਚ ਚਰਚਾ ਕਰਨ

138 ॥ ਮੁਕੱਦਮਾ