ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇ ਮਿਸਾਲ ਗੁਰੂ

ਬਾਲਪਨੇ ਤੋਂ ਅੰਤਮ ਸ੍ਵਾਸ ਤਕ।
[1]*ਪਿਤਾ,ਪੁੱਤਰ ਤੇ ਸਿੱਖਾਂ ਖ਼ਾਸ ਤਕ।
ਇਕ ਇਕ ਸ਼ੈ ਸਭ ਲੇਖੇ ਲਾ ਦਿੱਤੀ,
ਲਹੂ ਦਾ ਇਕ ਇਕ ਤੁਪਕਾ ਡੋਲ੍ਹ ਕੇ।


  1. *[ਪਿਤਾ ਦੀ ਕੁਰਬਾਨੀ ਦੇਨ ਤੇ ਇਕ ਵਿਚਾਰ ਪਰਗਟ ਕੀਤਾ ਗਿਆ ਹੈ, ਓਹ ਇਹ ਕਿ ਪੁਰਾਤਨ ਇਤਹਾਸਾਂ ਵਿਚ ਇਹ ਸਾਖੀ ਕਿਧਰੇ ਨਹੀਂ ਕਿ ਦਸਮੇਸ਼ ਗੁਰੂ ਜੀ ਨੇ ਨਾਵੇਂ ਗੁਰੂ ਜੀ ਨੂੰ ਸੀਸ ਦੇਨ ਬਾਸਤੇ ਕਿਹਾ ਹੋਵੇ। ਮੈਂ ਇਸ ਵਿਚਾਰ ਲਈ ਧੰਨਵਾਦੀ ਹਾਂ। ਹਾਂ ਪਰਚਲਤ ਵਿਚਾਰ ਦੂਸਰਾ ਹੋਣ ਕਰਕੇ ਏਸ ਨਜ਼ਮ ਦੀ ਦੂਜੀ ਸਤਰ ਲਿਖਨ ਵਿਚ ਆਈ ਹੈ ਸੋ ਖਿਮਾਂ ਦਾ ਜਾਚਕ ਹਾਂ। ਮੇਰਾ ਦ੍ਰਿੜ ਵਿਸ਼ਵਾਸ਼ ਹੈ ਕਿ ਦਸੇ ਗੁਰੂ ਇਕ ਤੁਲ ਹਨ, ਇਕ ਰੂਪ ਹਨ, ਇਕ ਹਨ। ਨਾਵੇਂ ਗੁਰੂ, ਹਿੰਦ ਦੀ ਚਾਦਰ, ਗੁਰੂ ਤੇਗ਼ ਬਹਾਦਰ ਸਰਬ ਕਲਾ ਸਮਰਥ ਗੁਰੂ ਸਨ ਤੇ ਉਨ੍ਹਾਂ ਨੇ ਖ਼ੁਦ ਆਪਾ ਵਾਰਿਆ ਹੈ। ਸਿਖ ਹਿਰਦੇ ਲਈ ਨਾਵੇਂ ਗੁਰੂ ਦੀ ਉਹੋ ਮਾਨਤਾ ਹੈ ਜੋ ਦਸਵੇਂ ਗੁਰ ਦੀ ਤੇ ਮੇਰੀ ਸ਼ਰਧਾ ਕਿਸੇ ਹੋਰ ਨਾਲੋਂ ਘੱਟ ਨਹੀਂ]

੧੪੨