ਮਾਰ ਕੇ ਕੰਮ ਕਰਵਾ ਰਿਹਾ ਸੀ।
ਕੇ. ਉਸ ਕਮਰੇ ਵਿੱਚ ਜਿੱਥੇ ਸੁਣਵਾਈ ਹੋਣੀ ਸੀ, ਪਹੁੰਚਣ ਲਈ ਪੌੜੀਆਂ ਦੇ ਵੱਲ ਮੁੜਿਆ, ਪਰ ਇੱਕ ਵਾਰ ਫ਼ਿਰ ਉਹ ਥਿੜਕ ਗਿਆ, ਕਿਉਂਕਿ ਉਸ ਪੌੜੀ ਦੇ ਇਲਾਵਾ ਉਸਨੂੰ ਤਿੰਨ ਪੌੜੀਆਂ ਵਿਖਾਈ ਦਿੱਤੀਆਂ, ਅਤੇ ਇਸਦੇ ਬਿਨ੍ਹਾਂ ਯਾਰਡ ਵਿੱਚੋਂ ਇੱਕ ਰਸਤਾ ਦੂਜੇ ਕਮਰੇ ਵਿੱਚ ਜਾਂਦਾ ਵਿਖਾਈ ਦਿੱਤਾ। ਉਹ ਮਨ ਹੀ ਮਨ ਗੁੱਸੇ ਹੋਇਆ ਕਿ ਕਮਰੇ ਦਾ ਸਹੀ ਖ਼ਾਕਾ ਉਸਨੂੰ ਨਹੀਂ ਦਿੱਤਾ ਗਿਆ। ਉਸਦੇ ਨਾਲ ਪੱਕਾ ਹੀ ਹੈਰਾਨੀਜਨਕ ਲਾਪਰਵਾਹੀ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਉਸਨੇ ਇਹ ਪੱਕਾ ਫ਼ੈਸਲਾ ਕੀਤਾ ਕਿ ਉਹ ਪੂਰੀ ਦ੍ਰਿੜਤਾ ਅਤੇ ਸਫ਼ਾਈ ਨਾਲ ਉਹਨਾਂ ਨੂੰ ਇਹ ਦੱਸੇਗਾ। ਪਰ ਜਿਵੇਂ ਹੀ ਉਹ ਪੌੜੀਆਂ ਚੜਨ ਲੱਗਾ, ਉਸ ਵੇਲੇ ਉਸਨੂੰ ਵਾਰਡਰ ਵਿਲੀਅਮ ਦੀ ਉਹ ਟਿੱਪਣੀ ਯਾਦ ਆ ਗਈ ਕਿ ਕੋਰਟ ਅਤੇ ਦੋਸ਼ੀ ਦੇ ਵਿਚਕਾਰ ਇੱਕ ਪਰੰਪਰਿਕ ਸੰਮੋਹਨ ਹੁੰਦਾ ਹੈ। ਉਸਨੇ ਇਹ ਸਿੱਟਾ ਕੱਢਿਆ ਕਿ ਉਹ ਕਮਰਾ ਜਿੱਥੇ ਸੁਣਵਾਈ ਹੋਣਾ ਤੈਅ ਹੋਇਆ ਸੀ, ਉੱਪਰ ਹੀ ਹੈ ਅਤੇ ਕੇ. ਚਾਹੇ ਕੋਈ ਵੀ ਪੌੜੀਆਂ ਚੜ੍ਹੇ, ਉੱਥੇ ਹੀ ਜਾ ਪਹੁੰਚੇਗਾ।
ਉੱਪਰ ਚੜ੍ਹਦੇ ਵੇਲੇ ਕੇ. ਨੇ ਪੌੜੀਆਂ 'ਤੇ ਖੇਡਦੇ ਹੋਏ ਬੱਚਿਆਂ 'ਚ ਦਖ਼ਲ ਦਿੱਤਾ- ਇਸ ਲਈ ਉਹ ਕੇ. ਵੱਲ ਗੁੱਸੇ ਨਾਲ ਝਾਕੇ।
"ਅਗਲੀ ਵਾਰ ਜੇ ਮੈਨੂੰ ਫ਼ਿਰ ਇੱਧਰ ਆਉਣਾ ਪਿਆ, "ਉਸਨੇ ਖ਼ੁਦ ਨੂੰ ਕਿਹਾ- "ਕਿਉਂਕਿ ਉਹਨਾਂ ਦਾ ਮਨ ਜਿੱਤਣ ਲਈ ਜਾਂ ਤਾਂ ਮੈਨੂੰ ਮਠਿਆਈ ਲਿਆਉਣੀ ਪਵੇਗੀ ਜਾਂ ਫ਼ਿਰ ਸੋਟੀ, ਜਿਹਨਾਂ ਨਾਲ ਮੈਂ ਇਹਨਾਂ ਦੀ ਧੁਲਾਈ ਕਰ ਸਕਾਂ।"
ਪਹਿਲੀ ਮੰਜ਼ਿਲ 'ਤੇ ਪੈਰ ਰੱਖਣ ਤੋਂ ਠੀਕ ਪਹਿਲਾਂ ਉਸਨੂੰ ਪਲ ਭਰ ਲਈ ਉਡੀਕ ਕਰਨੀ ਪਈ, ਜਦੋਂ ਫ਼ਰਸ਼ ਘਸਾਉਣ ਵਾਲੀ ਮਸ਼ੀਨ ਰੁਕ ਗਈ ਤਾਂ ਦੋ ਮੁੰਡਿਆਂ ਨੇ, ਜਿਹਨਾਂ ਦੇ ਚਿਹਰੇ ਬਦਮਾਸ਼ਾਂ ਵਾਂਗ ਸ਼ਾਤਿਰ ਸਨ, ਉਸਦੀ ਪਤਲੂਨ ਨੂੰ ਫੜ ਲਿਆ। ਜੇ ਉਹਨੇ ਉਹਨਾਂ ਤੋਂ ਖ਼ੁਦ ਨੂੰ ਛੁਡਾਉਣ ਲਈ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਸਨੂੰ ਪੱਕਾ ਹੀ ਸੱਟ ਵੱਜ ਜਾਂਦੀ ਅਤੇ ਉਹ ਡਰ ਗਿਆ ਕਿ ਉਹ ਇਹ ਭੱਦਾ ਦ੍ਰਿਸ਼ ਪੇਸ਼ ਕਰ ਦੇਣਗੇ।
ਅਸਲੀ ਖੋਜ ਤਾਂ ਪਹਿਲੀ ਮੰਜ਼ਿਲ 'ਤੇ ਜਾ ਕੇ ਸ਼ੁਰੂ ਹੋਈ। ਕਿਉਂਕਿ ਉਹ ਸਿੱਧਾ ਜਾਂਚ ਕਮੀਸ਼ਨ ਦੇ ਬਾਰੇ ਪੁੱਛਗਿੱਛ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਲਾਂਜ਼ ਨਾਮ ਦੇ ਇੱਕ ਮਿਸਤਰੀ ਦੀ ਭਾਲ ਸ਼ੁਰੂ ਕਰ ਦਿੱਤੀ- ਇਹ ਨਾਂ ਉਸਨੂੰ
50॥ ਮੁਕੱਦਮਾ