ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਓਂ ਨਾ ਹੁਣ ਵੀ ਸਹਿ ਗਿਆ?
ਲੁਕਾਂਦਾ ਲੁਕਾਂਦਾ
ਦਰਦ ਅਪਨਾ,
ਦਿਲ ਨੂੰ ਫੜ ਕੇ ਰਹਿ ਗਿਆ।
ਇਕ ਹੂਕ ਨਿਕਲੀ-
ਸੋਚਿਆ!
ਕੀ ਜ਼ਿੰਦਗੀ ਪਰਦੇਸ ਦੀ?
ਵੇਖਿਆ-
ਓਹ ਦੂਰ ਬੱਦਲ,
ਯਾਦ ਆਈ ਓਸ ਦੀ।
ਆਖਿਆ
ਏਂਓਂ ਹੌਲੀ ਹੌਲੀ,
ਸਚਮੁਚ ਦਿਨਾਂ ਦੇ ਫੇਰ ਨੇ;
ਏਹੋ ਬੱਦਲ
ਰੱਲ ਕੇ ਤੱਕੇ ਸਨ ਕਦੀ।
ਪਰ ਓਦੋਂ ਇਹ ਕਿੰਗਰੇ।
ਏਦਾਂ ਨਹੀਂ ਸਨ ਵੱਖਰੇ।
ਅੱਜ ਇਹ ਦੂਰ ਦੂਰ ਨੇ।
ਨੀਲੇ ਨੀਲੇ ਕਿਵੇਂ ਅੱਜ
ਰੋਣ ਤੇ ਮਜਬੂਰ ਨੇ।
ਦਿਲ ਤੇ ਕਰਦੇ
ਉੱਡ ਜਾਂ....ਉੱਡ ਜਾਂ
ਬੱਦਲਾਂ ਦੇ ਨਾਲ।
ਪਲ ਦੇ ਅੰਦਰ

੧੦੧