ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਹਿਣਾ ਤੁਹਾਨੂੰ ਮੂਰਖਤਾ ਭਰਿਆ ਲੱਗ ਰਿਹਾ ਹੈ ਤਾਂ ਮਾਫ਼ ਕਰਨਾ। ਇਹ ਸਥਿਤੀ ਇੰਨੀ ਉਲਝੀ ਹੋਈ ਹੈ ਕਿ ਸੱਚੀਂ ਮੇਰੀ ਸਮਝ 'ਚ ਕੁੱਝ ਨਹੀਂ ਆ ਰਿਹਾ। ਪਰ ਅਸਲ 'ਚ ਇਸਨੂੰ ਸਮਝਣ ਦੀ ਲੋੜ ਵੀ ਨਹੀਂ ਹੈ।"

"ਫ਼ਰਾਅ ਗਰੁਬਾਖ਼! ਤੁਸੀਂ ਜੋ ਵੀ ਕਹਿ ਰਹੇ ਹੋਂ, ਉਸ ਵਿੱਚ ਕੁੱਝ ਵੀ ਨਾ ਸਮਝੀ ਨਹੀਂ ਹੈ। ਤੁਹਾਡੇ ਨਾਲ ਮੈਂ ਕਿਸੇ ਹੱਦ ਤੱਕ ਸਹਿਮਤ ਹਾਂ। ਇਸ ਤੋਂ ਬਿਨ੍ਹਾਂ ਮੈਂ ਸਾਰੀ ਸਥਿਤੀ ਨੂੰ ਵਧੇਰੇ ਕਠੋਰਤਾ ਨਾਲ ਸਮਝ ਰਿਹਾ ਹਾਂ ਅਤੇ ਮੈਨੂੰ ਇਸ ਵਿੱਚ ਕੁੱਝ ਵੀ ਜ਼ਿਆਦਾ ਉਲਝਾਅ ਨਜ਼ਰ ਨਹੀਂ ਆ ਰਿਹਾ- ਮੈਂ ਸੋਚ ਰਿਹਾ ਹਾਂ ਕਿ ਇਸ ਸਭ ਨਾਲ ਜ਼ਿਆਦਾ ਫ਼ਰਕ ਪੈਣ ਵਾਲਾ ਨਹੀਂ ਹੈ। ਕੁਲ ਮਿਲਾ ਕੇ ਮੈਨੂੰ ਬੇਹੱਦ ਹੈਰਾਨੀ ਹੋਈ ਸੀ। ਇਸ ਤੋਂ ਜ਼ਿਆਦਾ ਕੁੱਝ ਨਹੀਂ। ਪਰ ਜਦ ਮੈਂ ਉੱਠਿਆ ਸੀ ਅਤੇ ਮੈਨੂੰ ਪਤਾ ਲੱਗਾ ਕਿ ਅੰਨਾ ਨਹੀਂ ਆਇਆ ਹੈ ਤਾਂ ਮੈਨੂੰ ਸਿੱਧਾ ਚੱਲ ਕੇ ਤੁਹਾਡੇ ਕੋਲ ਆਉਣਾ ਚਾਹੀਦਾ ਸੀ ਅਤੇ ਵਿਚਾਲੇ ਜਿਹੜਾ ਵੀ ਕੋਈ ਆ ਮਿਲਦਾ, ਉਹਦੇ ਵੱਲ ਧਿਆਨ ਦਿੱਤੇ ਬਿਨ੍ਹਾਂ। ਅਤੇ ਮੈਂ ਆਪਣਾ ਖਾਣਾ ਰਸੋਈ ਵਿੱਚ ਹੀ ਖਾਧਾ ਹੁੰਦਾ ਅਤੇ ਕਮਰੇ ਵਿੱਚ ਆਪਣੇ ਕੱਪੜੇ ਲਿਆਉਣ ਲਈ ਤੁਹਾਨੂੰ ਕਹਿ ਦਿੰਦਾ, ਯਾਨੀ ਸੰਖੇਪ ਵਿੱਚ, ਮੈਂ ਸੰਜੀਦਾ ਵਿਹਾਰ ਕੀਤਾ ਹੁੰਦਾ ਤਾਂ ਜਿਹੜਾ ਕੁੱਝ ਹੋਇਆ ਹੈ ਅਜਿਹਾ ਕੁੱਝ ਵੀ ਨਾ ਹੁੰਦਾ। ਹਰ ਸਮੱਸਿਆ ਪੈਦਾ ਹੋਣ ਤੋਂ ਪਹਿਲਾਂ ਹੀ ਮਰ ਜਾਂਦੀ। ਪਰ ਅਜਿਹੇ ਹਲਾਤ ਤਿਆਰੀ ਨਾਲ ਤਾਂ ਨਹੀਂ ਆਉਂਦੇ। ਜਿਵੇਂ ਕਿ ਬੈਂਕ ਵਿੱਚ ਤਾਂ ਮੈਂ ਤਿਆਰ ਹੁੰਦਾ ਹਾਂ ਅਤੇ ਉੱਥੇ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉੱਥੇ ਮੇਰਾ ਨਿੱਜੀ ਸਹਾਇਕ ਹੈ; ਆਮ ਟੈਲੀਫ਼ੋਨ ਅਤੇ ਬੈਂਕ ਵਿਚਲੀ ਸਾਰੀ ਸੰਚਾਰ ਵਿਵਸਥਾ ਮੇਰੇ ਆਪਣੇ ਮੇਜ਼ ਉੱਪਰ ਮੌਜੂਦ ਹੈ ਅਤੇ ਮੇਰੇ ਕੋਲ ਕਈ ਤਰ੍ਹਾਂ ਦੇ ਲੋਕ; ਦੋਸਤ, ਗਾਹਕ ਅਤੇ ਕਰਮਚਾਰੀ ਸਾਰੇ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਸਭ ਤੋਂ ਵੱਖਰੀ ਅਤੇ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਉੱਥੇ ਮੈਂ ਕੰਮ ਦੇ ਉਸ ਮਾਹੌਲ ਵਿੱਚ ਮਸ਼ਗੂਲ ਰਹਿੰਦਾ ਹਾਂ ਅਤੇ ਉੱਥੇ ਮੇਰੀਆਂ ਅਜਿਹੀਆਂ ਸਮੱਸਿਆਵਾਂ ਲਈ ਪੂਰੀ ਤਿਆਰੀ ਰਹਿੰਦੀ ਹੈ, ਸਗੋਂ ਅਜਿਹੇ ਕਿਸੇ ਹਲਾਤ ਵਿੱਚ ਪੈਣ 'ਤੇ ਮੈਨੂੰ ਖੁਸ਼ੀ ਹੀ ਹੁੰਦੀ। ਫ਼ਿਰ ਵੀ ਇਹ ਸਭ ਤਾਂ ਬੀਤ ਹੀ ਚੁੱਕਾ ਹੈ ਅਤੇ ਇਸ ਮਸਲੇ 'ਤੇ ਹੁਣ ਬਹੁਤੀ ਗੱਲ ਕਿਉਂ ਕੀਤੀ ਜਾਵੇ। ਗੱਲ ਸਿਰਫ਼ ਇਹ ਸੀ ਕਿ ਮੈਂ ਇਸ ਬਾਰੇ 'ਚ ਤੁਹਾਡੇ ਵਿਚਾਰ ਪੁੱਛਣਾ ਚਾਹੁੰਦਾ ਸੀ; ਤੁਹਾਡੇ ਜਿਹੀ ਸਿਆਣੀ ਔਰਤ ਦੇ ਵਿਚਾਰ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਦੋਵੇਂ ਇਸ ਮਸਲੇ 'ਤੇ ਇੱਕੋ ਜਿਹੇ ਵਿਚਾਰ ਰੱਖਦੇ ਹਾਂ। ਹੁਣ ਸਾਨੂੰ ਆਪਸ ਵਿੱਚ ਹੱਥ ਮਿਲਾਉਣਾ ਚਾਹੀਦਾ। ਅਜਿਹੀ ਸਹਿਮਤੀ ਉੱਤੇ ਮੋਹਰ ਲਈ ਹੱਥ

31