ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/87

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਸ ਲਈ ਉਸਨੇ ਕਿਹਾ, "ਹੁਣ ਮੈਂ ਚੱਲ ਸਕਦਾ ਹਾਂ, ਪਰ ਕਿਉਂਕਿ ਇੰਨੇ ਆਰਾਮ ਵਿੱਚ ਬੈਠੇ ਰਹਿਣ ਪਿੱਛੋਂ ਉਹ ਇੰਨਾ ਖਰਾਬ ਹੋ ਗਿਆ ਸੀ ਕਿ ਜਦੋਂ ਉਹ ਖੜਾ ਹੋਇਆ ਤਾਂ ਕੰਬ ਰਿਹਾ ਸੀ। ਅਤੇ ਉਦੋਂ ਉਸਨੂੰ ਲੱਗਿਆ ਕਿ ਉਹ ਆਪਣੇ ਪੈਰਾਂ ਉੱਪਰ ਖੜ੍ਹਾ ਨਹੀਂ ਹੋ ਸਕੇਗਾ।

"ਮੈਂ ਇਹੀ ਨਹੀਂ ਕਰ ਸਕਦਾ, "ਉਸਨੇ ਆਪਣਾ ਸਿਰ ਹਿਲਾਉਂਦੇ ਹੋਏ ਕਿਹਾ, ਅਤੇ ਆਹ ਭਰ ਕੇ ਵਾਪਸ ਬੈਠ ਗਿਆ। ਫ਼ਿਰ ਉਹ ਅਰਦਲੀ ਦੇ ਬਾਰੇ ਸੋਚਣ ਲੱਗਾ, ਜਿਹੜਾ ਹਰ ਚੀਜ਼ ਦੇ ਬਾਵਜੂਦ ਉਸਨੂੰ ਬੜੇ ਅਰਾਮ ਨਾਲ ਬਾਹਰ ਲਿਜਾ ਸਕਦਾ ਹੈ, ਪਰ ਉਹ ਤਾਂ ਬਹੁਤ ਪਹਿਲਾਂ ਗਾਇਬ ਹੋ ਚੁੱਕਾ ਸੀ। ਉਸਨੇ ਕੁੜੀ ਅਤੇ ਉਸਦੇ ਕੋਲ ਵਾਲੇ ਵਿਅਕਤੀ ਦੇ ਵਿਚਾਲੇ ਝਾਕਿਆ, ਜਿਹੜੇ ਦੋਵੇਂ ਉਸਦੇ ਅੱਗੇ ਮੌਜੂਦ ਸਨ, ਪਰ ਉਸਨੂੰ ਅਰਦਲੀ ਦਾ ਕੋਈ ਨਿਸ਼ਾਨ ਵਿਖਾਈ ਨਾ ਦਿੱਤਾ।

"ਮੈਨੂੰ ਯਕੀਨ ਹੈ," ਉਸ ਆਦਮੀ ਨੇ ਕਿਹਾ, ਜਿਸਨੇ ਬਹੁਤ ਪ੍ਰਭਾਵਸ਼ਾਲੀ ਕੱਪੜੇ ਪਾਏ ਹੋਏ ਸਨ ਅਤੇ ਭੂਰੇ ਰੰਗ ਦਾ ਕੋਟ ਖ਼ਾਸ ਤੌਰ ਤੇ ਪਾਇਆ ਹੋਇਆ ਸੀ, ਜਿਸਦੇ ਕਿਨਾਰੇ ਦੋ ਤਿੱਖੇ ਅਤੇ ਲੰਮੇ ਬਿੰਦੂਆਂ "ਤੇ ਜਾ ਕੇ ਖ਼ਤਮ ਹੁੰਦੇ ਸਨ, "ਇਸ ਭਲੇ ਆਦਮੀ ਦੀ ਤਬੀਅਤ ਦੀ ਖ਼ਰਾਬੀ ਇੱਥੋਂ ਦੇ ਵਾਤਾਵਰਨ ਕਰਕੇ ਹੈ, ਅਤੇ, ਇਸ ਲਈ ਇਸਦੇ ਲਈ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ, ਦਰਅਸਲ ਜਿਹੜੀ ਉਸਨੂੰ ਸਭ ਤੋਂ ਸਭ ਤੋਂ ਵਧੀਆ ਲੱਗੇਗੀ ਕਿ ਇਸਨੂੰ ਇਸ ਅਦਾਲਤ ਦੇ ਇਹਨਾਂ ਦਫ਼ਤਰਾਂ ਤੋਂ ਬਾਹਰ ਲੈ ਜਾਇਆ ਜਾਵੇ, ਨਾ ਕਿ ਇਸਨੂੰ ਰੋਗੀਆਂ ਦੇ ਕਮਰੇ ਵਿੱਚ ਲਿਜਾਇਆ ਜਾਵੇ।"

"ਇਹ ਸਹੀ ਹੈ, "ਕੇ. ਚੀਕਿਆ, ਉਹ ਇੰਨਾ ਖੁਸ਼ ਹੋ ਗਿਆ ਕਿ ਉਹ ਉਸ ਆਦਮੀ ਦੀ ਗੱਲ ਵਿਚਾਲਿਓਂ ਕੱਟ ਕੇ ਕਹਿਣ ਲੱਗਾ, "ਮੈਂ ਜ਼ਰੂਰ ਹੀ ਫ਼ਿਰ ਚੰਗਾ ਮਹਿਸੂਸ ਕਰਾਂਗਾ, ਮੈਂ ਸਚਮੁੱਚ ਇੰਨਾ ਕਮਜ਼ੋਰ ਤਾਂ ਨਹੀਂ ਹਾਂ, ਮੈਨੂੰ ਆਪਣੀਆਂ ਬਾਹਾਂ ਦੇ ਹੇਠਾਂ ਥੋੜ੍ਹੀ ਜਿਹੀ ਮਦਦ ਦੀ ਲੋੜ ਹੈ, ਮੈਂ ਤੁਹਾਨੂੰ ਜ਼ਿਆਦਾ ਤਕਲੀਫ਼ ਨਹੀਂ ਦੇਵਾਂਗਾ, ਫ਼ਿਰ ਮੈਂ ਬਹੁਤਾ ਦੂਰ ਵੀ ਤਾਂ ਨਹੀਂ ਜਾਣਾ, ਮੈਨੂੰ ਦਰਵਾਜ਼ੇ ਤੱਕ ਲੈ ਚੱਲੋ, ਉਦੋਂ ਮੈਂ ਥੋੜ੍ਹੀ ਦੇਰ ਲਈ ਪੌੜੀਆਂ ਤੇ ਬੈਠ ਜਾਵਾਂਗਾ ਅਤੇ ਬਹੁਤਾ ਵਕ਼ਤ ਲਾਏ ਬਿਨ੍ਹਾਂ ਠੀਕ ਹੋ ਜਾਵਾਂਗਾ। ਤੈਨੂੰ ਦੱਸ ਦੇਵਾਂ ਕਿ ਮੈਂ ਅਜਿਹੇ ਹਮਲਿਆਂ ਦਾ ਆਦੀ ਹਾਂ ਅਤੇ ਦਫ਼ਤਰਾਂ ਦੀ ਹਵਾ ਤੋਂ ਜਾਣੂ ਹਾਂ, ਪਰ ਇੱਥੇ ਤਾਂ ਸਚਮੁੱਚ ਬਹੁਤ ਖ਼ਰਾਬ ਲੱਗ ਰਿਹਾ ਹੈ। ਤੂੰ ਆਪ ਵੀ ਤਾਂ ਇਹੀ ਕਹਿ ਰਿਹਾ ਏਂ। ਇਸ ਲਈ ਕੀ ਤੂੰ ਮੇਰੇ ਨਾਲ ਥੋੜ੍ਹਾ ਜਿਹਾ ਤੁਰਨ 'ਤੇ ਬੁਰਾ ਤਾਂ ਨਹੀਂ ਮੰਨੇਗਾ? ਮੈਂ ਭਾਰੀਪਨ ਮਹਿਸੂਸ ਕਰ ਰਿਹਾ ਹਾਂ,

93॥ ਮੁਕੱਦਮਾ