ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੇ ਹਨ।

ਸਾਰੇ ਸੰਗ੍ਰਹ ਵਿਚ ਪੰਜਾਬੀ ਚੰਗੀ ਠੇਠ ਤੇ ਸਰਲ ਵਰਤੀ ਹੈ। ਛੰਦ ਬਹੁਤੇ ਖੁੱਲੇ ਹਨ ਪਰ ਕਈ ਵਜ਼ਨ ਵਿਚ ਤੇ ਕਾਫੀ ਵਾਲੇ ਬੀ ਹਨ।

ਖ਼ਿਆਲ ਪੈਂਦਾ ਹੈ ਕਿ ਕਵੀ ਜੀ ਦੀ ਕੋਈ ਰਚਨਾ ਅਗੇ ਪ੍ਰੈਸ ਦੀ ਟਕਸਾਲ ਵਿਚੋਂ ਨਿਕਲ ਕੇ ਪਬਲਿਕ (ਜਨਤਾ) ਵਿਚ ਨਹੀਂ ਆਈ। ਇਹ ਆਪ ਦਾ ਪਹਿਲਾ ਪ੍ਰਯਤਨ ਹੈ ਜੋ ਬਿਆਜ਼ ਵਿਚੋਂ ਨਿਕਲ ਕੇ ਪ੍ਰੈਸ ਦੀ ਦਾਬ ਲੈਂਦਾ ਜਨਤਾ ਦੇ ਹਥ ਵਿਚ ਜਾ ਰਿਹਾ ਹੈ। ਆਸ ਹੈ ਪਬਲਿਕ ਇਸ ਦੀ ਕਦਰਦਾਨ ਕਰੇਗੀ। ਗੋ ਕਵੀ ਨੂੰ ਆਪਣੀ ਕਦਰ ਤੋਂ ਹਥ, ਧੋ ਕੇ ਰਹਣਾ ਸੁਖਦਾਈ ਹੁੰਦਾ ਹੈ, ਉਸ ਲਈ ਲਿਖਣ ਸਮੇਂ ਦਾ ਅੰਤਰਮੁਖ ਰਸ ਉਸਦਾ ਕਾਫੀ ਅਜੱਰ ਹੁੰਦਾ ਹੈ ਪਰ ਆਮ ਪਾਠਕਾਂ ਦੀ ਕਦਰਦਾਨੀ ਕਈ ਵੇਰ ਵਾਂਛਤ ਹੁੰਦੀ ਹੈ, ਜੋ ਹੋਣਹਾਰ ਕਵੀਆਂ ਦੀ ਤਬਅ ਨੂੰ ਉਛਾਲਾ ਦੇ ਜਾਂਦੀ ਹੈ।

ਵਾਹਿਗੁਰੂ ਆਪ ਨੂੰ ਕਾਵਯ ਦਾ ਵਿਸਮਾਦੀ ਰਸ ਪ੍ਰਦਾਨ ਕੇ, ਜੀਵਨ ਦੇ ਉੱਚ ਮੰਡਲਾਂ ਦੀ ਉਡਾਰੀ ਤੇ ਆਪਣੀ ਨਿਕਟਤਾ ਵਾਫਰ ਕਰੇ।

ਵੀਰ ਸਿੰਘ

*

੧੪











੧੪