ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨੇਰ! ਹਨੇਰ!
ਕਹਿਰ ਵੇ ਰੱਬਾ!
ਇਕ ਪਾਸੇ ਮਾਂ
ਮਾਂ- ਅਪਨੀ ਮਾਂ
ਹੈ ਪਾਸ ਖਲੋਤੀ
ਦਸ ਕਦਮਾਂ ਦੀ ਵਿੱਥੇ।
ਇਕ ਪਾਸੇ ਬੱਚਾ
ਪਿਆ ਭੁੱਖਾ ਵਿਲਕੇ,
ਪਰ ਆ ਕੇ ਕੋਲ
ਓਹ ਚੁੱਕ ਨਾ ਸੱਕੇ।
ਮਮਤਾ ਅਪਨੀ ਨੂੰ
ਕਿਵੇਂ ਘੁੱਟ ਕੇ ਰੱਖੋ;
ਦਿਲ ਬੱਚੇ ਵਿਚਾਲੇ
ਅੱਖੀਆਂ ਵਿਚ ਅੱਖੀਆਂ
ਹੱਥ ਕਾਰ ਨੇ ਬੱਧੇ
ਕੁਸਕੇ ਨਾ ਵਿਚਾਰੀ
ਉਫ ਕੁਸਕ ਨਾ ਸੱਕੇ।
ਬੱਚਾ ਰੋਂਦੈ
ਰੋਵੇ ... ... ਰੋਵੇ ... .... ...
ਦੁੱਧ ਉਤਰਿਆ ਹੋਇਆ
ਉਸ ਮਾਂ ਦੀ ਛਾਤੀ,
ਪਰ ਕੀਕਨ ਚੋਵੇ।

ਵੇਖੇ ਨਹੀਂ ਜਾਂਦੇ,
ਇਹ ਦ੍ਰਿਸ਼ ਦੁਖਾਂਵੇਂ।
ਹਾਇ ਅੱਖੀਆਂ ਸਾਹਵੇਂ।

੪੭