ਉਹ ਇਸ ਵਿੱਚ ਕਾਮਯਾਬ ਵੀ ਹੋ ਰਹੀਆਂ ਸਨ। ਕੇ. ਨੇ ਅਫ਼ਸੋਸ ਜਿਹਾ ਕੁੱਝ ਵੀ ਜ਼ਾਹਰ ਨਾ ਕੀਤਾ ਕਿਉਂਕਿ ਚਿੱਤਰਕਾਰ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਵਟਾਉਣਾ ਚਾਹੁੰਦਾ ਸੀ ਕਿਉਂਕਿ ਇਸ ਨਾਲ ਉਸਦਾ ਧਿਆਨ ਉਸ ਖ਼ਾਸ ਵਿਸ਼ੇ ਤੋਂ ਭਟਕ ਸਕਦਾ ਸੀ। ਇਸ ਤੋਂ ਇਲਾਵਾ ਉਹ ਇਹ ਵੀ ਨਹੀਂ ਚਾਹੁੰਦਾ ਸੀ ਕਿ ਉਹ ਚਿੱਤਰਕਾਰ ਨੂੰ ਉਸਦੀ ਮਹੱਤਤਾ ਵਧਾਏ ਜਾਣ ਦਾ ਮੌਕਾ ਦੇਵੇ ਅਤੇ ਇਸ ਤਰ੍ਹਾਂ ਉਸਨੇ ਆਪਣੇ ਆਪ ਨੂੰ ਥੋੜ੍ਹੀ 'ਤੇ ਹੀ ਰੱਖਿਆ। ਹੁਣ ਉਸਨੇ ਪੁੱਛਿਆ, "ਕੀ ਤੁਹਾਡੇ ਅਹੁਦੇ ਨੂੰ ਅਦਾਲਤ ਦੁਆਰਾ ਮਾਨਤਾ ਪ੍ਰਾਪਤ ਹੈ?"
"ਨਹੀਂ, ਚਿੱਤਰਕਾਰ ਨੇ ਬਦਹਵਾਸੀ ਦੇ ਭਾਵ ਨਾਲ ਕਿਹਾ, ਜਿਵੇਂ ਕਿ ਉਸਦੇ ਮੂੰਹ ਵਿੱਚੋਂ ਬਾਕੀ ਸ਼ਬਦ ਖੋਹ ਲਏ ਗਏ ਹੋਣ। ਪਰ ਕੇ. ਉਸਨੂੰ ਬੋਲਣ ਤੋਂ ਰੋਕਣਾ ਨਹੀਂ ਚਾਹੁੰਦਾ ਸੀ। ਇਸ ਲਈ ਉਸਨੇ ਕਿਹਾ, "ਐਹੋ ਜਿਹੇ ਨਾ ਮਾਨਤਾ ਵਾਲੇ ਲੋਕ ਮਾਨਤਾ ਪ੍ਰਾਪਤ ਲੋਕਾਂ ਤੋਂ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ।"
"ਹਾਂ ਇਸੇ ਤਰ੍ਹਾਂ ਹੀ ਮੇਰੇ ਨਾਲ ਹੈ," ਚਿੱਤਰਕਾਰ ਆਪਣੀਆਂ ਭਰਵੱਟਿਆਂ ਨੂੰ ਮਰੋੜਦਾ ਅਤੇ ਸਿਰ ਹਿਲਾਉਂਦਾ ਹੋਇਆ ਬੋਲਿਆ, "ਮੈਂ ਤੁਹਾਡੇ ਕੇਸ ਬਾਰੇ ਕੱਲ੍ਹ ਨਿਰਮਾਤਾ ਨਾਲ ਗੱਲ ਕੀਤੀ ਸੀ। ਉਸਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਤੇਰੀ ਮਦਦ ਕਰ ਸਕਦਾ ਹਾਂ, ਮੈਂ ਜਵਾਬ ਦਿੱਤਾ ਸੀ ਕਿ ਉਹ ਆਦਮੀ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦਾ ਹੈ, ਅਤੇ ਹੁਣ ਮੈਨੂੰ ਤੁਹਾਨੂੰ ਐਨੀ ਛੇਤੀ ਇੱਥੇ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਤੁਸੀਂ ਆਪਣੇ ਕੇਸ ਤੋਂ ਬਹੁਤ ਪ੍ਰਭਾਵਿਤ ਲੱਗਦੇ ਹੋ, ਅਤੇ ਬੇਸ਼ੱਕ ਮੈਂ ਇਸ ਤੋਂ ਹੈਰਾਨ ਨਹੀਂ ਹਾਂ। ਸ਼ਾਇਦ ਤੁਸੀਂ ਸਭ ਤੋਂ ਪਹਿਲਾਂ ਆਪਣਾ ਕੋਟ ਉਤਾਰਨਾ ਚਾਹੋਂਗੇ?" ਭਾਵੇਂ ਕੇ. ਉੱਥੇ ਬਹੁਤੀ ਦੇਰ ਰੁਕਣਾ ਨਹੀਂ ਚਾਹੁੰਦਾ ਸੀ ਪਰ ਇਹ ਚਿੱਤਰਕਾਰ ਦੇ ਇਹ ਸੁਝਾਅ ਉਸਨੂੰ ਚੰਗਾ ਲੱਗਾ। ਕਮਰੇ ਹੀ ਹਵਾ ਹੌਲੀ-ਹੌਲੀ ਕਾਫ਼ੀ ਭਾਰੀ ਹੋ ਗਈ ਸੀ, ਅਤੇ ਕਈ ਵਾਰ ਉਹ ਹੈਰਾਨੀ ਨਾਲ ਕਿਨਾਰੇ ਵਿੱਚ ਪਏ ਇੱਕ ਸਟੋਵ 'ਤੇ ਨਿਗ੍ਹਾ ਮਾਰ ਚੁੱਕਾ ਸੀ ਜੋ ਕਿ ਸਪੱਸ਼ਟ ਤੌਰ 'ਤੇ ਬਲਦਾ ਨਹੀਂ ਹੋਣਾ ਚਾਹੀਦਾ ਸੀ। ਉਹ ਸਮਝ ਨਹੀਂ ਪਾ ਰਿਹਾ ਸੀ ਕਿ ਕਮਰੇ ਵਿੱਚ ਇੰਨਾ ਹੁੰਮਸ ਕਿਉਂ ਹੈ। ਜਿਵੇਂ ਹੀ ਉਸਨੇ ਆਪਣਾ ਓਵਰਕੋਟ ਉਤਾਰਿਆ ਅਤੇ ਆਪਣੀ ਜੈਕੇਟ ਦੇ ਬਟਨ ਖੋਲ੍ਹੇ, ਤਾਂ ਚਿੱਤਰਕਾਰ ਨੇ ਅਫ਼ਸੋਸ ਭਰੇ ਲਹਿਜੇ ਵਿੱਚ ਕਿਹਾ, "ਮੈਨੂੰ ਕਮਰਾ ਗਰਮ ਰੱਖਣਾ ਪੈਂਦਾ ਹੈ। ਇੱਥੇ ਠੰਡ ਕੁੱਝ ਜ਼ਿਆਦਾ ਹੀ ਹੈ, ਕਿ ਨਹੀਂ?"
ਕੇ. ਨੇ ਕੋਈ ਜਵਾਬ ਨਾ ਦਿੱਤਾ, ਇਹ ਗਰਮੀ ਹੀ ਨਹੀਂ ਸੀ ਜਿਸ ਨਾਲ
192 ॥ ਮੁਕੱਦਮਾ