ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਤੇ ਉਸਨੇ ਬੂਹਾ ਖੋਲ੍ਹਿਆ ਅਤੇ ਛੇਤੀ ਨਾਲ ਪੌੜੀਆਂ ਉੱਤਰ ਗਿਆ। ਪਿੱਛੇ ਸਭਾ ਵਿੱਚ ਉਹੀ ਰੌਲਾ ਉੱਭਰ ਆਇਆ, ਕਿਉਂਕਿ ਹੁਣ ਉਹ ਇਸ ਗੱਲ ਉੱਤੇ ਚਰਚਾ ਕਰਨ ਲੱਗੀ ਸੀ ਕਿ ਆਖ਼ਰ ਇੱਧਰ ਹੁਣ ਤੱਕ ਹੋਇਆ ਕੀ ਹੈ। ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਧਿਆਪਕ ਦੇ ਚਲੇ ਜਾਣ ਤੋਂ ਬਾਅਦ ਵਿਦਿਆਰਥੀ ਕਰਦੇ ਹਨ।
66॥ ਮੁਕੱਦਮਾ