ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੋ ਤਮਗੇ ਸਨ, ਜਿਹੜਾ ਹੁਣ ਸ਼ਾਂਤ ਬੈਠਾ ਉਹਨਾਂ ਨੂੰ ਹੀ ਵੇਖ ਰਿਹਾ ਸੀ।

"ਹੁਣ ਮੈਨੂੰ ਪਤਾ ਲੱਗਾ, ਕੇ. ਨੇ ਆਪਣੀਆਂ ਬਾਹਾਂ ਹਵਾ 'ਚ ਘੁਮਾਉਂਦੇ ਹੋਏ ਜ਼ੋਰ ਨਾਲ ਕਿਹਾ ਕਿਉਂਕਿ ਇਸ ਇੱਕ ਦਮ ਪਤਾ ਲੱਗੀ ਗੱਲ ਦਾ ਵਿਆਖਿਆਨ ਤਾਂ ਕਰਨਾ ਹੀ ਸੀ, "ਤੁਸੀਂ ਸਾਰੇ ਅਧਿਕਾਰੀ ਹੋਂ। ਉਹੀ ਭ੍ਰਿਸ਼ਟ ਗਰੁੱਪ ਜਿਸ ਉੱਤੇ ਮੈਂ ਹਮਲਾ ਕਰ ਰਿਹਾ ਸੀ। ਤੁਸੀਂ ਲੋਕ ਜਾਸੂਸਾਂ ਦੇ ਵਾਂਗ ਇੱਥੇ ਆ ਵੜੇ ਹੋਂ। ਤੁਸੀਂ ਇੱਥੇ ਨਕਲੀ ਪਾਰਟੀਆਂ ਬਣਾ ਲਈਆਂ ਅਤੇ ਪਰੀਖਣ ਦੇ ਲਈ ਕੁੱਝ ਨੇ ਤਾਂ ਮੇਰੀ ਤਾਰੀਫ਼ ਵੀ ਕੀਤੀ। ਤੁਸੀਂ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਕਿਸੇ ਬੇਕਸੂਰ ਵਿਅਕਤੀ ਨੂੰ ਕਿਵੇਂ ਟਿਕਾਣੇ ਲਾਇਆ ਜਾਂਦਾ ਹੈ। ਠੀਕ ਹੈ, ਤੁਹਾਡਾ ਵਕ਼ਤ ਬਰਬਾਦ ਨਹੀਂ ਹੋਇਆ ਹੈ, ਮੈਨੂੰ ਉਮੀਦ ਹੈ, ਕਿਉਂਕਿ ਤੁਹਾਨੂੰ ਕੁੱਝ ਤਾਂ ਅਨੰਦ ਮਿਲਿਆ ਹੀ ਹੋਏਗਾ ਕਿ ਕੋਈ ਤਾਂ ਤੁਹਾਡੇ ਤੋਂ ਇੱਕ ਬੇਕਸੂਰ ਦਾ ਪੱਖ ਲੈਣ ਦੀ ਉਮੀਦ ਕਰ ਰਿਹਾ ਸੀ, ਜਾਂ ਫ਼ਿਰ ਮੈਨੂੰ ਬੋਲਣ ਦੇਵੋ, ਨਹੀਂ ਤਾਂ ਮੈਂ ਤੁਹਾਡਾ ਸਿਰ ਭੰਨ ਦੇਵਾਂਗਾ।" ਕੇ. ਉਸ ਕੰਬਦੇ ਹੋਏ ਬੁੱਢੇ 'ਤੇ ਚੀਕਿਆ, ਜਿਹੜਾ ਖ਼ਾਸ ਤੌਰ 'ਤੇ ਉਸਦੇ ਬਿਲਕੁਲ ਕੋਲ ਪਹੁੰਚ ਗਿਆ ਸੀ, "ਜਾਂ ਤੂੰ ਠੀਕ ਹੀ ਕੁੱਝ ਨਵਾਂ ਸਿੱਖ ਲਿਆ ਹੈ। ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੋਕ ਇਸ ਪੇਸ਼ੇ ਤੋਂ ਖੁਸ਼ ਹੋਂ, ਜਿਹੜਾ ਤੁਸੀਂ ਆਪਣੇ ਲਈ ਚੁਣਿਆ ਹੈ।"

ਉਸਨੇ ਛੇਤੀ ਨਾਲ ਮੇਜ਼ ਦੇ ਕਿਨਾਰੇ ਪਿਆ ਆਪਣਾ ਹੈਟ ਚੁੱਕਿਆ ਅਤੇ ਇੱਕ ਹੈਰਾਨਕੁੰਨ ਖਾਮੋਸ਼ੀ ਦੇ ਹੁੰਦਿਆਂ, ਆਪਣਾ ਰਸਤਾ ਚੀਰਦਾ ਹੋਇਆ ਬੂਹੇ ਤੱਕ ਆ ਗਿਆ। ਪਰ ਜਾਂਚ ਮੈਜਿਸਟਰੇਟ ਤਾਂ ਕੇ. ਤੋਂ ਵੀ ਜ਼ਿਆਦਾ ਤੇਜ਼ ਦਿਸਿਆ, ਕਿਉਂਕਿ ਉਹ ਪਹਿਲਾਂ ਹੀ ਬੂਹੇ ਤੇ ਖੜਾ ਉਸਦੀ ਉਡੀਕ ਕਰ ਰਿਹਾ ਸੀ।

"ਇੱਕ ਮਿੰਟ!" ਉਸਨੇ ਕਿਹਾ। ਕੇ. ਨੇ ਇੱਕ ਹਲਕੀ ਜਿਹੀ ਉਬਾਸੀ ਲਈ, ਕਿਉਂਕਿ ਉਹ ਜਾਂਚ ਮੈਜਿਸਟਰੇਟ ਦੀ ਬਜਾਏ ਬੂਹੇ ਤੇ ਨਜ਼ਰਾਂ ਟਿਕਾਈ ਖੜਾ ਸੀ, ਜਿਸਦੇ ਹੈਂਡਲ ਨੂੰ ਮਜ਼ਬੂਤੀ ਨਾਲ ਫੜਿਆ ਜਾ ਚੁੱਕਾ ਸੀ। "ਮੈਂ ਸਿਰਫ਼ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ," ਜਾਂਚ ਮੈਜਿਸਟਰੇਟ ਨੇ ਕਿਹਾ, "ਕਿਉਂਕਿ ਹੁਣ ਤੱਕ ਤੈਨੂੰ ਇਹ ਨਹੀਂ ਲੱਗਿਆ ਹੋਵੇਗਾ, ਕਿ ਅੱਜ ਤੂੰ ਉਹ ਸਭ ਫ਼ਾਇਦੇ, ਜਿਹੜੇ ਸੁਣਵਾਈ ਦੇ ਦੌਰਾਨ ਕਿਸੇ ਗਿਰਫ਼ਤਾਰ ਆਦਮੀ ਨੂੰ ਦਿੱਤੇ ਜਾ ਸਕਦੇ ਸਨ, ਆਪ ਹੀ ਗਵਾ ਲਏ ਹਨ।"

ਕੇ. ਹੱਸ ਪਿਆ। ਉਸਦੀ ਨਜ਼ਰ ਹੁਣ ਵੀ ਬੂਹੇ ਤੇ ਜੰਮੀ ਹੋਈ ਸੀ- "ਬਦਮਾਸ਼ੋ!" ਉਹ ਚੀਕਿਆ। "ਆਪਣੀ ਸਾਰੀ ਸੁਣਵਾਈ ਆਪਣੇ ਕੋਲ ਰੱਖੋ।"

65॥ ਮੁਕੱਦਮਾ