ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਗ-ਪਹਿਲਾ

ਗਿਰਫ਼ਤਾਰੀ- ਫ਼ਰਾਅ ਗਰੁਬਾਖ਼ ਦੇ ਨਾਲ ਗੱਲਬਾਤ- ਮਗਰੋਂ ਫ਼ਰਾਉਲਨ ਬਸਤਨਰ ਦੇ ਨਾਲ

ਜੋਸਫ਼ ਕੇ. ਦੇ ਬਾਰੇ ਜ਼ਰੂਰ ਕੋਈ ਅਫ਼ਵਾਹਾਂ ਫੈਲਾ ਰਿਹਾ ਸੀ, ਕਿਉਂਕਿ ਕੁੱਝ ਵੀ ਗ਼ਲਤ ਨਾ ਕਰਨ ਦੇ ਬਾਵਜੂਦ ਇਕ ਦਿਨ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸਦੀ ਮਕਾਨ ਮਾਲਕਣ ਦਾ ਰਸੋਈਆ, ਜਿਹੜਾ ਹਰ ਰੋਜ਼ ਸਵੇਰੇ ਲਗਭਗ ਅੱਠ ਵਜੇ ਖਾਣਾ ਲਿਆਇਆ ਕਰਦਾ ਸੀ, ਖ਼ਾਸ ਉਸੇ ਦਿਨ ਨਹੀਂ ਸੀ ਆਇਆ। ਕਦੇ ਇਸ ਤੋਂ ਪਹਿਲਾਂ ਐਵੇਂ ਨਹੀਂ ਹੋਇਆ ਸੀ। ਕੇ. ਨੇ ਥੋੜੀ ਉਡੀਕ ਕੀਤੀ। ਬਿਸਤਰੇ 'ਤੇ ਪਏ-ਪਏ ਕੁੱਝ ਚਿਰ ਤਾਂ ਉਹ ਸਾਹਮਣੇ ਰਹਿਣ ਵਾਲੀ ਬੁੱਢੀ ਔਰਤ ਨੂੰ ਵੇਖਦਾ ਰਿਹਾ, ਜਿਹੜੀ ਕਿਸੇ ਅਜੀਬ ਉਤਸੁਕਤਾ ਨਾਲ ਉਸੇ ਦਾ ਜਾਇਜ਼ਾ ਲੈ ਰਹੀ ਸੀ। ਪਰ ਉਦੋਂ ਹੀ ਭੁੱਖ ਨਾਲ ਬੇਚੈਨੀ ਮਹਿਸੂਸ ਕਰਦੇ ਹੋਏ, ਉਸਨੇ ਫ਼ੋਨ ਘੁੰਮਾਇਆ। ਅਚਾਨਕ ਬੂਹੇ 'ਤੇ ਦਸਤਕ ਹੋਈ ਅਤੇ ਇੱਕ ਆਦਮੀ, ਜਿਸਨੂੰ ਉਸਨੇ ਫ਼ਲੈਟ 'ਚ ਕਦੇ ਨਹੀਂ ਵੇਖਿਆ ਸੀ, ਅੰਦਰ ਦਾਖ਼ਲ ਹੋਇਆ। ਉਹ ਪਤਲਾ ਜਿਹਾ ਪਰ ਮਜ਼ਬੂਤ ਸੀ। ਉਸਨੇ ਇੱਕ ਚੁਸਤ ਕਾਲਾ ਸੂਟ ਪਾਇਆ ਹੋਇਆ ਸੀ ਜਿਵੇਂ ਲੋਕ ਕਿਸੇ ਸਫ਼ਰ 'ਤੇ ਜਾਣ ਵੇਲੇ ਪਾਉਂਦੇ ਹਨ। ਉਸ ਵਿੱਚ ਬਹੁਤ ਸਾਰੀਆਂ ਕਰੀਜ਼ਾਂ, ਜੇਬਾਂ, ਬਟਨ ਅਤੇ ਬੈਲਟਾਂ ਲੱਗੀਆਂ ਹੋਈਆਂ ਸਨ ਅਤੇ ਇਹ ਕਹਿ ਸਕਣਾ ਮੁਸ਼ਕਲ ਸੀ ਕਿ ਇਹ ਸਭ ਕਿਸ ਲਈ ਸੀ।

"ਕੌਣ ਏਂ ਤੂੰ?", ਕੇ. ਨੇ ਜਲਦੀ ਨਾਲ ਬਿਸਤਰੇ 'ਚ ਬੈਠਦੇ ਹੋਏ ਪੁੱਛਿਆ। ਪਰ ਉਸ ਆਦਮੀ ਨੇ ਇਸ ਸਵਾਲ ਉੱਪਰ ਕੋਈ ਧਿਆਨ ਨਾ ਦਿੱਤਾ, ਜਿਵੇਂ ਉੱਥੇ ਉਸਦੀ ਹਾਜ਼ਰੀ ਨੂੰ ਮੰਨੇ ਜਾਣ ਦਾ ਕੋਈ ਸਵਾਲ ਹੀ ਨਾ ਹੋਵੇ ਅਤੇ ਉਸਨੇ ਮਹਿਜ਼ ਇੰਨਾ ਕਿਹਾ, "ਤੂੰ ਫ਼ੋਨ ਕੀਤਾ ਸੀ?"

"ਅੰਨਾ ਨੇ ਮੇਰਾ ਨਾਸ਼ਤਾ ਲਿਆਉਣਾ ਸੀ", ਕੇ. ਨੇ ਕਿਹਾ। ਪਹਿਲਾ ਚੁੱਪਚਾਪ ਅਤੇ ਫ਼ਿਰ ਸਾਵਧਾਨੀ ਨਾਲ ਉਸਨੇ ਮਨ ਹੀ ਮਨ ਇਹ ਪਤਾ ਲਾਉਣ ਦੀ ਕੋਸ਼ਿਸ਼

9