ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ।" "ਇਸ ਸਭ ਦੀ ਤੈਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ," ਆਪਣੇ ਕੱਪ ਵਿੱਚ ਖੰਡ ਦੇ ਆਖ਼ਰੀ ਦਾਣਿਆਂ ਨੂੰ ਘੋਲਦੇ ਹੋਏ ਕੇ. ਨੇ ਕਿਹਾ, "ਕੀ ਇਸ ਨਾਲ ਤੈਨੂੰ ਕੋਈ ਨੁਕਸਾਨ ਹੈ?"
"ਨਹੀਂ," ਫ਼ਰਾਅ ਗਰੁਬਾਖ਼ ਨੇ ਜਵਾਬ ਦਿੱਤਾ, "ਦਰਅਸਲ, ਮੈਂ ਤਾਂ ਇਸਦਾ ਸਵਾਗਤ ਕਰਦੀ ਹਾਂ, ਇਸਦਾ ਮਤਲਬ ਤਾਂ ਇਹ ਹੋਇਆ ਕਿ ਮੇਰੇ ਕੋਲ ਇੱਕ ਕਮਰਾ ਮੁਫ਼ਤ ਵਿੱਚ ਬਚਿਆ ਰਿਹਾ ਅਤੇ ਉਸ ਵਿੱਚ ਮੈਂ ਆਪਣੇ ਭਤੀਜੇ ਨੂੰ ਰੱਖ ਸਕਦੀ ਹਾਂ, ਕੈਪਟਨ ਨੂੰ। ਮੈਂ ਲੰਮੇ ਅਰਸੇ ਤੋਂ ਪਰੇਸ਼ਾਨ ਹਾਂ ਕਿ ਉਹ ਤੇਰੇ ਲਈ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ, ਖ਼ਾਸ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਜਦੋਂ ਮੈਂ ਉਸਨੂੰ ਆਪਣੇ ਕਮਰੇ ਦੇ ਠੀਕ ਅੱਗੇ ਵੱਡੇ ਕਮਰੇ ਵਿੱਚ ਰੁਕ ਜਾਣ ਦੀ ਇਜਾਜ਼ਤ ਦੇ ਰੱਖੀ ਹੈ। ਉਹ ਬਹੁਤਾ ਸਮਝਦਾਰ ਨਹੀਂ ਹੈ।"
"ਕਿਆ ਖਿਆਲ ਹੈ!" ਆਪਣੇ ਪੈਰਾਂ ਦੇ ਖੜ੍ਹੇ ਹੋ ਕੇ ਕੇ. ਨੇ ਕਿਹਾ, "ਇਸਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੂੰ ਮੈਨੂੰ ਕੁੱਝ ਬਹੁਤਾ ਹੀ ਸੰਵੇਦਨਸ਼ੀਲ ਕਹਿ ਸਕਦੀ ਏਂ, ਕਿਉਂਕਿ ਫ਼ਰਾਉਲਨ ਮੌਂਤੇਗ ਦਾ ਇੱਧਰ-ਉੱਧਰ ਤੁਰਨਾ-ਫ਼ਿਰਨਾ ਮੇਰੇ ਤੋਂ ਸਹਿ ਨਹੀਂ ਹੋ ਰਿਹਾ- ਵੇਖ ਹੁਣ ਫ਼ਿਰ ਉਹ ਵਾਪਸ ਆ ਰਹੀ ਹੈ।"
ਫ਼ਰਾਅ ਗਰੁਬਾਖ਼ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰ ਰਹੀ ਸੀ, "ਸ੍ਰੀਮਾਨ ਕੇ., ਕੀ ਮੈਂ ਉਸਨੂੰ ਕਹਿ ਦੇਵਾਂ ਕਿ ਬਾਕੀ ਦਾ ਕੰਮ ਬੰਦ ਕਰ ਦੇਵੇ? ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਸਨੂੰ ਹੁਣੇ ਕਹਿ ਦਿੰਦਾ ਹਾਂ।"
"ਪਰ ਉਹ ਤਾਂ ਫ਼ਰਾਉਲਨ ਬਸਤਰ ਦੇ ਨਾਲ ਜਾ ਰਹੀ ਹੈ।"
"ਹਾਂ," ਫ਼ਰਾਅ ਗਰੁਬਾਖ਼ ਨੇ ਕਿਹਾ, ਹਾਲਾਂਕਿ ਕੇ. ਦਾ ਇਰਾਦਾ ਕੀ ਸੀ, ਉਹ ਇਹ ਇੱਕ ਦਮ ਸਮਝ ਨਹੀਂ ਸਕੀ ਸੀ।
"ਤਾਂ ਹੀ," ਕੇ. ਬੋਲਿਆ, "ਉਸਨੇ ਆਪਣੀਆਂ ਚੀਜ਼ਾਂ ਚੁੱਕ ਕੇ ਲੈ ਹੀ ਜਾਣੀਆਂ ਨੇ।

ਫ਼ਰਾਅ ਗਰੁਬਾਖ਼ ਨੇ ਸਿਰ ਹਿਲਾ ਦਿੱਤਾ। ਉਸ ਮੌਨ ਲਾਚਾਰੀ ਦੇ ਭਾਵ ਨਾਲ, ਜਿਸ ਵਿੱਚੋਂ ਨਾਫ਼ਰਮਾਨੀ ਸਾਫ਼ ਨਜ਼ਰ ਆ ਰਹੀ ਸੀ, ਇਸ ਨੇ ਕੇ. ਨੂੰ ਹੋਰ ਵਧੇਰੇ ਚਿੜਾ ਦਿੱਤਾ। ਉਹ ਕਮਰੇ ਦੀ ਖਿੜਕੀ ਅਤੇ ਬੂਹੇ ਦੇ ਵਿਚਕਾਰ ਟਹਿਲਣ ਲੱਗਾ, ਤੇਜ਼ੀ ਨਾਲ ਇੱਧਰ-ਉੱਧਰ ਘੁੰਮਦਾ, ਇਸ ਤਰ੍ਹਾਂ ਫ਼ਰਾਅ ਗਰੁਬਾਖ਼ ਦੇ ਲਈ ਉਸਨੇ ਨਾਮੁਮਕਿਨ ਕਰ ਦਿੱਤਾ ਕਿ ਉਹ ਕਮਰੇ 'ਚੋਂ ਬਾਹਰ ਜਾ ਸਕੇ, ਜਿਹੜਾ ਉਹ ਹੁਣ

104॥ ਮੁਕੱਦਮਾ