ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪਲਕਾਂ ਦੇ ਵਿੱਚ ਮੌਤ ਲਟਕਦੀ ਜੀਕਣ ਕੱਬੀ ਡੈਣ!
ਹੜ੍ਹੇ ਤੂਫ਼ਾਨੀਂ ਝੱਖੜੀਂ ਉਡਦਾ ਨਾ ਬੇੜੀ ਨਾ ਪੱਤਣ,
ਸਾਹ ਬਣ ਜਾਣ ਸਰਾਪੀਆਂ ਸੂਲਾਂ ਨਾ ਆਵਣ ਨਾ ਡੁੱਬਣ!
(ਠਹਾਕੇ ਮਾਰਦੀ ਹੋਈ ਤੇਜ਼ ਗੇੜੇ ਕੱਢਦੀ ਹੈ।)
ਵੇਖੋ ਨੀ ਵੇਖੋ ਮੇਰੀ ਮੁੱਠੀ ਵਿੱਚ ਕੀ! ਮੇਰੀ ਮੁੱਠੀ ਵਿੱਚ ਕੀ!
ਚੁੜੇਲ ੧-੨  : ਨੀ ਵਿਖਾ ਤਾਂ ਸਹੀ! (ਪਿੱਛੇ ਦੌੜਦੀਆਂ ਹਨ।)
(ਇੱਕ ਥਾਂ 'ਤੇ ਰੁਕ ਜਾਂਦੀਆਂ।)
ਚੁੜੇਲ ੧ :ਲਗਦੈ ਮੈਕਬਥ ਆ ਗਿਆ!
ਚੜੇਲਾਂ  : ਆਓ ਰਲ਼ ਹੋਣੀ ਦੀਆਂ ਭੈਣਾਂ, ਹੱਥੀਂ ਹੱਥ ਬਾਹਾਂ ਵਿੱਚ ਬਾਹਾਂ,
ਛੂ ਮੰਤਰ ਜਿਹਾ ਗੀਤ ਬਣਾਈਏ, ਧੂੜ ਸਮੇਂ ਦੇ ਝਾਟੇ ਪਾਈਏ,
ਸਾਗਰ ਡੀਕੀਏ ਥਲ ਲੈ ਉਡੀਏ, ਅੱਖ ਦੇ ਫ਼ੋਰੇ ਅੰਬਰ ਗਾਹੀਏ,
ਕੂੜ ਡਗਰ ਦੀ ਨਜ਼ਰ ਦਾ ਧੋਖਾ, ਆਈਏ ਕਿੱਧਰੋਂ ਨਾ ਕਿਤੇ ਜਾਈਏ,
ਏਹ ਢੇਰੀਆਂ ਏਹ ਢੇਰੀਆਂ, ਨੈਣੀਂ ਵਸਣ ਹਨ੍ਹੇਰੀਆਂ,
ਨਾ ਓਹਦੀਆਂ ਨਾ ਏਹਦੀਆਂ, ਬਸ ਧੋਖਾ ਹੇਰਾਫੇਰੀਆਂ,
ਤਿੰਨ ਤੇਰੀਆਂ ਤਿੰਨ ਮੇਰੀਆਂ-ਤਿੰਨ ਤੇਰੀਆਂ ਤਿੰਨ ਮੇਰੀਆਂ
ਚੁੜੇਲ ੩ :ਸ਼ੀ......... ਬਸ... ਜਾਦੂ ਦਾ ਜਾਲ਼ ਪੂਰਨ ਹੋਇਆ।

(ਡੰਕਾ ਵੱਜਦਾ ਹੈ।)
(ਮੈਕਬਬ ਤੇ ਬੈਂਕੋ ਗੱਲਾਂ ਕਰਦੇ ਹੋਏ ਆਉਂਦੇ ਹਨ।)
ਮੈਕਬਬ : ਐਨਾ ਧੁੰਦ ਗ਼ੁਬਾਰ....ਕਦੇ ਨੀ ਦੇਖਿਆ ਮੈਂ, ਚੰਗੇ ਦਾ ਪਤਾ ਚਲਦਾ

ਨਾ ਮਾੜੇ ਦਾ। (ਲੰਮਾ ਹੌਕਾ ਭਰਦਾ ਹੈ) ਅਜੀਬ ਦਿਨ ਸੀ।
ਬੈਂਕੋ : ਉਹ ਤਾਂ ਸ਼ਾਇਦ ਬਹੁਤ ਪਿੱਛੇ ਰਹਿ ਗਿਐ.. ਓਹ ਕੌਣ ਨੇ? ਅਜੀਬ
ਡਰਾਉਣਾ ਭੇਸ ਜਿਓਂ ਬੇਤਾਲ ਉੱਡਦੇ ਹੋਣ।
ਮੈਕਬਬ : (ਉਸਦੀ ਘਬਰਾਹਟ ਦੇਖ ਕੇ) ਕੀ ਹੋਇਆ ਤੈਨੂੰ!
(ਦੋਹਾਂ ਦੀ ਨਜ਼ਰ ਚੁੜੇਲਾਂ 'ਤੇ ਪੈਂਦੀ ਹੈ।
ਮੈਕਬਬ : ਠਹਿਰ ਬੈਂਕੋ
ਬੈਂਕੋ : ਲਗਦੈ ਸਾਡੀ ਬੋਲੀ ਸਮਝਦੀਆਂ, ਕਿਵੇਂ ਠੋਡੀ ਖੁਰਕਦੀ, ..ਹੈ ਤਾਂ
ਔਰਤ...ਪਰ ਇਹ ਦਾੜੀ..?
ਮੈਕਬਬ : ਕੌਣ ਓ ਤੁਸੀਂ...? ਕੀ ਓ?
(ਇਕੱਠੀਆਂ ਰੋਲ਼ਾ ਪਾਉਂਦੀਆਂ ਉਸਨੂੰ ਘੇਰ ਲੈਂਦੀਆਂ ਹਨ।)
ਚੜੇਲਾਂ  : ਹੁੱਰਾਰਾ ਜ਼ਿੰਦਾਬਾਦ ਜ਼ਿੰਦਾਬਾਦ! ਗਲੇਮਜ਼ ਦਾ ਸਰਦਾਰ

17/ਮੈਕਬਥ