ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਕੀਤੀ ਸੀ। ਉਸਦੇ ਬਿਸਤਰੇ ਦੇ ਕੋਲ ਪਿਆ ਮੇਜ਼ ਚੁੱਕ ਕੇ ਕਮਰੇ ਦੇ ਵਿਚਕਾਰ ਰੱਖ ਦਿੱਤਾ ਗਿਆ ਸੀ। ਇੰਸਪੈਕਟਰ ਉਸਦੇ ਪਾਰ ਲੱਤ ’ਤੇ ਲੱਤ ਰੱਖ ਕੇ ਬੈਠਾ ਸੀ ਅਤੇ ਉਸਨੇ ਇੱਕ ਬਾਂਹ ਕੁਰਸੀ ਦੀ ਪਿੱਠ 'ਤੇ ਰੱਖੀ ਹੋਈ ਸੀ।

ਕਮਰੇ ਦੇ ਇੱਕ ਖੁੰਜੇ ਵਿੱਚ ਤਿੰਨ ਜਵਾਨ ਮੁੰਡੇ ਖੜੇ ਫ਼ਰਾਉਲਨ ਬਸਰ ਦੀ ਫ਼ੋਟੋ ਵੇਖ ਰਹੇ ਸਨ। ਖੁੱਲ੍ਹੀ ਖਿੜਕੀ ਦੇ ਇੱਕ ਪੱਲੇ ਨਾਲ ਇੱਕ ਸਫ਼ੇਦ ਬਲਾਊਜ਼ ਟੰਗਿਆ ਹੋਇਆ ਸੀ। ਖਿੜਕੀ ਦੇ ਪਾਰ ਦੋਵੇਂ ਬੁੱਢੇ ਦਿਖ ਰਹੇ ਸਨ। ਕਾਫ਼ੀ ਪਿੱਛੇ, ਉਹਨਾਂ ਦੋਵਾਂ ਤੋਂ ਲੰਮਾ ਇੱਕ ਆਦਮੀ, ਛਾਤੀ ਦੇ ਬਟਨ ਖੋਲ੍ਹੀ, ਆਪਣੀ ਲਾਲ ਨੁਕੀਲੀ ਦਾੜ੍ਹੀ ਨੂੰ ਮਰੋੜ ਰਿਹਾ ਸੀ।

"ਜ਼ੋਸਫ਼ ਕੇ.?" ਇੰਸਪੈਕਟਰ ਨੇ ਕਿਹਾ। ਸ਼ਾਇਦ ਇੱਧਰ-ਉੱਧਰ ਭਟਕਦੀ ਕੇ. ਦੀ ਨਜ਼ਰ ਨੂੰ ਟਿਕਾਉਣ ਲਈ। ਕੇ. ਨੇ ਗਰਦਨ ਹਿਲਾ ਦਿੱਤੀ।

"ਤੈਨੂੰ ਸ਼ਾਇਦ ਹੈਰਾਨੀ ਹੋਵੇਗੀ ਕਿ ਅੱਜ ਸਵੇਰੇ ਅਚਾਨਕ ਇਹ ਸਭ ਕੀ ਹੋਇਆ?" ਸਾਹਮਣੇ ਮੇਜ਼ ਉੱਪਰ ਪਈਆਂ ਕੁੱਝ ਚੀਜ਼ਾਂ- ਮੋਮਬੱਤੀ, ਮਾਚਿਸ, ਕਿਤਾਬ ਅਤੇ ਪੈਨ-ਕੁਸ਼ਨ ਆਦਿ ਨੂੰ ਠੀਕ ਜਿਹਾ ਕਰਦੇ ਹੋਏ ਇੰਸਪੈਕਟਰ ਨੇ ਪੁੱਛਿਆ, ਜਿਵੇਂ ਇਹ ਚੀਜ਼ਾਂ ਖ਼ਾਸ ਤੌਰ 'ਤੇ ਪਰਖ ਲਈ ਜ਼ਰੂਰੀ ਹੋਣ।

"ਹੈਰਾਨੀ ਤਾਂ ਜ਼ਰੂਰ ਹੋਈ ਹੈ।" ਕੇ. ਨੇ ਕਿਹਾ। ਅੰਤ ਉਸਨੂੰ ਇੱਕ ਭਲੇ ਆਦਮੀ ਨਾਲ ਗੱਲ ਕਰਕੇ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ, ਕਿ ਹੁਣ ਉਹ ਪੂਰੀ ਸਥਿਤੀ ’ਤੇ ਚਰਚਾ ਕਰ ਸਕਦਾ ਹੈ। "ਹੈਰਾਨੀ ਤਾਂ ਜ਼ਰੂਰ ਸੀ ਪਰ ਅਸਲ 'ਚ ਬਹੁਤ ਹੈਰਾਨ ਨਹੀਂ ਸੀ।"

"ਬਹੁਤ ਹੈਰਾਨ ਨਹੀਂ ਸੀ?" ਮੋਮਬੱਤੀ ਨੂੰ ਉਸ ਛੋਟੇ ਜਿਹੇ ਮੇਜ਼ ਦੇ ਐਨ ਵਿਚਕਾਰ ਰੱਖਦੇ ਅਤੇ ਬਾਕੀ ਚੀਜ਼ਾਂ ਨਾਲ ਉਸਨੂੰ ਘੇਰਦੇ ਹੋਏ ਇੰਸਪੈਕਟਰ ਨੇ ਕਿਹਾ।

"ਸ਼ਾਇਦ ਤੁਸੀਂ ਮੈਨੂੰ ਗਲਤ ਸਮਝਿਆ ਹੈ।" ਕੇ. ਨੇ ਛੇਤੀ ਨਾਲ ਜਵਾਬ ਦਿੱਤਾ-"ਮੇਰਾ ਮਤਲਬ ਹੈ........" ਅਤੇ ਹੁਣ ਕੇ, ਜਿਵੇਂ ਟੁੱਟ ਜਿਹਾ ਗਿਆ ਅਤੇ ਆਸ-ਪਾਸ ਕੁਰਸੀ ਲੱਭਣ ਲੱਗਾ- "ਮੈਨੂੰ ਯਕੀਨ ਹੈ ਕਿ ਮੈਂ ਬੈਠ ਸਕਦਾ ਹਾਂ?" ਉਸਨੇ ਪੁੱਛਿਆ।

"ਪਰ ਇਹ ਸੰਭਵ ਨਹੀਂ ਹੈ।" ਇੰਸਪੈਕਟਰ ਨੇ ਜਵਾਬ ਦਿੱਤਾ।

"ਮੇਰਾ ਮਤਲਬ ਹੈ," ਕੇ. ਨੇ ਹੁਣ ਵਕਤ ਦਾ ਕੋਈ ਅੰਤਰਾਲ ਨਾ ਲੈਂਦੇ ਹੋਏ ਕਿਹਾ-"ਹਾਂ ਮੈਂ ਹੈਰਾਨ ਸੀ। ਪਰ ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਮੈਂ ਇਸ

20