ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਉਸਦੀ ਹਿੰਮਤ ਨਹੀਂ ਹੋਵੇਗੀ। ਪਰ ਮੈਂ ਆਪ ਅਜਿਹਾ ਨਹੀਂ ਕਰ ਸਕਦਾ, ਅਤੇ ਕੋਈ ਦੂਜਾ ਆਦਮੀ ਇਸ ਤਰ੍ਹਾਂ ਮੇਰੀ ਮਦਦ ਨਹੀਂ ਕਰ ਸਕੇਗਾ, ਕਿਉਂਕਿ ਉਹ ਸਭ ਉਸਦੀ ਤਾਕਤ ਤੋਂ ਡਰੇ ਹੋਏ ਹਨ। ਸਿਰਫ਼ ਤੇਰੀ ਤਰ੍ਹਾਂ ਦੀ ਕੋਈ ਆਦਮੀ ਹੀ ਇਹ ਕਰ ਸਕਦਾ ਹੈ।

"ਮੈਂ ਇਹ ਸਭ ਕਿੱਦਾਂ ਕਰ ਸਕਦਾ ਹਾਂ?" ਕੇ. ਨੇ ਹੈਰਾਨੀ ਨਾਲ ਪੁੱਛਿਆ।

"ਤੂੰ ਕਿਉਂਕਿ ਦੋਸ਼ੀ ਵਿਅਕਤੀ ਏਂ। ਅਰਦਲੀ ਨੇ ਕਿਹਾ।

"ਹਾਂ, ਕੇ. ਬੋਲਿਆ, "ਪਰ ਫੇਰ ਤਾਂ ਮੇਰੇ ਕੋਲ ਭੈਅ ਖਾਣ ਦਾ ਇਹ ਮਹੱਤਵਪੂਰਨ ਕਾਰਨ ਹੋ ਜਾਵੇਗਾ ਕਿ ਉਹ ਸ਼ੁਰੂਆਤੀ ਪੜਤਾਲ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ, ਹਾਲਾਂਕਿ ਉਹ ਮੁਕੱਦਮੇ ਦੇ ਆਖਰੀ ਨਤੀਜੇ ਨੂੰ ਸ਼ਾਇਦ ਪ੍ਰਭਾਵਿਤ ਨਾ ਵੀ ਕਰ ਸਕੇ।"

"ਹਾਂ, ਇਹੀ ਤਾਂ," ਅਰਦਲੀ ਨੇ ਕੁੱਝ ਇਸ ਢੰਗ ਨਾਲ ਕਿਹਾ ਜਿਵੇਂ ਕੇ. ਦੀ ਵਿਚਾਰ ਉਨਾ ਹੀ ਸਹੀ ਹੈ, ਜਿੰਨਾ ਉਸਦਾ ਖ਼ਦ ਦਾ ਹੈ। "ਪਰ ਆਮਤੌਰ 'ਤੇ ਅਸੀਂ ਸਭ ਉਦੋਂ ਤੱਕ ਕਾਰਵਾਈ ਸ਼ੁਰੂ ਨਹੀਂ ਕਰ ਸਕਦੇ ਜਦੋਂ ਤੱਕ ਉਸ ਵਿੱਚ ਸੰਭਾਵਨਾਵਾਂ ਨਾ ਵਿਖਾਈ ਦੇਣ।"

"ਮੈਂ ਤੇਰੀ ਗੱਲ ਨਾਲ ਸਹਿਮਤ ਹਾਂ," ਕੇ. ਨੇ ਕਿਹਾ, "ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਜੇ ਸਮਾਂ ਨਾ ਮਿਲਿਆ ਤਾਂ ਮੈਂ ਅਜਿਹਾ ਨਹੀਂ ਕਰਾਂਗਾ।"

"ਮੈਂ ਤੇਰਾ ਬਹੁਤ ਧੰਨਵਾਦੀ ਹੋਵਾਂਗਾ," ਅਰਦਲੀ ਨੇ ਇੱਕ ਸਪੱਸ਼ਟ ਉਪਚਾਰਿਕਤਾ ਨਾਲ ਕਿਹਾ, ਪਰ ਉਹ ਸਚਮੁੱਚ ਇਸ ਸੰਭਾਵਨਾ 'ਤੇ ਵਿਚਾਰ ਕਰਦਾ ਪ੍ਰਤੀਤ ਨਹੀਂ ਹੁੰਦਾ ਸੀ ਕਿ ਉਸਦੀ ਇਹ ਡੂੰਘੀ ਇੱਛਾ ਇਸ ਤਰ੍ਹਾਂ ਪੂਰੀ ਹੋ ਜਾਵੇਗੀ।

"ਸ਼ਾਇਦ ਤੇਰੇ ਬਾਕੀ ਅਧਿਕਾਰੀ ਵੀ, ਅਸਲ 'ਚ ਸ਼ਾਇਦ ਉਹ ਸਾਰੇ ਦੇ ਸਾਰੇ, ਇਸੇ ਵਿਹਾਰ ਦੇ ਕਾਬਿਲ ਹਨ।"

"ਹਾਂ, ਹਾਂ" ਅਰਦਲੀ ਨੇ ਕਿਹਾ, "ਜਿਵੇਂ ਉਹਨਾਂ ਦੋਵਾਂ ਕੋਲ ਇਸ ਗੱਲ ਦਾ ਸਬੂਤ ਹੋਵੇ। ਫ਼ਿਰ ਉਸਨੇ ਕੇ. ਨੂੰ ਇੱਕ ਵਿਸ਼ਵਾਸਯੋਗ ਨਜ਼ਰ ਨਾਲ ਵੇਖਿਆ, ਅਜਿਹੀ ਨਜ਼ਰ ਨਾਲ ਜਿਹੜੀ ਉਹ ਅਜੇ ਤੱਕ ਦੀ ਇਸ ਦੋਸਤਾਨਾ ਗੱਲਬਾਤ 'ਚ ਸ਼ਾਮਿਲ ਨਹੀਂ ਸੀ ਅਤੇ ਅੱਗੇ ਬੋਲਿਆ, "ਲੋਕ ਤਾਂ ਹਮੇਸ਼ਾ ਵਿਦਰੋਹ ਚਾਹੁੰਦੇ ਹਨ," ਪਰ ਇਸ ਸਾਰੀ ਚਰਚਾ ਤੋਂ ਥੋੜ੍ਹਾ ਪਰੇਸ਼ਾਨ ਹੋ ਰਿਹਾ ਸੀ, ਅਤੇ ਉਸਨੇ ਇਸਨੂੰ ਇਹ ਕਹਿਕੇ ਤੋੜ ਦਿੱਤਾ, "ਹੁਣ ਮੈਨੂੰ ਕਚਹਿਰੀ ਦੇ ਦਫ਼ਤਰ 'ਚ ਹਾਜ਼ਰੀ ਲਵਾਉਣੀ

84॥ ਮੁਕੱਦਮਾ