ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਵਿਤਾ ਗ਼ਰੀਬੀ ਦੇ ਰੋਣੇ ਰੋ ਰਹੀ ਹੈ ਥੋੜੀਆਂ ਜਹੀਆਂ ਸਤਰਾਂ ਵਿੱਚ। ੧੯੪੬ ਦੀ ਗੱਲ ਹੈ ਜਦ ਮਹਾਤਮਾਂ ਗਾਂਧੀ ਦਿੱਲੀ ਆ ਕੇ ਭੰਗੀ ਕਾਲੋਨੀ ਵਿੱਚ ਠਹਿਰੇ ਸਨ। ਬਿਰਲੇ ਦੀ ਕੋਠੀ ਨਾਲੋਂ ਆਪ ਭੰਗੀਆਂ ਦੀਆਂ ਟੁੱਟੀਆਂ ਭੱਜੀਆਂ ਤੇ ਗੰਦੀਆਂ ਕੋਠਰੀਆਂ ਪਾਸ ਰਹਿ ਕੇ ਜ਼ਿਆਦਾ ਖ਼ੁਸ਼ ਸਨ। ਇਕ ਵੇਰ ਮੈਂ ਵੀ ਉਹਨਾਂ ਦਾ ਸ਼ਾਮ ਵੇਲੇ ਦਾ ਭਾਸ਼ਨ ਤੇ ਅਰਦਾਸ ਸੁਣਨ ਗਿਆ। ਪੰਚਕੂਈਂ ਸੜਕ ਦੇ ਇਕ ਪਾਸੇ ਪੈਸੇ ਵਾਲਿਆਂ ਦੀਆਂ ਸ਼ਾਨਦਾਰ ਕੋਠੀਆਂ ਨੇ ਤੇ ਸੜਕ ਦੇ ਦੂਜੇ ਪਾਸੋਂ ਗ਼ਰੀਬ ਭੰਗੀਆਂ ਦੀਆਂ ਕੋਠਰੀਆਂ। ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਅਮੀਰ ਤੇ ਗ਼ਰੀਬ ਦੇ ਜੀਵਨ ਵਿਚ। ਚੰਗੀ ਹਵਾ ਤੇ ਚੰਗੀ ਖ਼ੁਰਾਕ ਸਾਡਾ ਦਿਮਾਗ਼ ਤੇ ਸਾਡਾ ਜਿਸਮ ਬਨਾਂਦੀਆਂ ਹਨ ਪਰ ਗ਼ਰੀਬ ਨੂੰ ਇਹ ਦੋਵੇਂ ਨਹੀਂ ਮਿਲ ਸਕਦੀਆਂ। ਤੰਗ ਥਾਵਾਂ ਵਿੱਚ ਰਹਿ ਕੇ ਗ਼ਰੀਬਾਂ ਦੇ ਦਿਲ ਵੀ ਤੰਗ ਤੰਗ ਹੁੰਦੇ ਹਨ ਪਰ ਏਸ ਵਿੱਚ ਉਨ੍ਹਾਂ ਦਾ ਕੀ ਦੋਸ਼ ਹੈ?

ਮੇਰਾ ਮਨ ਦੁੱਖ ਨਾਲ ਤੜਫ ਉੱਠਿਆ। ਮੇਰੇ ਸਾਮ੍ਹਣੇ ਦੋ ਤਸਵੀਰਾਂ ਸਨ। ਸੜਕ ਦੇ ਇਕ ਪਾਸੇ ਹਾਸੇ ਸਨ ਤੇ ਦੂਜੇ ਪਾਸੇ ਰੋਣ ਦੀਆਂ ਚੀਕਾਂ ਵਿਚ ਖ਼ੁਸ਼ੀਆਂ ਗੁੰਮ ਸਨ। ਇਕ ਅਮੀਰ ਸਨ ਤੇ ਇਕ ਗ਼ਰੀਬ ਸਨ। ਗ਼ਰੀਬੀ ਦੇ ਹੁੰਦਿਆਂ ਉਸ ਦੇ ਬਾਕੀ ਬਾਲ ਬੱਚੇ ਤੇ ਭੈਣ ਭਰਾ ਵੀ ਕੋਲ ਕੋਲ ਆ ਜਾਂਦੇ ਹਨ। ਜਿੱਥੇ ਗ਼ਰੀਬੀ ਹੈ ਓੱਥੇ ਬੀਮਾਰੀ ਵੀ ਅਵੱਸ਼ ਹੈ, ਅਨਪੜ੍ਹਤਾ ਉੱਥੇ ਹੈ ਤੇ ਹੋਰ ਕਈ ਠੁੱਡੇ ਤੇ ਟੋਕਰਾਂ।

*

੧੭੬