ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ. ਮੁਸਕਾਇਆ ਅਤੇ ਉਸਦੀ ਨਰਮ ਉਂਗਲਾਂ 'ਚ ਆਪਣੇ ਹੱਥ ਨੂੰ ਹਲਕਾ ਜਿਹਾ ਘੁਮਾਇਆ। "ਸਚਮੁੱਚ ਇਹ ਮੇਰਾ ਕੰਮ ਨਹੀਂ ਹੈ, "ਉਸਨੇ ਕਿਹਾ, "ਕਿ ਚੀਜ਼ਾਂ ਨੂੰ ਬਿਹਤਰ ਬਣਾਇਆ ਜਾਵੇ, ਜਿਵੇਂ ਕਿ ਤੂੰ ਕਹਿ ਰਹੀ ਏਂ ਅਤੇ ਜੇ ਤੂੰ ਕੁੱਝ ਜਾਂਚ ਮੈਜਿਸਟਰੇਟ ਨੂੰ ਕਹਿ ਦੇਵੇਂ, ਉਦਾਹਰਨ ਦੇ ਲਈ, ਜਾਂ ਤਾਂ ਉਹ ਤੇਰੇ ਉੱਪਰ ਹੱਸ ਪਵੇਗਾ ਜਾਂ ਤੈਨੂੰ ਸਜ਼ਾ ਦਿਵਾਏਗਾ। ਦਰਅਸਲ ਮੈਂ ਆਪਣੀ ਮਰਜ਼ੀ ਨਾਲ ਇਹ ਦਖ਼ਲ ਦੇਣ ਬਾਰੇ ਸੋਚ ਵੀ ਨਹੀਂ ਸਕਦਾ ਸੀ, ਅਤੇ ਇੱਥੇ ਇਸ ਕਾਨੂੰਨੀ ਵਿਵਸਥਾ ਨੂੰ ਸੁਧਾਰਨ ਦੀ ਲੋੜ ਤੇ ਆਪਣੀ ਨੀਂਦ ਖਰਾਬ ਨਹੀਂ ਕਰਦਾ। ਕਿਉਂਕਿ ਹੁਣ ਮੈਨੂੰ ਗਿਰਫ਼ਤਾਰ ਕੀਤਾ ਜਾਣਾ ਹੈ, ਮੈਂ ਸਚਮੁੱਚ ਗਿਰਫ਼ਤਾਰ ਹੋ ਚੁੱਕਾ ਹਾਂ- ਤਾਂ ਸਮਝੋ ਇਹ ਮੇਰੀ ਜ਼ਿੰਮੇਵਾਰੀ ਹੋ ਗਈ ਹੈ, ਅਤੇ ਅਸਲ 'ਚ, ਇਹ ਮੇਰੇ ਹਿਤ ਲਈ ਜ਼ਰੂਰੀ ਹੈ। ਪਰ ਜੇ ਕਿਸੇ ਹੱਦ ਤੱਕ ਜਾਂ ਕਿਸੇ ਵੀ ਢੰਗ ਨਾਲ ਮੈਂ ਤੇਰੀ ਮਦਦ ਕਰ ਸਕਾਂ, ਤਾਂ ਕੁਦਰਤੀ ਤੌਰ 'ਤੇ ਮੈਨੂੰ ਅਜਿਹਾ ਕਰਨ ਵਿੱਚ ਖ਼ੁਸ਼ੀ ਹੋਵੇਗੀ। ਅਤੇ ਹਾਂ, ਇਹ ਕਿਸੇ ਦਿਆਲਤਾ ਦੇ ਕਾਰਨ ਨਾ ਹੋ ਕੇ ਇਸ ਲਈ ਹੋਵੇਗਾ ਕਿ ਤੂੰ ਵੀ ਮੇਰੀ ਮਦਦ ਕਰ ਸਕਦੀ ਏਂ।"

"ਮੈਂ ਇਹ ਸਭ ਕਿਵੇਂ ਕਰ ਸਕਦੀ ਹਾਂ?" ਔਰਤ ਨੇ ਪੁੱਛਿਆ।

"ਅੱਛਾ, ਜਿਵੇਂ ਜਾਂਚ ਮੈਜਿਸਟਰੇਟ ਦੀਆਂ ਕਿਤਾਬਾਂ ਮੈਨੂੰ ਵਿਖਾ ਕੇ, ਉਦਾਹਰਨ ਦੇ ਲਈ।"

"ਪਰ ਹਾਂ! ਔਰਤ ਚੀਕ ਪਈ ਅਤੇ ਉਸਨੂੰ ਆਪਣੇ ਪਿੱਛੇ ਛੇਤੀ ਨਾਲ ਖਿੱਚਣ ਲੱਗੀ। ਕਿਤਾਬਾਂ ਪੁਰਾਣੀਆਂ ਹੋਈਆਂ ਪਈਆਂ ਸਨ ਅਤੇ ਉਂਗਲਾਂ ਲੱਗਲੱਗ ਕੇ ਖਰਾਬ ਹੋਈਆਂ ਪਈਆਂ ਸਨ। ਉਹਨਾਂ ਵਿੱਚੋਂ ਇੱਕ ਦੀ ਜਿਲਦ ਵਿਚਾਲਿਓਂ ਦੋਫਾੜ ਹੋ ਗਈ ਸੀ ਅਤੇ ਦੋਵੇਂ ਹਿੱਸੇ ਧਾਗਿਆਂ ਨਾਲ ਇੱਕ-ਦੂਜੇ ਨਾਲ ਜੋੜੇ ਗਏ ਸਨ।

"ਇਸ ਜਗ੍ਹਾ 'ਤੇ ਹਰ ਚੀਜ਼ ਕਿੰਨੀ ਗੰਦੀ ਹੈ?" ਆਪਣਾ ਸਿਰ ਹਿਲਾਉਂਦੇ ਹੋਏ ਕੇ. ਨੇ ਕਿਹਾ, ਅਤੇ ਜਦੋਂ ਤੱਕ ਕੇ, ਉੱਥੇ ਪਹੁੰਚਦਾ ਔਰਤ ਨੇ ਆਪਣੇ ਐਪਰਨ ਦੇ ਨਾਲ ਕਿਤਾਬਾਂ ਤੋਂ ਧੂੜ ਸਾਫ਼ ਕਰ ਦਿੱਤੀ। ਕੇ. ਨੇ ਢੇਰ 'ਤੇ ਪਈ ਸਭ ਤੋਂ ਉੱਪਰਲੀ ਕਿਤਾਬ ਨੂੰ ਖੋਲ੍ਹਿਆ ਅਤੇ ਵੇਖਿਆ ਕਿ ਉਸਦੇ ਵਿੱਚ ਇੱਕ ਅਸ਼ਲੀਲ ਤਸਵੀਰ ਹੈ। ਇੱਕ ਆਦਮੀ ਅਤੇ ਔਰਤ ਨੰਗ-ਧੜੰਗ ਹੋ ਕੇ ਸੋਫ਼ੇ ਤੇ ਬੈਠੇ ਸਨ। ਕਲਾਕਾਰ ਦਾ ਇਰਾਦਾ ਬਿਲਕੁਲ ਸਪੱਸ਼ਟ ਸੀ ਪਰ ਉਸਦੀ ਕਲਾ ਇੰਨੀ ਕਮਜ਼ੋਰ ਸੀ ਕਿ ਤਸਵੀਰ ਤੋਂ ਕੁੱਝ ਖ਼ਾਸ ਨਹੀਂ ਉੱਭਰਦਾ ਸੀ, ਬਿਨ੍ਹਾਂ ਇਸਦੇ ਕਿ ਆਦਮੀ

70॥ ਮੁਕੱਦਮਾ