ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਪਰਦੇਸ ਦੀ

ਬੇਵਸੇ
ਖ਼ਿਆਲਾਂ ਦਾ ਜ਼ੋਰ।
ਬੇਵਸੇ
ਸਤਰਾਂ ਦੀ ਤੋਰ।
ਬੇਵਸੇ
ਜਜ਼ਬੇ ਦੀ ਲਹਿਰ
ਕਿੱਧਰ ਤੋਂ ਕਿੱਧਰ ਲੈ ਗਈ।
ਬੇਵਸੇ
ਪਿਆਰ ਦੇ ਕਿੱਸੇ ਨੂੰ
ਕਿਓਂ ਓਹ ਕਹਿ ਗਈ।
ਬੇਵਸੇ
ਮੇਰੇ ਸਾਮ੍ਹਣੇ
ਦਿੱਸਿਆ ਕੋਈ ਸਾਇਆ ਕਿਓਂ?
ਬੇਵਸੇ
ਮੇਰੇ ਬੁੱਲਾਂ ਤੇ
ਨਾਂ ਓਸੇ ਦਾ ਆਇਆ ਕਿਓਂ?
ਮੈ ਵਿਛੋੜਾ ਜਰਦਾ ਜਰਦਾ।
ਅਪਨੇ ਹਾਲ ਵਿਚ,
ਜੀਊਂਦਾ ਮਰਦਾ।

੧੦੦