ਲਿਜਾਇਆ ਗਿਆ। ਉਹ ਕਮਰਾ ਉਸ ਔਰਤ ਦਾ ਸੀ, ਜਿਸਦਾ ਮੈਂ ਬਹੁਤ ਜ਼ਿਆਦਾ ਸਨਮਾਨ ਕਰਦਾ ਹਾਂ। ਭਾਂਵੇ ਇਹ ਸਭ ਮੈਂ ਨਹੀਂ ਕੀਤਾ ਪਰ ਫ਼ਿਰ ਵੀ ਇਹ ਮੇਰੀ ਵਜ੍ਹਾ ਨਾਲ ਹੀ ਤਾਂ ਹੋਇਆ ਸੀ। ਮੈਂ ਉਸ ਵੇਲੇ ਮਹਿਜ਼ ਦਰਸ਼ਕ ਬਣਿਆ ਰਹਿਣ ਤੇ ਮਜਬੂਰ ਸੀ, ਜਦੋਂ ਇੰਸਪੈਕਟਰ ਅਤੇ ਦੋ ਵਾਰਡਰਾਂ ਦੀ ਹਾਜ਼ਰੀ ਵਿੱਚ ਮੇਰੇ ਕਮਰੇ ਨੂੰ ਖ਼ਰਾਬ ਕੀਤਾ ਜਾ ਰਿਹਾ ਸੀ। ਮੇਰੇ ਲਈ ਸ਼ਾਂਤ ਬਣੇ ਰਹਿਣਾ ਸੌਖਾ ਨਹੀਂ ਸੀ। ਪਰ ਫ਼ਿਰ ਵੀ ਮੈਂ ਸ਼ਾਂਤ ਬਣਿਆ ਰਿਹਾ ਅਤੇ ਬਹੁਤ ਸ਼ਾਂਤੀ ਨਾਲ ਮੈਂ ਇੰਸਪੈਕਟਰ ਤੋਂ ਪੁੱਛਿਆ ਅਤੇ ਜੇ ਉਹ ਇੱਥੇ ਮੌਜੂਦ ਹੁੰਦਾ ਤਾਂ ਉਹ ਆਪ ਇਸਨੂੰ ਮੰਨਦਾ ਕਿ ਮੈਨੂੰ ਦੱਸਿਆ ਜਾਵੇ ਕਿ ਮੈਨੂੰ ਕਿਉਂ ਗਿਰਫ਼ਤਾਰ ਕੀਤਾ ਗਿਆ ਹੈ। ਪਰ ਉਹ ਇੰਸਪੈਕਟਰ ਜਿਹੜਾ ਮੈਨੂੰ ਠੀਕ ਇਸ ਵੇਲੇ ਆਪਣੇ ਸਾਹਮਣੇ, ਉਸ ਔਰਤ ਦੀ ਕੁਰਸੀ 'ਤੇ ਹੰਕਾਰ ਦੀ ਮੂਰਤ ਬਣਿਆ ਬੈਠਾ ਦਿਸ ਰਿਹਾ ਹੈ, ਤੋਂ ਮੈਨੂੰ ਕੀ ਜਵਾਬ ਮਿਲਿਆ? ਦਰਅਸਲ ਉਸ ਆਦਮੀ ਨੇ ਮੈਨੂੰ ਕੋਈ ਵੀ ਜਵਾਬ ਨਹੀਂ ਦਿੱਤਾ। ਉਹ ਸ਼ਾਇਦ ਇਸ ਬਾਰੇ 'ਚ ਕੁੱਝ ਵੀ ਨਹੀਂ ਜਾਣਦਾ ਸੀ। ਉਸਨੇ ਤਾਂ ਮੈਨੂੰ ਬਸ ਗਿਰਫ਼ਤਾਰ ਕਰ ਲਿਆ ਸੀ ਅਤੇ ਜਿਵੇਂ ਉਸਨੂੰ ਆਪਣੀ ਜ਼ਿੰਦਗੀ ਦਾ ਇਹੋ ਆਖ਼ਰੀ ਫ਼ਿਕਰ ਸੀ। ਪਰ ਇਹ ਵੀ ਸ਼ਾਇਦ ਕਾਫ਼ੀ ਨਹੀਂ ਸੀ। ਉਹ ਮੇਰੇ ਬੈਂਕ ਦੇ ਤਿੰਨ ਛੋਟੇ ਕਲਰਕਾਂ ਨੂੰ ਆਪਣੇ ਨਾਲ ਲੈ ਆਇਆ ਸੀ, ਜਿਹੜੇ ਉਸ ਔਰਤ ਦੇ ਕਮਰੇ ਨੂੰ ਵਿਗਾੜਨ ਵਿੱਚ ਲੱਗੇ ਹੋਏ ਸਨ। ਹਾਲਾਂਕਿ ਉਹਨਾਂ ਕਲਰਕਾਂ ਨੂੰ ਉੱਥੇ ਲਿਆਉਣ ਦਾ ਇੱਕ ਕਾਰਨ ਹੋਰ ਵੀ ਸੀ। ਉਹ ਮੇਰੀ ਮਕਾਨ ਮਾਲਕਿਨ ਅਤੇ ਉਸਦੀ ਨੌਕਰਾਣੀ ਨਾਲ ਮਿਲ ਕੇ, ਮੇਰੇ ਗਿਰਫ਼ਤਾਰ ਹੋਣ ਦੀ ਖ਼ਬਰ ਫੈਲਾਉਣ ਲਈ ਉੱਥੇ ਲਿਆਂਦੇ ਗਏ ਸਨ, ਤਾਂ ਕਿ ਜਨਤਕ ਤੌਰ 'ਤੇ ਮੇਰੀ ਬੇਇੱਜ਼ਤੀ ਹੋਵੇ ਅਤੇ ਇਸ ਤੋਂ ਵੀ ਵਧਕੇ ਬੈਂਕ ਵਿੱਚ ਇੱਜ਼ਤ ਮਿੱਟੀ ਵਿੱਚ ਜਾਵੇ। ਹਾਲਾਂਕਿ ਇਸ ਵਿੱਚੋਂ ਬਹੁਤਾ ਕੁੱਝ ਸਫ਼ਲ ਨਹੀਂ ਹੋ ਸਕਿਆ ਅਤੇ ਇੱਥੋਂ ਤੱਕ ਕਿ ਮੇਰੀ ਮਕਾਨ ਮਾਲਕਿਨ, ਜਿਹੜੀ ਕਿ ਬਹੁਤ ਸਧਾਰਨ ਔਰਤ ਹੈ, ਅਤੇ ਜਿਸਦੇ ਨਾਮ ਦਾ ਜ਼ਿਕਰ ਮੈਂ ਇੱਥੇ ਬਹੁਤ ਸਤਿਕਾਰ ਨਾਲ ਲੈਣਾ ਚਾਹੁੰਦਾ ਹਾਂ- ਫ਼ਰਾਅ ਗਰੁਬਾਖ਼- ਤਾਂ ਫ਼ਰਾਅ ਗਰੁਬਾਖ਼ ਇੰਨੀ ਸਮਝਦਾਰ ਸੀ ਕਿ ਉਸਨੇ ਵੀ ਇਸ ਗਿਰਫ਼ਤਾਰੀ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ, ਜਿਵੇਂ ਕਿ ਗਲੀ ਦੇ ਗੁੰਡੇ ਬਿਨ੍ਹਾਂ ਕਿਸੇ ਕਾਰਨ ਦੇ ਹਮਲਾ ਕਰ ਦਿੰਦੇ ਹਨ। ਮੈਂ ਇੱਥੇ ਇੱਕ ਗੱਲ਼ ਫ਼ਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਇਸ ਸਾਰੀ ਘਟਨਾ ਨੇ ਮੇਰੇ ਅੰਦਰ ਕੁੱਝ ਨਫ਼ਰਤ ਅਤੇ ਇੱਕ ਬੋਝਲ ਸੰਤਾਪ ਪੈਦਾ ਕਰਨ ਦੇ ਬਿਨ੍ਹਾਂ ਮੈਨੂੰ ਕੁੱਝ ਜ਼ਿਆਦਾ ਪਰੇਸ਼ਾਨ ਨਹੀਂ ਕੀਤਾ ਹੈ। ਪਰ ਕੀ ਇਸੇ ਸਭ ਦੇ ਕੁੱਝ ਖ਼ਤਰਨਾਕ
60॥ ਮੁਕੱਦਮਾ