ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਰਤੋਂ ਤੋਂ ਡਰਦਾ ਹਾਂ- ਤੱਕ ਦੀ ਇੱਕ ਵਿਸ਼ਾਲ ਫ਼ੌਜ ਹੈ। ਅਤੇ ਦੋਸਤੋ, ਇਸ ਮਹਾਨ ਸੰਗਠਨ ਦਾ ਮਹੱਤਵ? ਇਹ ਬੇਕਸੂਰ ਲੋਕਾਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਖਿਲਾਫ਼ ਗ਼ਲਤ ਕਾਰਵਾਈਆਂ ਕਰਦੇ ਹਨ, ਜਿਸਦਾ ਨਤੀਜਾ ਸਿਫ਼ਰ ਨਿਕਲਦਾ ਹੈ। ਜਦ ਇਹ ਪੂਰਾ ਸੰਗਠਨ ਇੰਨਾ ਬੇਕਾਰ ਹੈ, ਤਾਂ ਭਲਾ ਇਹਨਾਂ ਅਧਿਕਾਰੀਆਂ ਵਿੱਚ ਇਸ ਘਟੀਆ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਹ ਮੁਮਕਿਨ ਨਹੀਂ ਹੈ। ਇੱਥੋਂ ਤੱਕ ਕਿ ਕੋਈ ਵੱਡੇ ਤੋਂ ਵੱਡਾ ਫੱਨੇ ਖ਼ਾਂ ਜੱਜ ਵੀ ਇਸ ਬਾਰੇ 'ਚ ਕੁੱਝ ਨਹੀਂ ਕਰ ਸਕਦਾ। ਤਾਂ ਹੀ ਵਾਰਡਰ ਲੋਕ ਜਿਹਨਾਂ ਨੂੰ ਗਿਰਫ਼ਤਾਰ ਕਰਦੇ ਹਨ, ਉਹਨਾਂ ਦੇ ਕੱਪੜੇ ਤੱਕ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਾਂ ਹੀ ਬੇਅਕਲ ਇੰਸਪੈਕਟਰ ਅਣਜਾਣੇ ਫ਼ਲੈਟਾਂ ਵਿੱਚ ਆ ਵੜਦੇ ਹਨ। ਤਾਂ ਹੀ ਬੇਕਸੂਰ ਲੋਕਾਂ ਨੂੰ ਠੀਕ ਢੰਗ ਨਾਲ ਸੁਣਨ ਦੀ ਬਜਾਏ ਵਿਸ਼ਾਲ ਸਭਾਵਾਂ ਵਿੱਚ ਸੱਦ ਕੇ ਹੇਠੀ ਕੀਤੀ ਜਾਂਦੀ ਹੈ। ਵਾਰਡਰ ਲੋਕ ਹਿਕਾਰਤ ਨਾਲ ਕਿਸੇ ਡੀਪੂਆਂ ਦੀ ਗੱਲ ਕਰਦੇ ਹਨ, ਜਿੱਥੇ ਕੈਦੀਆਂ ਦੀ ਸੰਪੱਤੀ ਰੱਖੀ ਦੱਸੀ ਜਾਂਦੀ ਹੈ। ਪਰ ਮੈਂ ਇਹਨਾਂ ਡੀਪੂਆਂ ਵਿੱਚ ਨਜ਼ਰ ਪਾ ਕੇ ਵੇਖਣਾ ਚਾਹੁੰਦਾ ਹਾਂ, ਜਿੱਥੇ ਗਿਰਫ਼ਤਾਰ ਲੋਕਾਂ ਦੀ ਮਿਹਨਤ ਨਾਲ ਕਮਾਈ ਗਈ ਸੰਪੱਤੀ ਸੜਨ ਲਈ ਰੱਖ ਦਿੱਤੀ ਗਈ ਹੈ, ਜੇ ਸਚਮੁੱਚ ਇਹ ਡੀਪੂ ਦੇ ਕਰਮਚਾਰੀਆਂ ਦੁਆਰਾ ਚੋਰੀ ਕੀਤੇ ਜਾਣ ਤੋਂ ਬਚੀ ਹੋਈ ਹੋਵੇ।"

ਹਾਲ ਦੇ ਆਖ਼ਰੀ ਕੋਨੇ 'ਚੋਂ ਉੱਠੇ ਠਹਾਕੇ ਨੇ ਕੇ. ਦੇ ਭਾਸ਼ਣ ਵਿੱਚ ਵਿਘਨ ਪਾ ਦਿੱਤਾ। ਉੱਧਰ ਕੀ ਹੋ ਰਿਹਾ ਸੀ, ਉਸਨੂੰ ਵੇਖਣ ਲਈ ਉਸਨੇ ਅੱਖਾਂ ਉੱਤੇ ਹੱਥ ਰੱਖ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਘੱਟ ਰੌਸ਼ਨੀ ਵਿੱਚ ਫੈਲੀ ਧੁੰਦ ਅੱਖਾਂ ਨੂੰ ਚੁੰਧਿਆ ਰਹੀ ਸੀ। ਇਹ ਉਹੀ ਧੋਬਣ ਸੀ, ਜਿਸਦੇ ਅੰਦਰ ਆਉਂਦਿਆਂ ਹੀ ਕੇ. ਨੂੰ ਲੱਗਿਆ ਸੀ ਕਿ ਉਹ ਇੱਥੇ ਵਿਘਨ ਪਾਉਣ ਵਾਲੀ ਸਾਬਤ ਹੋਏਗੀ। ਇਹ ਉਸਦੀ ਗ਼ਲਤੀ ਸੀ ਜਾਂ ਨਹੀਂ, ਇਹ ਤੈਅ ਕਰ ਸਕਣਾ ਹੁਣ ਅਸੰਭਵ ਸੀ। ਕੇ. ਹੁਣ ਜੋ ਵੀ ਵੇਖ ਸਕਣ ਦੇ ਸਮਰੱਥ ਸੀ, ਉਹ ਸਿਰਫ਼ ਇੰਨਾ ਸੀ ਕਿ ਇੱਕ ਆਦਮੀ ਨੇ ਉਸਨੂੰ ਕਮਰੇ ਦੇ ਇੱਕ ਕੋਨੇ ਵਿੱਚ ਧੱਕ ਦਿੱਤਾ ਸੀ ਅਤੇ ਉਸਨੂੰ ਆਪਣੇ ਸਰੀਰ ਨਾਲ ਦਬਾ ਰਿਹਾ ਸੀ। ਪਰ ਠਹਾਕੇ ਲਾਉਣ ਵਾਲੀ ਉਹ ਨਹੀਂ ਸੀ। ਉਹ ਇੱਕ ਹੋਰ ਆਦਮੀ ਸੀ, ਜਿਸਦਾ ਮੂੰਹ ਖੁੱਲ੍ਹਾ ਹੋਇਆ ਸੀ ਅਤੇ ਹੁਣ ਉਹ ਛੱਤ ਵੱਲ ਝਾਕ ਰਿਹਾ ਸੀ। ਉਹਨਾਂ ਦੋਵਾਂ ਦੇ ਆਸੇ-ਪਾਸੇ ਇੱਕ ਛੋਟਾ ਜਿਹਾ ਘੇਰਾ ਬਣ ਗਿਆ ਸੀ, ਅਤੇ ਗੈਲਰੀ 'ਚ ਮੌਜੂਦ ਲੋਕ ਹੁਣ ਰੁਮਾਂਚਿਤ ਲੱਗ ਰਹੇ ਸਨ ਕਿ ਕੇ. ਨੇ ਇਸ ਕਾਰਵਾਈ ਵਿੱਚ ਜਿਹੜੀ ਗੰਭੀਰਤਾ ਭਰ ਦਿੱਤੀ ਸੀ, ਉਹ ਘੱਟ ਤੋਂ ਘੱਟ ਬਿਖਰ

63॥ ਮੁਕੱਦਮਾ