ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ ਵਿੱਚ ਪੂਰੇ ਤੀਹ ਸਾਲ ਤਾਂ ਜੀਅ ਹੀ ਚੁੱਕਿਆਂ ਹਾਂ ਅਤੇ ਜਿਵੇ ਕਿ ਤੁਸੀਂ ਵੇਖ ਹੀ ਰਹੇ ਹੋਂ ਇੱਕਲੇ ਆਦਮੀ ਨੂੰ ਜਿਉਣ ਲਈ ਕਿੰਨੇ ਸੰਘਰਸ਼ ਕਰਨੇ ਪੈਂਦੇ ਹਨ, ਤਾਂ ਸੁਭਾਵਿਕ ਹੈ ਕਿ ਹੈਰਾਨ ਹੋਣ ਦੇ ਪ੍ਰਤੀ ਉਹ ਕਠੋਰ ਹੋ ਜਾਂਦਾ ਹੈ ਅਤੇ ਅਜਿਹੀ ਸਥਿਤੀ ਨੂੰ ਹਰ ਵਾਰ ਗੰਭੀਰਤਾ ਨਾਲ ਨਹੀਂ ਲੈ ਪਾਉਂਦਾ। ਖ਼ਾਸ ਤੌਰ 'ਤੇ ਜੋ ਕੁੱਝ ਅੱਜ ਹੋਇਆ।"

"ਅੱਜ ਦੀ ਸਥਿਤੀ ਨੂੰ ਖ਼ਾਸ ਤੌਰ 'ਤੇ ਕਿਉਂ ਨਹੀਂ?"

"ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਇਹ ਸਭ ਕੁੱਝ ਇਕ ਮਜ਼ਾਕ ਸੀ। ਇਸਦੇ ਲਈ ਕਾਫ਼ੀ ਲੰਮੀ ਤਿਆਰੀ ਕੀਤੀ ਗਈ ਲੱਗਦੀ ਹੈ। ਇਸ ਬਿਲਡਿੰਗ ਦੇ ਸਭ ਲੋਕ ਅਤੇ ਤੁਹਾਡੇ ਸਭ ਦੇ ਆਪਸ 'ਚ ਮਿਲਣ ਦੇ ਯਤਨ ਨੂੰ ਮਜ਼ਾਕ ਤੋਂ ਤਾਂ ਕੁੱਝ ਜ਼ਿਆਦਾ ਹੀ ਮੰਨਿਆ ਜਾਵੇਗਾ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਇਹ ਮਜ਼ਾਕ ਨਹੀਂ ਹੈ।"

"ਬਿਲਕੁਲ ਸਹੀ ਹੈ।" ਇੰਸਪੈਕਟਰ ਨੇ ਕਿਹਾ ਅਤੇ ਗਿਣਨ ਲੱਗਾ ਕਿ ਮਾਚਿਸ ਵਿੱਚ ਕਿੰਨੀਆਂ ਤੀਲਾਂ ਹਨ।

"ਫ਼ਿਰ ਵੀ" ਕੇ. ਅੱਗੇ ਬੋਲਿਆ। ਹੁਣ ਉਹ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਸੀ, ਜਿਸਦੇ ਵਿੱਚ ਉਹ ਤਿੰਨ ਮੁੰਡੇ ਵੀ ਸ਼ਾਮਿਲ ਸਨ ਜਿਹੜੇ ਕੰਧ ’ਤੇ ਟੰਗੀ ਹੋਈ ਫ਼ੋਟੋ ਵੇਖ ਰਹੇ ਸਨ। "ਫ਼ਿਰ ਵੀ ਇਹ ਸਭ ਇੰਨਾ ਜ਼ਰੂਰੀ ਨਹੀਂ ਹੈ। ਇਹ ਅੰਦਾਜ਼ਾ ਮੈਂ ਇਸ ਲਈ ਲਾ ਰਿਹਾ ਹਾਂ ਕਿ ਮੇਰੇ ਉੱਤੇ ਇਲਜ਼ਾਮ ਲਾਏ ਜਾ ਰਹੇ ਹਨ, ਹਾਲਾਂਕਿ ਅਜਿਹਾ ਹੋਣ ਦਾ ਕੋਈ ਛੋਟੇ ਤੋਂ ਛੋਟਾ ਕਾਰਨ ਵੀ ਮੌਜੂਦ ਨਹੀਂ ਹੈ। ਪਰ ਇਹ ਸਭ ਤਾਂ ਹੈ। ਮੂਲ ਪ੍ਰਸ਼ਨ ਤਾਂ ਸਿਰਫ਼ ਇੰਨਾ ਹੈ ਕਿ ਆਖ਼ਰ ਇਲਜ਼ਾਮ ਲਾ ਕੌਣ ਰਿਹਾ? ਤੁਸੀਂ ਸਾਰਿਆਂ 'ਚੋਂ ਕਿਸੇ ਨੇ ਵੀ ਵਰਦੀ ਨਹੀਂ ਪਾਈ। ਕੌਣ ਇਸਨੂੰ (ਉਹ ਫ਼ਰਾਂਜ਼ ਦੇ ਵੱਲ ਮੁੜਿਆ) ਵਰਦੀ ਕਹੇਗਾ? ਧਿਆਨ ਨਾਲ ਵੇਖਣ ’ਤੇ ਤਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਲੋਕ ਕਿਸੇ ਯਾਤਰਾ 'ਤੇ ਨਿਕਲੇ ਹੋਵੋਂ। ਇਹ ਸਾਰੇ ਸੁਆਲਾਂ ਦੇ ਮੈਨੂੰ ਸਾਫ਼-ਸਾਫ਼ ਜਵਾਬ ਚਾਹੀਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਇੱਕ ਵਾਰ ਇਹ ਜਵਾਬ ਮੈਨੂੰ ਮਿਲ ਗਏ ਤਾਂ ਅਸੀਂ ਸ਼ਾਂਤੀ ਨਾਲ ਇੱਕ-ਦੂਜੇ ਨੂੰ ਅਲਵਿਦਾ ਕਹਿ ਸਕਾਂਗੇ।"

ਇੰਸਪੈਕਟਰ ਨੇ ਮਾਚਿਸ ਹੇਠਾਂ ਸੁੱਟ ਦਿੱਤੀ-

"ਤੂੰ ਬਹੁਤ ਵੱਡੀ ਗ਼ਲਤੀ ਕਰ ਰਿਹਾ ਏਂ।" ਉਸਨੇ ਕਿਹਾ, "ਇਹ ਸਭ ਲੋਕ ਅਤੇ ਮੈਂ ਵੀ ਤੇਰੇ ਕੇਸ 'ਚ ਜਿਆਦਾ ਮਹੱਤਵਪੂਰਨ ਨਹੀਂ ਹਾਂ। ਦਰਅਸਲ

21॥ਮੁਕੱਦਮਾ