ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਦਿਨ

ਕਦੀ ਕਾਲੀਆਂ ਰਾਤਾਂ ਵਿਚ
ਓਹਲੇ ਜਹੇ ਦੁਨੀਆਂ ਤੋਂ

ਇਕ ਮੌਜ ਬਣਾਂਦੇ ਸਨ
ਅੱਖਾਂ ਵਿਚ ਅੱਖਾਂ ਪਾ

ਫੇਰ ਬੈਠੇ ਰਹਿੰਦੇ ਸਾਂ
ਕਹਿੰਦੇ ਸਾਂ ਬੀਤੀ ਅਪਣੀ

ਦੁਨੀਆ ਫੇਰ ਭੁੱਲਦੀ ਸੀ
ਹੋ ਬਹਿੰਦੇ ਸਾਂ ਬਸ ਇਕੋ

ਕੰਧਾਂ ਦੀਆਂ ਛਾਵਾਂ ਵਿਚ।
ਪ੍ਰੀਤਮ ਜੀ ਮਿਲਦੇ ਸਨ।

ਬਸ ਪ੍ਰੇਮ ਰਚਾਂਦੇ ਸਨ।
ਪ੍ਰੀਤਮ ਜੀ ਮਿਲਦੇ ਸਨ।

ਕਹਿੰਦੇ ਸਾਂ, ਸੁਣਦੇ ਸਾਂ।
ਪ੍ਰੀਤਮ ਜਦ ਮਿਲਦੇ ਸਨ।

ਮਨ-ਮੌਜ ਇਕ ਝੁਲਦੀ ਸੀ।
ਪ੍ਰੀਤਮ ਜਦ ਮਿਲਦੇ ਸਨ।


ਸਈਓ! ਓਹ ਦਿਨ ਕਿੱਥੇ ਨੇ?
ਮੀਤ ਪਿਆਰੇ ਕਿੱਥੇ ਨੇ?
ਮੁੜ ਮੁੜ ਯਾਦਾਂ ਕਰਨੀਆਂ
ਪ੍ਰੀਤਮ ਜਦ ਮਿਲਦੇ ਸਨ।

੧੭੭