ਤਾਂ ਰਹੀ ਸੀ। ਕੇ. ਤੇ ਪਹਿਲਾ ਪ੍ਰਭਾਵ ਫ਼ੌਰਨ ਘੁੰਮ ਜਾਣ ਦਾ ਹੋਇਆ, ਕਿਉਂਕਿ ਉਹ ਸੋਚ ਰਿਹਾ ਸੀ ਕਿ ਇੱਥੇ ਹਰ ਕੋਈ ਵਿਵਸਥਾ ਫੇਰ ਉਸੇ ਤਰ੍ਹਾਂ ਕਰ ਦੇਣ ਦਾ ਚਾਹਵਾਨ ਸੀ ਅਤੇ ਘੱਟ ਤੋਂ ਘੱਟ ਉਸ ਦੰਪਤੀ ਨੂੰ ਉਸ ਕਮਰੇ 'ਚੋਂ ਦਫ਼ਾ ਹੋਣਾ ਹੋਵੇਗਾ, ਪਰ ਉਸਦੇ ਸਾਹਮਣੇ ਵਾਲੀਆਂ ਮੂਹਰਲੀਆਂ ਸਤਰਾਂ ਇੱਕ ਦਮ ਸਥਿਰ ਬੈਠੀਆਂ ਰਹੀਆਂ। ਕੋਈ ਹਿੱਲਿਆ-ਜੁੱਲਿਆ ਨਹੀਂ ਅਤੇ ਨਾ ਹੀ ਕੇ. ਨੂੰ ਅੱਗੇ ਬੋਲਣ ਲਈ ਕਿਹਾ ਗਿਆ। ਇਸਦੇ ਉਲਟ, ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਬੁੱਢੇ ਨੇ ਉਸਨੂੰ ਰੋਕਣ ਲਈ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਅਤੇ ਇੱਕ ਹੱਥ (ਪਿੱਛੇ ਘੁੰਮਣ ਲਈ ਉਸਦੇ ਕੋਲ ਸਮਾਂ ਨਹੀਂ ਸੀ) ਨਾਲ ਉਸਦਾ ਕਾੱਲਰ ਪਿੱਛੋਂ ਫੜ ਲਿਆ। ਕੇ. ਹੁਣ ਅਸਲ ਵਿੱਚ ਉਸ ਦੰਪਤੀ ਬਾਰੇ ਨਹੀਂ ਸੋਚ ਰਿਹਾ ਸੀ, ਕਿਉਂਕਿ ਉਸਨੂੰ ਲੱਗ ਰਿਹਾ ਸੀ ਕਿ ਆਜ਼ਾਦੀ 'ਤੇ ਇਹ ਸਿੱਧਾ ਹਮਲਾ ਹੈ, ਜਿਵੇਂ ਕਿ ਇਹ ਉਸਨੂੰ ਗਿਰਫ਼ਤਾਰ ਕਰਨ ਦੀ ਗੰਭੀਰ ਕੋਸ਼ਿਸ਼ ਹੈ, ਅਤੇ ਉਹ ਦਲੇਰੀ ਨਾਲ ਮੰਚ ਤੋਂ ਹੇਠਾਂ ਛਾਲ ਮਾਰ ਗਿਆ।
ਹੁਣ ਉਹ ਭੀੜ ਦੇ ਸਾਹਮਣੇ ਨਜ਼ਰ ਦੀ ਉਚਾਈ ਤੱਕ ਸੀ। ਕੀ ਉਸਨੇ ਇਹਨਾਂ ਲੋਕਾਂ ਦੇ ਬਾਰੇ ਗ਼ਲਤ ਧਾਰਨਾ ਬਣਾ ਲਈ ਸੀ? ਕੀ ਆਪਣੇ ਬਿਆਨ ਦੇ ਪ੍ਰਭਾਵ ਨੂੰ ਉਸਨੇ ਜ਼ਿਆਦਾ ਮੰਨ ਲਿਆ ਸੀ? ਕੀ ਜਦ ਉਹ ਬੋਲ ਰਿਹਾ ਸੀ ਤਾਂ ਲੋਕ ਸਿਰਫ਼ ਨਾਟਕ ਕਰ ਰਹੇ ਸਨ, ਅਤੇ ਜਦੋਂ ਉਹ ਆਪਣੇ ਫ਼ੈਸਲੇ ਤੇ ਪਹੁੰਚ ਰਿਹਾ ਸੀ ਤਾਂ ਉਹ ਇਸ ਤੋਂ ਅੱਕਣ ਲੱਗੇ ਸਨ? ਉਸਦੇ ਆਸੇ-ਪਾਸੇ ਇਹਨਾਂ ਚਿਹਰਿਆਂ ਦੀ ਸੱਚਾਈ ਕੀ ਸੀ? ਉਹਨਾਂ ਦੀਆਂ ਛੋਟੀਆਂ ਕਾਲੀਆਂ ਪੁਤਲੀਆਂ ਇੱਧਰ-ਉੱਧਰ ਝਾਕ ਰਹੀਆਂ ਸਨ, ਉਹਨਾਂ ਦੀਆਂ ਗੱਲ੍ਹਾਂ ਸ਼ਰਾਬੀਆਂ ਦੀਆਂ ਗੱਲ੍ਹਾਂ ਦੇ ਵਾਂਗ ਧਸੀਆਂ ਹੋਈਆਂ ਸਨ, ਉਹਨਾਂ ਦੀਆਂ ਲੰਮੀਆਂ ਦਾੜ੍ਹੀਆਂ ਸਖ਼ਤ ਅਤੇ ਵਿਰਲੀਆਂ ਸਨ, ਅਤੇ ਕਿਸੇ ਨੇ ਜੇਕਰ ਉਹਨਾਂ ਦਾ ਠੀਕ ਜਾਇਜ਼ਾ ਲੈਂਦਾ ਤਾਂ ਉਸਨੂੰ ਲੱਗਦਾ ਕਿ ਉਸਦੇ ਹੱਥਾਂ 'ਤੇ ਸਿੰਗ ਉੱਗ ਆਏ ਹੋਣ। ਪਰ ਇਹਨਾਂ ਦਾੜ੍ਹੀਆਂ ਦੇ ਹੇਠਾਂ, ਅਤੇ ਇਹੀ ਅਸਲ ਖੋਜ ਸੀ ਜਿਹੜੀ ਕੇ. ਨੇ ਕਰ ਲਈ ਸੀ, ਕੋਟ ਦੇ ਕਾੱਲਰਾਂ 'ਤੇ ਤਮਗੇ ਚਮਕ ਰਹੇ ਸਨ। ਕਈ ਰੰਗਾਂ ਅਤੇ ਵੱਖ-ਵੱਖ ਅਕਾਰਾਂ ਦੇ ਤਮਗੇ। ਜਿੱਥੋਂ ਤੱਕ ਉਹ ਵੇਖ ਸਕਦਾ ਸੀ, ਹਰ ਕਿਸੇ ਨੇ ਇਹ ਤਮਗੇ ਲਾਏ ਹੋਏ ਸਨ। ਪਹਿਲਾਂ ਜਿਹੜੀਆਂ ਸੱਜੇ ਅਤੇ ਖੱਬੇ ਪਾਸੇ ਦੋ ਪਾਰਟੀਆਂ ਵੱਖੋ-ਵੱਖ ਵਿਖਾਈ ਦੇ ਰਹੀਆਂ ਸਨ, ਹੁਣ ਉਹ ਇੱਕਠੀਆਂ ਹੋ ਗਈਆਂ ਸਨ, ਅਤੇ ਅਚਾਨਕ ਇੱਕ ਦਮ ਜਦ ਉਹ ਘੁੰਮ ਗਿਆ ਤਾਂ ਉਸਨੇ ਵੇਖਿਆ ਕਿ ਜਾਂਚ ਮੈਜਿਸਟਰੇਟ ਦੇ ਕਾੱਲਰ 'ਤੇ ਵੀ ਉਹੋ
64॥ ਮੁਕੱਦਮਾ