ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/62

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਪੁੱਛਿਆ। ਇਹ ਸਭ ਕਿਸੇ ਖ਼ਾਸ ਉਤਸੁਕਤਾ ਨਾਲ ਨਹੀਂ ਹੋਇਆ ਸੀ। ਪਰ ਸਿਰਫ਼ ਇਸ ਲਈ ਕਿ ਉਹ ਇੰਨਾ ਲੰਮਾ ਰਸਤਾ ਤੈਅ ਕਰਕੇ ਬਗ਼ੈਰ ਗੱਲ ਤੋਂ ਹੀ ਇੱਥੇ ਚਲਾ ਆਇਆ ਸੀ।

"ਨਹੀ! ਔਰਤ ਨੇ ਬੂਹਾ ਬੰਦ ਕਰਦਿਆਂ ਕਿਹਾ- "ਇਸਦੀ ਇਜਾਜ਼ਤ ਨਹੀਂ ਹੈ। ਇਹ ਜਾਂਚ ਮੈਜਿਸਟਰੇਟ ਦੀਆਂ ਕਿਤਾਬਾਂ ਹਨ।"

"ਓਹ! ਮੈਂ ਜਾਣਦਾ ਹਾਂ," ਕੇ. ਨੇ ਕਿਹਾ ਅਤੇ ਸਿਰ ਹਿਲਾ ਦਿੱਤਾ- "ਜ਼ਰੂਰ ਹੀ ਇਹ ਕਾਨੂੰਨ ਦੀਆਂ ਕਿਤਾਬਾਂ ਹੋਣਗੀਆਂ ਅਤੇ ਅਜਿਹੀ ਨਿਆਂ ਪ੍ਰਕਿਰਿਆ ਦੀ ਇਹ ਲੋੜ ਹੈ ਕਿ ਜਦੋਂ ਕਿਸੇ ਨੂੰ ਸਜ਼ਾਯਾਫ਼ਤਾ ਘੋਸ਼ਿਤ ਕੀਤਾ ਜਾਣਾ ਹੋਵੇ ਤਾਂ ਉਸਦਾ ਅਣਭਿੱਜ ਅਤੇ ਬੇਕਸੂਰ ਹੋਣਾ ਜ਼ਰੂਰੀ ਹੈ।

"ਹਾਂ, ਇਹ ਜ਼ਰੂਰੀ ਹੈ, "ਔਰਤ ਨੇ ਕਿਹਾ, ਜਿਹੜੀ ਉਸਦਾ ਮਤਲਬ ਠੀਕ ਤਰ੍ਹਾਂ ਸਮਝ ਨਹੀਂ ਸਕੀ ਸੀ।

"ਤਾਂ ਇਸ ਹਾਲਤ ਵਿੱਚ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ।" ਕੇ. ਬੋਲਿਆ।

"ਕੀ ਮੈਨੂੰ ਜਾਂਚ ਮੈਜਿਸਟਰੇਟ ਨੂੰ ਕੋਈ ਸੁਨੇਹਾ ਦੇਣਾ ਪਵੇਗਾ?" ਔਰਤ ਨੇ ਪੁੱਛਿਆ।

"ਕੀ ਤੂੰ ਉਸਨੂੰ ਜਾਣਦੀ ਏਂ?" ਕੇ. ਨੇ ਕਿਹਾ।

"ਹਾਂ ਬਿਲਕੁਲ, ਮੇਰਾ ਪਤੀ ਕਚਹਿਰੀ ਵਿੱਚ ਅਰਦਲੀ ਹੈ।"

ਕੇ. ਨੇ ਹੁਣ ਤੱਕ ਇਹ ਮਹਿਸੂਸ ਨਹੀਂ ਕੀਤਾ ਸੀ, ਕਿ ਉਹ ਕਮਰਾ ਜਿਸ ਵਿੱਚ ਕੁੱਝ ਦੇਰ ਪਹਿਲਾਂ ਇੱਕ ਹੱਥ-ਮੂੰਹ ਧੋਣ ਵਾਲੀ ਚਿਲਮਚੀ ਦੇ ਬਿਨ੍ਹਾਂ ਕੁੱਝ ਨਹੀਂ ਸੀ, ਹੁਣ ਪੂਰੀ ਤਰ੍ਹਾਂ ਇੱਕ ਰਹਿਣ ਵਾਲੇ ਕਮਰੇ ਵਾਂਗ ਸਜਿਆ ਹੋਇਆ ਸੀ। ਔਰਤ ਨੇ ਉਸਦੀ ਇਸ ਹੈਰਾਨਗੀ ਨੂੰ ਪਛਾਣ ਕੇ ਕਿਹਾ, "ਹਾਂ, ਸਾਡੀ ਇੱਥੇ ਮੁਫ਼ਤ ਰਹਿਣ ਦੀ ਵਿਵਸਥਾ ਹੈ, ਪਰ ਜਿਸ ਦਿਨ ਕਚਹਿਰੀ ਲੱਗਣੀ ਹੁੰਦੀ ਹੈ ਤਾਂ ਸਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਕਮਰੇ ਤੋਂ ਬਾਹਰ ਕਰ ਦੇਣੀਆਂ ਪੈਂਦੀਆਂ ਹਨ। ਮੇਰੇ ਪਤੀ ਦੀ ਨੌਕਰੀ ਵਿੱਚ ਕੁੱਝ ਔਖ ਵੀ ਹੈ।

"ਮੇਰੀ ਹੈਰਾਨੀ ਕਮਰੇ ਦੇ ਕਾਰਨ ਨਹੀਂ ਹੈ।" ਕੇ. ਨੇ ਕਿਹਾ ਅਤੇ ਗੁੱਸੇ ਨਾਲ ਉਸਦੇ ਵੱਲ ਝਾਕਿਆ- "ਇਸ ਦੇ ਬਜਾਏ ਇਹ ਤੱਥ ਜਾਣਕੇ ਕਿ ਤੂੰ ਸ਼ਾਦੀਸ਼ੁਦਾ ਏਂ।"

"ਸ਼ਾਇਦ ਤੂੰ ਪਿਛਲੀ ਸੁਣਵਾਈ ਦੇ ਦੌਰਾਨ ਹੋਈ ਉਸ ਘਟਨਾ ਵੱਲ ਮੇਰਾ

68॥ ਮੁਕੱਦਮਾ