ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਦੇ ਦਿਲ-ਸਾਗਰ'ਚੋਂ ਛੱਲਾਂ
ਵੱਧ ਵੱਧ ਆਈਆਂ
ਬਾਹਰ ਵਾਰ,
ਹੱਦ-ਬੰਦੀਆਂ ਨੂੰ ਤੋੜਨ।
ਉਸ ਦੀਆਂ ਰਗਾਂ ਵਿਚ ਖ਼ੂਨ ਉਬਲਿਆ
ਉੱਜੜੀ ਭਾਰਤ-ਮਾਂ ਦਾ।
ਓਹ ਲੜਕੀ!
ਓਹ... ... ਓਹ ... ... ...
ਓਹ ਜੋ ਵੀ ਸੀ
ਰੋਕ ਨਾ ਸੱਕੀ
ਦਿਲ ਦੇ ਵੇਗ ਨਾ
ਰੋੜ੍ਹ ਖ਼ਿਆਲਾਂ ਦਾ,
ਅਗੇ ਵਧੀ।
ਓਹ ਦੇਵੀ ਲਕਸ਼ਮੀ,
ਏਉਂ ਜਿਵੇਂ
ਝਾਂਸੀ ਦੀ ਰਾਣੀ:
ਲਖ ਲੱਖਾਂ ਦੀ ਭੀੜ ਚੀਰਦੀ
ਜਾ ਪਹੁੰਚੀ ਓਹ ਸਭ ਤੋਂ ਅੱਗੇ।
ਅੱਖ ਫਰਕਨ ਦੀ ਦੇਰ
ਅਚਾਨਕ
ਹੋਇਆ ਇਕ ਚਮਤਕਾਰਾ।
ਓਸ ਅਨਖੀਲੀ
ਬੀਰ-ਪੁਤਰੀ ਨੇ
ਲਾਇਆ ਘਾਓ
ਤੰਨ ਤੇ ਅਪਨੇ

੩੧