ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੱਸੀ - ਇਹ ਮੇਰਾ ਦੋਸਤ ਹੈ, ਅਲਬਰਟ ਕੇ. ਅਤੇ ਇਹ ਉਸਦਾ ਭਤੀਜਾ ਜੋਸਫ਼ ਕੇ.। ਇਹ ਸੀਨੀਅਰ ਕਲਰਕ ਹੈ, ਅਤੇ ਇਹ ਹਨ ਅਦਾਲਤ ਦੇ ਦਫ਼ਤਰਾਂ ਦੇ ਨਿਰਦੇਸ਼ਕ... ਨਿਰਦੇਸ਼ਕ ਸਾਹਬ ਨੇ ਇੱਥੇ ਆ ਕੇ ਮੈਨੂੰ ਮਾਣ ਬਖ਼ਸ਼ਿਆ ਹੈ। ਅਜਿਹੇ ਆਗਮਨ ਦਾ ਮਹੱਤਵ ਤਾਂ ਠੀਕ ਢੰਗ ਨਾਲ ਉਦੋਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਨਿਰਦੇਸ਼ਕ ਦੇ ਰੁਝੇਵਿਆਂ ਦਾ ਵੀ ਪਤਾ ਹੋਵੇ। ਪਰ, ਇਸ ਸਭ ਦੇ ਹੁੰਦੇ ਹੋਏ ਵੀ ਇਹ ਆਏ ਅਤੇ ਅਸੀਂ ਥੋੜੀ ਬਹੁਤ ਗੱਲਬਾਤ ਕੀਤੀ, ਜਿੰਨਾ ਕਿ ਮੇਰੀ ਸਿਹਤ ਮੈਨੂੰ ਇਜਾਜ਼ਤ ਦਿੰਦੀ ਸੀ। ਇਹ ਸਹੀ ਹੈ ਕਿ ਅਸੀਂ ਲੇਨੀ ਨੂੰ ਮਹਿਮਾਨਾਂ ਨੂੰ ਰੋਕਣ ਤੋਂ ਮਨਾਹੀ ਨਹੀਂ ਕੀਤੀ ਸੀ, ਪਰ ਸਾਨੂੰ ਯਕੀਨ ਸੀ ਕਿ ਕੋਈ ਇੱਧਰ ਆਏਗਾ ਹੀ ਨਹੀਂ, ਪਰ ਅਲਬਰਟ ਉਦੋਂ ਹੀ ਤੁਸੀਂ ਬੂਹੇ ਨੂੰ ਧੱਕਦੇ ਹੋਏ ਅੰਦਰ ਚਲੇ ਆਏ, ਅਤੇ ਇਸ ਲਈ ਨਿਰਦੇਸ਼ਕ ਸਾਹਬ ਉਸ ਕਿਨਾਰੇ ਦੀ ਮੇਜ਼ ਅਤੇ ਕੁਰਸੀ ਦੇ ਕੋਲ ਚਲੇ ਗਏ, ਅਤੇ ਹੁਣ ਅਜਿਹਾ ਲੱਗਦਾ ਹੈ ਕਿ ਸਾਡੇ ਕੋਲ ਇੱਕ ਮੌਕਾ ਹੈ, ਇਸਦਾ ਮਤਲਬ ਕਿ, ਜੇ ਅਸੀਂ ਸਭ ਚਾਹੀਏ ਤਾਂ, ਕਿਸੇ ਵੀ ਵਿਚਾਰ ਤੇ ਇੱਕਠੇ ਗੱਲਬਾਤ ਕੀਤੀ ਜਾਵੇ, ਅਤੇ ਇਹ ਇੱਕ ਚੰਗਾ ਵਿਚਾਰ ਹੈ ਕਿ ਅਸੀਂ ਆਪਣੀਆਂ ਕੁਰਸੀਆਂ ਵਾਪਸ ਖਿੱਚ ਲਈਏ। ਸ਼੍ਰੀਮਾਨ ਜੀ, ਜ਼ਰਾ ਤਕਲੀਫ਼ ਕਰਨਾ," ਉਸਨੇ ਸਿਰ ਝੁਕਾ ਕੇ ਅਤੇ ਪਿਆਰੀ ਮੁਸਕਾਨ ਨਾਲ, ਬਿਸਤਰੇ ਦੇ ਕੋਲ ਪਈ ਇੱਕ ਕਰਸੀ ਦੇ ਵੱਲ ਇਸ਼ਾਰਾ ਕਰਕੇ ਕਿਹਾ।

"ਮਾੜੀ ਕਿਸਮਤ ਕਿ ਹੁਣ ਮੈਂ ਕੁੱਝ ਹੀ ਮਿੰਟ ਇੱਥੇ ਠਹਿਰ ਸਕਦਾਂ," ਨਿਰਦੇਸ਼ਕ ਨੇ ਦੋਸਤੀ ਦੇ ਭਾਵ ਨਾਲ ਕਿਹਾ, ਅਤੇ ਆਪਣੀ ਘੜੀ ਨੂੰ ਵੇਖਦਾ ਹੋਇਆ ਕੁਰਸੀ 'ਤੇ ਆਰਾਮ ਨਾਲ ਬਹਿ ਗਿਆ। "ਕੰਮ ਦੇ ਰੁਝੇਵੇਂ"। ਪਰ ਫ਼ਿਰ ਵੀ ਮੈਂ ਆਪਣੇ ਦੋਸਤ ਦੇ ਇੱਕ ਦੋਸਤ ਨਾਲ ਮਿਲ ਸਕਣ ਦਾ ਸੁਭਾਗ ਗਵਾਉਣਾ ਨਹੀਂ ਚਾਹੁੰਦਾ।"

ਉਸਨੇ ਜੋਸਫ਼ ਦੇ ਚਾਚੇ ਦੇ ਵੱਲ ਆਪਣਾ ਸਿਰ ਰਤਾ ਝੁਕਾ ਲਿਆ, ਜਿਹੜਾ ਇਸ ਨਵੀਂ ਜਾਣ-ਪਛਾਣ ਨੂੰ ਲੈ ਕੇ ਕਾਫ਼ੀ ਸੰਤੁਸ਼ਟ ਵਿਖਾਈ ਦੇ ਰਿਹਾ ਸੀ, ਪਰ ਆਪਣੇ ਸੁਭਾਅ ਕਰਕੇ ਸਤਿਕਾਰ ਤੋਂ ਬਚ ਵੀ ਰਿਹਾ ਸੀ, ਅਤੇ ਨਿਰਦੇਸ਼ਕ ਦੇ ਸ਼ਬਦਾਂ ਨੂੰ ਉਸਨੇ ਉੱਚੇ, ਨਿਰਾਸ਼ ਜਿਹੇ ਹਾਸੇ ਨਾਲ ਸਵੀਕਾਰ ਕੀਤਾ। ਇੱਕ ਭੱਦਾ ਦ੍ਰਿਸ਼! ਕੇ. ਨੇ ਹਰੇਕ ਚੀਜ਼ ਨੂੰ ਸ਼ਾਂਤ ਭਾਵ ਨਾਲ ਵੇਖਦੇ ਹੋਏ ਪਾਇਆ, ਕਿਉਂਕਿ ਕੋਈ ਵੀ ਉਸਦੀ ਰਤਾ ਵੀ ਪਰਵਾਹ ਨਹੀਂ ਕਰ ਰਿਹਾ ਸੀ। ਕਚਹਿਰੀਆਂ ਦਾ ਉਹ ਨਿਰਦੇਸ਼ਕ, ਜਿਹੜਾ ਹੁਣ ਰੌਸ਼ਨੀ ਵਿੱਚ ਆ ਗਿਆ ਸੀ, ਗੱਲਬਾਤ ਕਰਨ ਦੇ ਲਈ

140 ॥ ਮੁਕੱਦਮਾ