ਧਿਆਨ ਖਿੱਚ ਰਿਹਾ ਏਂ, ਜਦ ਤੇਰੇ ਭਾਸ਼ਣ ਦੇ ਵਿੱਚ ਮੈਂ ਵਿਘਨ ਪਾਇਆ ਸੀ?" ਔਰਤ ਨੇ ਪੁੱਛਿਆ।
"ਹਾਂ।" ਕੇ. ਨੇ ਕਿਹਾ, "ਹੁਣ ਉਹ ਸਭ ਖ਼ਤਮ ਹੋ ਚੁੱਕਾ ਹੈ ਅਤੇ ਮੈਂ ਭੁੱਲ ਚੁੱਕਾ ਹਾਂ, ਪਰ ਉਦੋਂ ਉਸਨੇ ਮੈਨੂੰ ਇੱਕ ਦਮ ਬਹੁਤ ਹੈਰਾਨ ਕਰ ਦਿੱਤਾ ਸੀ ਅਤੇ ਹੁਣ ਤੂੰ ਮੈਨੂੰ ਆਪ ਕਹਿ ਰਹੀ ਏਂ ਕਿ ਤੂੰ ਵਿਆਹੀ ਹੋਈ ਏਂ।"
"ਉਸ ਭਾਸ਼ਣ ਵਿੱਚ ਵਿਘਨ ਪਾਉਣ ਨਾਲ ਤੇਰਾ ਨੁਕਸਾਨ ਨਹੀਂ ਹੋਇਆ ਸੀ। ਪੱਕਾ ਹੀ ਲੋਕਾਂ ਨੇ ਇਸ ਬਾਰੇ 'ਚ ਬਹੁਤਾ ਸੋਚਿਆ ਨਹੀਂ ਸੀ।"
"ਸ਼ਾਇਦ ਨਹੀਂ।" ਕੇ. ਨੇ ਇਸ ਵਿਸ਼ੇ ਤੋਂ ਹਟਦੇ ਹੋਏ ਕਿਹਾ,"ਪਰ ਤੇਰੇ ਲਈ ਇਹ ਕੋਈ ਬਹਾਨਾ ਨਹੀਂ ਹੈ।"
"ਜੋ ਕੋਈ ਵੀ ਮੈਨੂੰ ਜਾਣਦਾ ਹੈ, ਉਸਨੂੰ ਇਹ ਸਿਰਫ਼ ਬਹਾਨਾ ਲੱਗਦਾ ਹੈ। ਉਦੋਂ ਤੂੰ ਜਿਸ ਆਦਮੀ ਨੂੰ ਮੇਰਾ ਅਲਿੰਗਨ ਕਰਦੇ ਹੋਏ ਵੇਖਿਆ ਸੀ, ਉਹ ਤਾਂ ਯੁਗਾਂ ਤੋਂ ਮੈਨੂੰ ਦੁੱਖ ਦੇ ਰਿਹਾ ਹੈ। ਬਹੁਤ ਸਾਰੇ ਲੋਕਾਂ ਲਈ ਮੈਂ ਸੋਹਣੀ ਨਾ ਹੋਵਾਂ ਪਰ ਉਸਦੇ ਲਈ ਹਾਂ। ਉਸਨੂੰ ਰੋਕਣ ਲਈ ਮੇਰੇ ਕੋਲ ਕੁੱਝ ਨਹੀਂ ਹੈ। ਇੱਥੋਂ ਤੱਕ ਕਿ ਮੇਰੇ ਪਤੀ ਨੇ ਵੀ ਹੁਣ ਇਸ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ। ਜੇ ਉਸਨੇ ਆਪਣੀ ਇਸ ਨੌਕਰੀ ਨੂੰ ਬਰਕਰਾਰ ਰੱਖਣਾ ਹੈ ਤਾਂ ਉਸਨੂੰ ਇਹ ਸਭ ਮੰਨਦੇ ਰਹਿਣਾ ਪਵੇਗਾ, ਕਿਉਂਕਿ ਉਹ ਆਦਮੀ ਅਜੇ ਤੱਕ ਇੱਕ ਵਿਦਿਆਰਥੀ ਹੈ ਅਤੇ ਇਸ ਤਰ੍ਹਾਂ ਉਸਦੇ ਤਾਕਤਵਰ ਹੋਣ ਦੀ ਉਮੀਦ ਹੈ। ਉਹ ਹਮੇਸ਼ਾ ਮੇਰੇ ਪਿੱਛੇ ਲੱਗਿਆ ਰਹਿੰਦਾ ਹੈ। ਹੁਣੇ ਤੇਰੇ ਆਉਣ ਤੱਕ ਉਹ ਇੱਥੇ ਹੀ ਸੀ।"
"ਇਹ ਸਭ ਪੁਰਾਣੀਆਂ ਗੱਲਾਂ ਹਨ, ਇਸ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ।" ਕੇ. ਨੇ ਕਿਹਾ।
"ਤੂੰ ਇੱਥੋਂ ਦੀ ਸਥਿਤੀ ਨੂੰ ਬਿਹਤਰ ਬਣਾਉਣਾ ਚਾਹੁੰਦਾ ਏਂ?" ਔਰਤ ਨੇ ਹੌਲੀ ਅਤੇ ਧਿਆਨ ਨਾਲ ਪੁੱਛਿਆ, ਜਿਵੇਂ ਉਹ ਆਪਣੇ ਲਈ ਅਤੇ ਕੇ. ਦੇ ਲਈ ਕੁੱਝ ਖ਼ਤਰਨਾਕ ਕਹਿ ਰਹੀ ਹੋਵੇ- "ਇਹ ਅੰਦਾਜ਼ਾ ਮੈਂ ਤੇਰੇ ਉਸ ਭਾਸ਼ਣ ਤੋਂ ਲਾਇਆ ਸੀ, ਜਿਸਨੂੰ ਆਪਣੇ ਹਿਸਾਬ ਨਾਲ ਮੈਂ ਬਹੁਤ ਪਸੰਦ ਕੀਤਾ ਸੀ। ਭਾਵੇਂ ਮੈਂ ਉਸਦਾ ਇਕ ਹਿੱਸਾ ਹੀ ਸੁਣਿਆ ਸੀ। ਸ਼ੁਰੂ ’ਚ ਮੈਂ ਸੁਣ ਨਹੀਂ ਸਕੀ ਸੀ, ਅਤੇ ਅੰਤ ’ਚ ਮੈਂ ਉਸ ਵਿਦਿਆਰਥੀ ਨਾਲ ਫ਼ਰਸ਼ ’ਤੇ ਪਈ ਸੀ। ਇੱਥੇ ਤਾਂ ਸਭ ਕੁੱਝ ਕਿੰਨਾ ਭਿਆਨਕ ਹੈ।" ਕੇ. ਦਾ ਹੱਥ ਫੜ੍ਹਕੇ ਇੱਕ ਵਕਫ਼ੇ ਤੋਂ ਬਾਅਦ ਉਸਨੇ ਕਿਹਾ- "ਤੂੰ ਕੀ ਸੋਚਦਾ ਏਂ ਕਿ ਤੂੰ ਇਹਨਾਂ ਚੀਜ਼ਾਂ ਨੂੰ ਬਿਹਤਰ ਬਣਾ ਲਵੇਂਗਾ?"
69॥ ਮੁਕੱਦਮਾ