ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੀ," ਕੁੜੀ ਨੇ ਕਿਹਾ, "ਤੈਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿੰਨਾ ਬੇਇੱਜ਼ਤੀ ਕਰਨ ਵਾਲਾ ਹੈ।"

"ਮੇਰਾ ਵਿਚਾਰ ਇਹ ਹੈ ਕਿ ਜੇ ਅੰਤ ਨੂੰ ਉਸਨੂੰ ਮੈਂ ਹੀ ਬਾਹਰ ਲੈ ਕੇ ਜਾਣਾ ਹੈ, ਤਾਂ ਉਹ ਇਸ ਤੋਂ ਵੀ ਜ਼ਿਆਦਾ ਬੇਇੱਜ਼ਤੀ ਨੂੰ ਭੁੱਲ ਜਾਵੇਗਾ।"

ਕੇ. ਨੇ ਕੁੱਝ ਨਹੀਂ ਕਿਹਾ, ਉਸਨੇ ਤਾਂ ਸਿਰ ਚੁੱਕ ਕੇ ਵੀ ਨਹੀਂ ਵੇਖਿਆ, ਉਹ ਤਾਂ ਆਪਣੀ ਉਸ ਚਰਚਾ ਨੂੰ ਇਸ ਤਰ੍ਹਾਂ ਸੁਣਦਾ ਰਿਹਾ ਜਿਵੇਂ ਉਹ ਕੋਈ ਚੀਜ਼ ਹੋਵੇ, ਕਿਉਂਕਿ ਅਸਲ 'ਚ ਉਹ ਇਹੀ ਚਾਹੁੰਦਾ ਸੀ। ਪਰ ਉਦੋਂ ਹੀ ਉਸਨੇ ਆਪਣੀ ਇੱਕ ਬਾਂਹ 'ਤੇ ਸੂਚਨਾ ਅਧਿਕਾਰੀ ਦਾ ਅਤੇ ਦੂਜੀ ਬਾਂਹ ਤੇ ਉਸ ਕੁੜੀ ਦਾ ਹੱਥ ਮਹਿਸੂਸ ਕੀਤਾ।

"ਉੱਪਰ ਉੱਠੋ, ਕਮਜ਼ੋਰ ਆਦਮੀ," ਸੂਚਨਾ ਅਧਿਕਾਰੀ ਨੇ ਕਿਹਾ।

"ਮੈਂ ਤੁਹਾਡੇ ਦੋਵਾਂ ਦਾ ਬਹੁਤ ਧੰਨਵਾਦੀ ਹਾਂ, ਬੇਹੱਦ ਹੈਰਾਨੀ ਨਾਲ ਕੇ. ਨੇ ਕਿਹਾ। ਉਹ ਹੌਲੀ ਜਿਹੇ ਉੱਠ ਖੜ੍ਹਾ ਹੋਇਆ ਅਤੇ ਆਪਣੇ ਆਪ ਉਹਨਾਂ ਦੇ ਹੱਥਾਂ ਨੂੰ ਸਰੀਰ ਦੇ ਉਹਨਾਂ ਹਿੱਸਿਆਂ ਤੱਕ ਲੈ ਗਿਆ, ਜਿੱਥੇ ਉਸਨੂੰ ਉਹਨਾਂ ਦੀ ਸਭ ਤੋਂ ਵਧੇਰੇ ਲੋੜ ਮਹਿਸੂਸ ਹੋ ਰਹੀ ਸੀ।

"ਇਹ ਲੱਗਣਾ ਚਾਹੀਦਾ," ਗੈਲਰੀ 'ਚ ਕਦਮ ਰੱਖਦਿਆਂ ਹੀ ਕੁੜੀ ਨੇ ਕੇ. ਦੇ ਕੰਨ 'ਚ ਹੌਲੀ ਜਿਹੇ ਕਿਹਾ, "ਮੈਂ ਇਸ ਸੂਚਨਾ ਅਧਿਕਾਰੀ ਨੂੰ ਠੀਕ ਢੰਗ ਨਾਲ ਪੇਸ਼ ਕਰਨ ਵਿੱਚ ਲੱਗੀ ਹੋਈ ਸੀ, ਪਰ ਯਕੀਨ ਮੰਨ, ਮੈਂ ਤਾਂ ਉਹੀ ਕਹਿਣਾ ਚਾਹੁੰਦੀ ਸੀ, ਜੋ ਸੱਚ ਸੀ। ਉਹ ਸੱਚੀਂ ਪੱਥਰ ਦਿਲ ਨਹੀਂ ਹੈ। ਮੁੱਦਈ ਜਦੋਂ ਬਿਮਾਰ ਮਹਿਸੂਸ ਕਰਨ ਲੱਗਣ ਤਾਂ ਉਹਨਾਂ ਨੂੰ ਬਾਹਰ ਲੈ ਕੇ ਜਾਣਾ ਉਸਦੀ ਜ਼ਿੰਮੇਵਾਰੀ ਨਹੀਂ ਹੈ, ਪਰ ਫਿਰ ਵੀ ਉਹ ਇਹ ਕਰ ਦਿੰਦਾ ਹੈ, ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ। ਸ਼ਾਇਦ ਅਸੀਂ ਸਾਰੇ ਮਦਦ ਕਰਨਾ ਚਾਹੁੰਦੇ ਹਾਂ, ਪਰ ਅਦਾਲਤ ਦੇ ਮੁਲਾਜ਼ਮਾਂ ਦੇ ਤੌਰ 'ਤੇ ਸਾਨੂੰ ਪੱਥਰ ਦਿਲ ਹੋਣ ਦਾ ਨਾਟਕ ਕਰਨਾ ਪੈਂਦਾ ਹੈ ਅਤੇ ਵਿਖਾਉਣਾ ਪੈਂਦਾ ਹੈ ਕਿ ਅਸੀਂ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦੇ। ਅਸਲ 'ਚ ਮੇਰਾ ਖ਼ਾਸ ਤੌਰ 'ਤੇ ਇਹੀ ਅਫ਼ਸੋਸ ਹੈ।"

"ਕੀ ਤੂੰ ਥੋੜ੍ਹੀ ਦੇਰ ਲਈ ਇੱਥੇ ਬੈਠਣਾ ਚਾਹੇਂਗਾ?" ਸੂਚਨਾ ਅਧਿਕਾਰੀ ਨੇ ਪੁੱਛਿਆ। ਉਹ ਗੈਲਰੀ ਦੇ ਬਾਹਰ ਦੇ ਰਸਤੇ ਪਹੁੰਚੇ ਹੀ ਸਨ, ਅਤੇ ਦਰਅਸਲ ਠੀਕ ਉਸ ਮੁੱਦਈ ਦੇ ਸਾਹਮਣੇ ਆ ਖੜ੍ਹੇ ਹੋਏ ਸਨ, ਜਿਸ ਨਾਲ ਕੇ. ਨੇ ਪਹਿਲਾਂ ਗੱਲਬਾਤ ਕੀਤੀ ਸੀ। ਉਸ ਆਦਮੀ ਦੇ ਸਾਹਮਣੇ ਕੇ. ਲਗਭਗ ਸ਼ਰਮਿੰਦਾ ਹੋ ਗਿਆ, ਜਿਸਦੇ

96॥ ਮੁਕੱਦਮਾ