ਪਰੇਸ਼ਾਨੀ ਦੀ ਇਕ ਤਸਵੀਰ। ਇਕ ਪਾਸੇ ਮੁਸ਼ਕਲਾਂ ਹਨ, ਅਨਗਿਣਤ ਮੁਸ਼ਕਲਾਂ—ਦੂਜੇ ਪਾਸੇ ਦਿਲ ਹੈ, ਗ਼ਰੀਬ ਇਕੋ ਇਕ ਜਿੰਦੜੀ ਇਕ ਤੇ ਦੁਖੜੇ ਹਜ਼ਾਰ, ਮੁਸ਼ਕਲਾਂ ਦੇ ਚੱਕਰ ਅੰਦਰ ਜਾਨ ਫਸੀ ਹੋਈ ਹੈ ਤੇ ਏਨਾਂ ਪਤਾ ਨਹੀਂ ਕਿ ਇਹ ਖ਼ਤਮ ਕਦ ਹੋਣਗੀਆਂ। ਆਈ ਤੇ ਪਈ, ਪਈ ਤੇ ਸਹੀ-ਔਂਦੀਆਂ ਜਾਂਦੀਆਂ ਹਨ, ਇਕ ਬਾਅਦ ਦੂਜੀ ਤੇ ਕਦੀ ਕਦੀ ਕਈ ਕੱਠੀਆਂ ਰੱਲ ਕੇ, ਏਸਤਰਾਂ ਕਿ ਮਨ ਗ਼ਰੀਬ ਨੂੰ ਪਤਾ ਹੀ ਨਹੀਂ ਰਹਿੰਦਾ। ਹਾਂ ਇਕ ਗੱਲ ਜ਼ਰੂਰ ਹੈ ਤੇ ਓਹ ਹੈ ਮਨ ਦੀ ਅਡੋਲਤਾ। ਕਿੰਨੀ ਸਰਸਰੀ ਨਜ਼ਰ ਹੈ ਮੁਸ਼ਕਲਾਂ ਤੇ
ਕੋਈ ਨਹੀਂ,
ਜੋ ਬੀਤੀਆਂ,
ਬੀਤ ਗਈਆਂ ;
ਤੇ ਜੋ ਆਈਐਂ,
ਆਈਆਂ ਰਹਿਨ
ਵਰਕੇ ਥੁੱਲੇ ਜਾਂਦੇ ਹਨ ਤੇ ਇਕ ਹੋਰ ਤਸਵੀਰ ਅੱਖਾਂ ਸਾਮ੍ਹਣੇ ਔਂਦੀ ਹੈ। ਗੌਤਮ ਬੁੱਧ ਦਾ ਜੀਵਨ ਤੇ ਉਸਦੀ ਕਰਮ ਫਲਾਸਫੀ। ਉਸ ਮਹਾਂ ਪੁਰਸ਼ ਨੇ ਆਖਿਆ ਸੀ : ਬਈ! ਝੂਠ ਨਾਂ ਬੋਲੋ, ਚੋਰੀ ਨਾਂ ਕਰੋ, ਕਿਸੇ ਨੂੰ ਦੁੱਖ ਨਾਂ ਦੇਵੋ - ਏਸਤਰਾਂ ਦੇ ਹੋਰ ਕਈ ਸੁਨਿਹਰੀ ਅਸੂਲ ਸਨ ਪਰ ਕੀ ਦੁਨੀਆਂ ਨੇ ਏਨ੍ਹਾਂ ਅਸੂਲਾਂ ਉੱਤੇ ਅਮਲ ਕੀਤਾ? ਥਾਂ ਥਾਂ ਝੂਠ ਹੈ, ਫਰੇਬ ਹੈ, ਧੋਖਾ ਹੈ। ਵੱਡੇ ਛੋਟਿਆਂ ਨੂੰ ਖਾ ਰਹੇ ਹਨ, ਛੋਟੇ ਉਸ ਤੋਂ ਛੋਟਿਆਂ ਨੂੰ ਚੱਟ ਕਰ ਰਹੇ ਹਨ। ਕੀ ਹੈ ਕੀ, ਖ਼ੁਦਗਰਜ਼ੀ ਦੋ ਸਿਵਾ, ਦੁਨੀਆਂ ਵਿੱਚ? ਓਏ ਅਫਸੋਸ ਅਸ਼ੋਕ ਦੀਆਂ ਲਾਟਾਂ ਨੇ ਇਹ ਅਸੂਲ ਗ੍ਰਹਿਣ ਕੀਤੇ, ਪੱਥਰਾਂ ਤਕ ਨੇ ਇਨ੍ਹਾਂ ਨੂੰ ਅਪਨੇ ਦਿਲਾਂ ਵਿਚ ਥਾਂ ਦਿੱਤੀ ਪਰ ਬੰਦਾ-ਬੰਦਾ ਅਪਨੇ ਰਾਹੋ ਹੀ ਟੁਰਦਾ ਗਿਆ। ਦਿਲ ਨੂੰ ਦੁੱਖ
੨੨