ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਵੇਖ ਲੈ, ਅਤੇ ਜਦੋਂ ਮੈਂ ਖੜ੍ਹਾ ਹੋਵਾਂਗਾ ਤਾਂ ਇਹ ਮੇਰੇ ਤੇ ਹਾਵੀ ਹੋ ਜਾਵੇਗਾ।" ਉਸਨੇ ਆਪਣੇ ਮੋਢੇ ਉਚਕਾਏ ਤਾਂ ਕਿ ਉਹਨਾਂ ਦੋਵਾਂ ਨੂੰ ਉਸਨੂੰ ਸਹਾਰਾ ਦੇਣ 'ਚ ਸੌਖ ਰਹੇ।

ਉਹ ਆਦਮੀ ਉਸਦੇ ਸੁਝਾਵਾਂ ਨੂੰ ਸਮਝਿਆ ਨਹੀਂ ਅਤੇ ਇਸਦੇ ਉਲਟ ਉਸਨੇ ਆਪਣੀ ਪਤਲੂਨ ਦੀ ਜੇਬ 'ਚੋਂ ਹੱਥ ਬਾਹਰ ਨਹੀਂ ਕੱਢੇ ਅਤੇ ਕਾਫ਼ੀ ਉੱਚੀ ਅਵਾਜ਼ ਵਿੱਚ ਹੱਸ ਪਿਆ।

"ਵੇਖੋ," ਉਸਨੇ ਕੁੜੀ ਨੂੰ ਕਿਹਾ, "ਮੈਂ ਤਾਂ ਉਦੋਂ ਹੀ ਸਮਝ ਚੁੱਕਾ ਸੀ। ਇਹ ਤਾਂ ਸਿਰਫ਼ ਇਹੀ ਹੈ ਕਿ ਇਹ ਸੱਜਣ ਇੱਥੇ ਕਿਸੇ ਦੂਜੀ ਜਗ੍ਹਾ ਦੇ ਵਾਂਗ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ।"

ਕੁੜੀ ਵੀ ਹੱਸ ਪਈ, ਪਰ ਉਸਨੇ ਆਪਣੀਆਂ ਉਂਗਲਾਂ ਦੇ ਪੈਰਾਂ ਨਾਲ ਹੌਲੇ ਜਿਹੇ ਉਸ ਆਦਮੀ ਦੀ ਬਾਂਹ 'ਤੇ ਹਰਕਤ ਕੀਤੀ, ਜਿਵੇਂ ਕਿ ਕੇ. ਨੂੰ ਲੈ ਕੇ ਉਹ ਕਿਸੇ ਭੱਦੇ ਮਜ਼ਾਕ ਵਿੱਚ ਉਲਝ ਗਿਆ ਹੋਵੇ।

"ਪਰ ਤੂੰ ਕੀ ਸੋਚ ਸਕਦੀ ਏਂ?" ਉਹ ਆਦਮੀ ਲਗਾਤਾਰ ਹੱਸਦਾ ਹੋਇਆ ਬੋਲਿਆ, "ਮੈਂ ਸੱਚੀਂ ਹੀ ਇਸ ਆਦਮੀ ਨੂੰ ਬਾਹਰ ਲੈ ਜਾਵਾਂਗਾ।"

"ਤਾਂ ਫ਼ਿਰ ਇਹ ਠੀਕ ਹੈ," ਕੁੜੀ ਨੇ ਆਪਣੇ ਸੋਹਣੇ ਸਿਰ ਨੂੰ ਪਲ ਭਰ ਦੇ ਝੁਕਾਉਂਦੇ ਕਿਹਾ, "ਉਸਦੇ ਹਾਸੇ 'ਤੇ ਬਹੁਤਾ ਧਿਆਨ ਨਾ ਦੇ।" ਉਹ ਕੇ. ਨੂੰ ਬੋਲੀ, ਜਿਹੜਾ ਹੁਣ ਫ਼ਿਰ ਉਸਦੇ ਸਾਹਮਣੇ ਉਦਾਸ ਜਿਹਾ ਖੜ੍ਹਾ ਇੱਕ-ਟਕ ਵੇਖੀ ਜਾ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਦੇ ਸਪੱਸ਼ਟੀਕਰਨ ਦੀ ਜ਼ਰੂਰਤ ਵਿੱਚ ਨਹੀਂ ਲੱਗ ਰਿਹਾ ਸੀ। "ਇਹ ਸੱਜਣ, ਤੁਹਾਨੂੰ ਇਹਨਾਂ ਨਾਲ ਜਾਣੂੰ ਕਰਾ ਦੇਵਾਂ ਤਾਂ ਬੁਰਾ ਨਾ ਮੰਨੀਂ, ਕੀ ਬੁਰਾ ਤਾਂ ਨਹੀਂ ਮੰਨੇਂਗਾ? (ਉਸ ਆਦਮੀ ਨੇ ਆਪਣਾ ਹਿਲਾ ਕੇ ਆਪਣੀ ਸਹਿਮਤੀ ਦੇ ਦਿੱਤੀ) ਤਾਂ ਇਹ ਸੱਜਣ ਸੂਚਨਾ ਅਧਿਕਾਰੀ ਹਨ। ਮੁੱਦਈ ਲੋਕ ਜਿਹੜੇ ਆਪਣੇ ਕੇਸ ਦੀ ਉਡੀਕ ਵਿੱਚ ਕੋਈ ਵੀ ਜਾਣਕਾਰੀ ਚਾਹੁੰਦੇ ਹੋਣ, ਇਹ ਉਹਨਾਂ ਨੂੰ ਜਾਣਕਾਰੀ ਦਿੰਦੇ ਹਨ, ਅਤੇ ਕਿਉਂਕਿ ਸਾਡੀ ਨਿਆਂਇੱਕ ਵਿਵਸਥਾ ਤੋਂ ਆਮ ਜਨਤਾ ਬਹੁਤੀ ਵਾਕਫ਼ ਨਹੀਂ ਹੈ, ਇਸ ਲਈ ਪੁੱਛਗਿੱਛ ਕਰਨ ਵਾਲੇ ਥੋੜ੍ਹੇ ਨਹੀਂ ਹਨ। ਇਹਨਾਂ ਕੋਲ ਹਰ ਸਵਾਲ ਦਾ ਜਵਾਬ ਹੈ। ਕਦੇ ਤੁਸੀਂ ਚਾਹੋਂ ਤਾਂ ਇਹਨਾਂ ਤੋਂ ਕੁੱਝ ਵੀ ਪੁੱਛ ਸਕਦੇ ਹਾਂ। ਪਰ ਇਹਨਾਂ 'ਚ ਸਿਰਫ਼ ਇਹੀ ਖ਼ਾਸੀਅਤ ਨਹੀਂ ਹੈ, ਇੱਕ ਹੋਰ ਹੈ, ਉਹ ਇਹ ਕਿ ਇਹ ਬਹੁਤ ਸੋਹਣੇ ਕੱਪੜੇ ਪਾਉਂਦੇ ਹਨ। ਅਸੀਂ, ਯਾਨੀ ਕਿ ਇੱਥੇ ਕੰਮ ਕਰਨ ਵਾਲੇ, ਇਸ ਨਤੀਜੇ 'ਤੇ ਪੁੱਜੇ ਹਾਂ ਕਿ ਸੂਚਨਾ

94॥ ਮੁਕੱਦਮਾ