ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਤੀਜੇ ਹੋ ਸਕਦੇ ਸਨ?"

ਕੇ. ਨੇ ਆਪਣੇ ਭਾਸ਼ਨ ਨੂੰ ਜਦੋਂ ਇੱਥੇ ਰੋਕਿਆ ਅਤੇ ਚੁੱਪਚਾਪ ਬੈਠੇ ਜਾਂਚ ਮੈਜਿਸਟਰੇਟ ਉੱਤੇ ਨਜ਼ਰ ਸੁੱਟੀ ਤਾਂ ਉਸਨੂੰ ਲੱਗਿਆ ਕਿ ਮੈਜਿਸਟਰੇਟ ਨੇ ਸਾਰਮਣੇ ਬੈਠੀ ਭੀੜ ਵਿੱਚੋਂ ਕਿਸੇ ਨੂੰ ਅੱਖ ਨਾਲ ਕੋਈ ਇਸ਼ਾਰਾ ਕੀਤਾ ਹੈ।

ਕੇ. ਮੁਸਕਾਇਆ ਅਤੇ ਬੋਲਿਆ, "ਮੈਂ ਵੇਖ ਲਿਆ ਹੈ ਕਿ ਠੀਕ ਮੇਰੇ ਨਾਲ ਬਿਰਾਜਮਾਨ ਮੈਜਿਸਟਰੇਟ ਸਾਹਬ ਨੇ ਹੁਣੇ ਹੁਣੇ ਤੁਹਾਡੇ ਵਿੱਚੋਂ ਕਿਸੇ ਨੂੰ ਇੱਕ ਗੁਪਤ ਇਸ਼ਾਰਾ ਕੀਤਾ ਹੈ। ਇਸ-ਲਈ ਤੁਹਾਡੇ ਵਿੱਚ ਕੁੱਝ ਲੋਕ ਮੌਜੂਦ ਹਨ ਜਿਹੜੇ ਇੱਧਰੋਂ ਮੁਕੱਦਮੇ ਦੇ ਸਬੰਧ ਵਿੱਚ ਨਿਰਦੇਸ਼ ਪ੍ਰਾਪਤ ਕਰਦੇ ਹਨ। ਮੈਨੂੰ ਨਹੀਂ ਪਤਾ ਕਿ ਇਸ ਇਸ਼ਾਰੇ ਦਾ ਮਤਲਬ ਕੀ ਸੀ ਜਾਂ ਇਹ ਕੋਈ ਪ੍ਰਸ਼ੰਸਾ ਵਗੈਰਾ ਲੈਣ ਲਈ ਜਾਰੀ ਕੀਤਾ ਗਿਆ ਸੀ, ਪਰ ਕਿੰਨੇ ਅਣਚਾਹੇ ਢੰਗ ਨਾਲ ਇਹ ਸਭ ਕੀਤਾ ਗਿਆ। ਮੈਂ ਜਾਣਦਾ ਹਾਂ ਕਿ ਇਸ ਇਸ਼ਾਰੇ ਦਾ ਸਹੀ ਮਤਲਬ ਲੱਭ ਲੈਣ ਦੀਆਂ ਮੈਂ ਸਾਰੀਆਂ ਸੰਭਾਵਨਾਵਾਂ ਗੁਆ ਚੁੱਕਾ ਹਾਂ। ਪਰ ਮੇਰੇ ਪ੍ਰਤੀ ਇਹ ਨਿਰਪੱਖਤਾ ਦਾ ਭਾਵ ਹੈ। ਮੈਂ ਜਨਤਕ ਤੌਰ 'ਤੇ ਸ਼੍ਰੀਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਜਿਹੇ ਗੁਪਤ ਇਸ਼ਾਰੇ ਦੇ ਬਜਾਏ, ਸਿੱਧੀ ਅਤੇ ਸਪੱਸ਼ਟ ਅਵਾਜ਼ 'ਚ ਇੱਥੇ ਮੌਜੂਦ ਆਪਣੇ ਏਜੰਟਾਂ ਨੂੰ ਕੁੱਝ ਵੀ ਅਜਿਹਾ ਕਰਨ ਦਾ ਨਿਰਦੇਸ਼ ਦੇ ਦੇਣ, ਜਿਵੇਂ ਕਿ 'ਹੁਣ ਰੌਲਾ ਪਾਓ।" ਜਾਂ ਫ਼ਿਰ ਹੁਣ ਤਾੜੀਆਂ ਵਜਾ ਦਿਓ'।

ਘਬਰਾਹਟ ਜਿਹੀ ਵਿੱਚ ਜਾਂਚ ਮੈਜਿਸਟਰੇਟ ਕੁਰਸੀ 'ਤੇ ਬੈਠਾ ਆਪਣੀ ਸਥਿਤੀ ਬਦਲਣ ਵਿੱਚ ਲੱਗਾ ਰਿਹਾ। ਉਸਦੇ ਪਿੱਛੇ ਖੜਾ ਆਦਮੀ, ਜਿਸਦੇ ਨਾਲ ਉਹ ਪਹਿਲਾਂ ਵੀ ਗੱਲਬਾਤ ਕਰ ਰਿਹਾ ਸੀ, ਉਸ ਉੱਤੇ ਫ਼ਿਰ ਝੁਕ ਆਇਆ। ਜਿਵੇਂ ਉਹ ਉਸਨੂੰ ਹੌਸਲਾ ਦੇ ਰਿਹਾ ਹੋਵੇ ਜਾਂ ਕੋਈ ਖ਼ਾਸ ਕਿਸਮ ਦੀ ਸੂਚਨਾ। ਹੇਠਾਂ ਬੈਠੇ ਲੋਕ ਹੌਲੀ ਨਾਲ ਪਰ ਖੁਲ੍ਹ ਕੇ ਗੱਲਾਂ ਵਿੱਚ ਲੀਨ ਹੋ ਗਏ। ਉਹ ਦੋ ਪਾਰਟੀਆਂ ਜਿਹੜੀਆਂ ਵਿਰੋਧੀ ਵਿਚਾਰ ਲਈ ਜਾਪਦੀਆਂ ਸਨ, ਹੁਣ ਆਪਸ ਵਿੱਚ ਕਾਫ਼ੀ ਘੁਲਮਿਲ ਗਈਆਂ ਸਨ। ਕੁੱਝ ਲੋਕ ਕੇ. ਦੇ ਵੱਲ ਅਤੇ ਕੁੱਝ ਮੈਜਿਸਟਰੇਟ ਵੱਲ ਇਸ਼ਾਰੇ ਕਰ ਰਹੇ ਸਨ। ਕਮਰੇ ਵਿੱਚ ਛਾਇਆ ਧੁੰਦ ਦਾ ਬੱਦਲ ਦਰਦਨਾਕ ਹੋ ਆਇਆ ਸੀ ਅਤੇ ਕੁੱਝ ਦੂਰ ਵੀ ਲੋਕਾਂ ਨੂੰ ਪਛਾਣ ਸਕਣ ਵਿੱਚ ਵਿਘਨ ਪਾ ਰਿਹਾ ਸੀ। ਗੈਲਰੀ ਵਿੱਚ ਬੈਠੇ ਲੋਕਾਂ ਲਈ ਤਾਂ ਇਹ ਹੋਰ ਵੀ ਤਕਲੀਫ਼ਦੇਹ ਸੀ, ਅਤੇ ਇਸਦਾ ਅੰਦਾਜ਼ਾ ਲਾਉਣ ਲਈ ਕਿ ਉੱਪਰ ਕੀ ਹੋ ਰਿਹਾ ਹੈ, ਉਹਨਾਂ ਨੂੰ ਜਾਂਚ ਮੈਜਿਸਟਰੇਟ ਦੇ ਆਸ-ਪਾਸ ਵੇਖਣ ਲਈ ਬਹੁਤ ਜ਼ਿਆਦਾ ਧਿਆਨ ਦੇਣਾ ਪੈ ਰਿਹਾ

61॥ ਮੁਕੱਦਮਾ