ਲੰਮੀ ਗ਼ਲੀ ਵਿੱਚ ਯੋਜਨਾਬੱਧ ਢੰਗ ਨਾਲ ਬਣੀਆਂ ਅਤੇ ਗ਼ਲੀ ਦੀਆਂ ਉਚਾਈਆਂ ਦੇ ਹੇਠਾਂ ਸਥਿਤ, ਜਿੱਥੇ ਕੁੱਝ ਪੌੜੀਆਂ ਉੱਤਰ ਕੇ ਪਹੁੰਚਿਆ ਜਾ ਸਕਦਾ ਸੀ, ਛੋਟੀਆਂ-ਛੋਟੀਆਂ ਦੁਕਾਨਾਂ ਸਨ, ਜਿੱਥੇ ਕਈ ਤਰ੍ਹਾਂ ਦਾ ਸਮਾਨ ਵਿਕ ਰਿਹਾ ਸੀ। ਔਰਤਾਂ ਦੁਕਾਨਾਂ ਦੇ ਅੰਦਰ-ਬਾਹਰ ਆ ਜਾ ਰਹੀਆਂ ਸਨ ਜਾਂ ਪਾਇਦਾਨਾਂ 'ਤੇ ਖੜ੍ਹੀਆਂ ਗੱਪਾਂ ਮਾਰ ਰਹੀਆਂ ਸਨ। ਇੱਕ ਫੁੱਲ ਵੇਚਣ ਵਾਲਾ ਜਿਹੜਾ ਆਪਣਾ ਟੋਕਰਾ ਚੁੱਕੀ ਲੋਕਾਂ ਵੱਲ ਵਧ ਰਿਹਾ ਸੀ, ਨੇ ਕੇ. ਨਾਲ ਟੱਕਰ ਮਾਰਕੇ ਲਗਭਗ ਧੱਕ ਦਿੱਤਾ ਕਿਉਂਕਿ ਉਹ ਫ਼ੈਸਲਾ ਨਹੀਂ ਕਰ ਸਕਿਆ ਕਿ ਉਹ ਕਿੱਥੇ ਜਾ ਰਿਹਾ ਹੈ। ਠੀਕ ਉਸੇ ਵੇਲੇ ਇੱਕ ਗ੍ਰਾਮੋਫ਼ੋਨ, ਜਿਹੜਾ ਸ਼ਹਿਰ ਦੀਆਂ ਬਿਹਤਰ ਥਾਵਾਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕਿਆ ਸੀ, ਕਾਤਿਲਾਨਾ ਢੰਗ ਨਾਲ ਚੀਕ ਪਿਆ।
ਕੇ. ਹੌਲੀ-ਹੌਲੀ ਗ਼ਲੀ ਦੇ ਕਾਫ਼ੀ ਅੱਗੇ ਤੱਕ ਚਲਾ ਗਿਆ, ਜਿਵੇਂ ਉਹਦੇ ਕੋਲ ਅਜੇ ਬਹੁਤ ਵਕ਼ਤ ਪਿਆ ਹੋਵੇ ਜਾਂ ਕੋਈ ਪੁੱਛਗਿੱਛ ਕਰਨ ਵਾਲਾ ਮੈਜਿਸਟਰੇਟ ਉਸਨੂੰ ਕਿਸੇ ਖਿੜਕੀ ਵਿੱਚੋਂ ਵੇਖ ਰਿਹਾ ਹੋਵੇ ਅਤੇ ਉਸਨੂੰ ਪਤਾ ਲੱਗ ਗਿਆ ਹੋਵੇ ਕਿ ਉਹ ਪਹੁੰਚ ਗਿਆ ਹੈ। ਨੌਂ ਵਜੇ ਤੋਂ ਥੋੜ੍ਹਾ ਜ਼ਿਆਦਾ ਵਕ਼ਤ ਸੀ। ਉਹ ਭਵਨ ਗ਼ਲੀ ਦੇ ਕਾਫ਼ੀ ਅੱਗੇ ਜਾ ਕੇ ਸੀ ਅਤੇ ਕਾਫ਼ੀ ਵੱਡਾ ਸੀ। ਉਸਦਾ ਮੁੱਖ ਦਰਵਾਜ਼ਾ ਤਾਂ ਖ਼ਾਸ ਤੌਰ ਤੇ ਉੱਚਾ ਅਤੇ ਚੌੜਾ ਸੀ। ਸਾਫ਼ ਤੌਰ 'ਤੇ ਇਹ ਉਹਨਾਂ ਟਰੱਕਾਂ ਦੇ ਅੰਦਰ ਆਉਣ ਲਈ ਬਣਿਆ ਹੋਇਆ ਸੀ, ਜਿਹੜੇ ਵੱਖ-ਵੱਖ ਭੰਡਾਰਾਂ ਨਾਲ ਸਬੰਧਿਤ ਸਨ ਅਤੇ ਜਿਹੜੇ ਇਸ ਸਮੇਂ ਬੰਦ ਕਰ ਦਿੱਤੇ ਗਏ ਸਨ ਅਤੇ ਜਿਹਨਾਂ ਦੇ ਬਾਹਰ ਫ਼ਰਮਾਂ ਦੇ ਨਾਂ ਉੱਕਰੇ ਹੋਏ ਸਨ। ਕੇ. ਇਹਨਾਂ ਵਿੱਚੋਂ ਕੁੱਝ ਕੁ ਨੂੰ ਤਾਂ ਜਾਣਦਾ ਸੀ, ਕਿਉਂਕਿ ਕਾਰੋਬਾਰ ਦੇ ਸਿਲਸਿਲੇ ਵਿੱਚ ਉਹਨਾਂ ਦਾ ਉਸਦੇ ਬੈਂਕ ਵਿੱਚ ਆਉਣ ਜਾਣ ਸੀ। ਆਪਣੇ ਆਮ ਸੁਭਾਅ ਦੇ ਠੀਕ ਉਲਟ ਉਸਨੇ ਇਹਨਾਂ ਸਭ ਬਾਹਰੀ ਚੀਜ਼ਾਂ ਉੱਤੇ ਆਪਣੀ ਚੌਕਸੀ ਭਰੀ ਨਜ਼ਰ ਰੱਖੀ ਅਤੇ ਇੱਥੋਂ ਤੱਕ ਕਿ ਉਹ ਗੇਟ ਦੇ ਅੰਦਰ ਜਾਣ ਤੋਂ ਪਹਿਲਾਂ ਕੁੱਝ ਦੇਰ ਖੜ੍ਹਾ ਰਿਹਾ। ਉਸਦੇ ਕੋਲ ਹੀ ਇੱਕ ਡੱਬੇ ਉੱਪਰ ਇੱਕ ਨੰਗੇ ਪੈਰ ਆਦਮੀ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਹੱਥ ਨਾਲ ਧੱਕੇ ਜਾਣ ਵਾਲੇ ਠੇਲੇ ਉੱਤੇ ਦੋ ਮੁੰਡੇ ਝੂਲ ਰਹੇ ਸਨ। ਪਾਣੀ ਦੇ ਇੱਕ ਪੰਪ ਦੇ ਸਾਹਮਣੇ, ਗਾਊਨ ਪਹਿਨੀ, ਇੱਕ ਬਿਮਾਰ ਜਿਹੀ ਕੁੜੀ ਖੜ੍ਹੀ ਸੀ, ਜਿਸਨੇ ਆਪਣੀ ਬਾਲਟੀ 'ਚੋ ਪਾਣੀ ਸੁੱਟਦੇ ਹੋਏ, ਇੱਕ ਸਰਸਰੀ ਜਿਹੀ ਨਿਗ੍ਹਾ ਕੇ. ਉੱਤੇ ਸੁੱਟੀ। ਯਾਰਡ ਦੇ ਅਲੱਗ ਕੋਨੇ ਵਿੱਚ ਦੋ ਆਰ-ਪਾਰ ਖਿੜਕੀਆਂ ਦੇ ਵਿੱਚ ਇੱਕ ਰੱਸੀ ਖਿੱਚੀ ਹੋਈ ਸੀ। ਉਸਦੇ ਹੇਠਾਂ ਇੱਕ ਆਦਮੀ ਖੜ੍ਹਾ ਸੀ, ਜਿਹੜਾ ਉੱਚੀਆਂ ਅਵਾਜ਼ਾਂ ਮਾਰ-
49॥ ਮੁਕੱਦਮਾ