ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦ੍ਰਿਸ਼ ਤੀਜਾ


ਚੁੜੇਲ ੩ : ਨੀ ਸੁਣ ... ਕਿੱਥੇ ਮਰ ਗਈ ਸੀ ਭੂਤਨੀਏ!
ਚੁੜੇਲ ੨ : ਮੈਂ ਤੇ ਸੂਰ ਮਾਰਨ ਗਈ ਸੀ।
ਚੁੜੇਲ ੧ : ਸੂਰ.... ਤੇ ਮੈਂ ਵੀ ਤਾਂ ਉੱਥੇ ਈ ਸੀ। ਤੇ ਤੂੰ ਨੀ...
ਚੁੜੇਲ ੩ : ਬੇੜਾ ਗਰਕ ਹੋਏ ਉਸ ਮੋਟੇ ਚੂਏ ਵਾਲੀ ਦਾ, ਕਿਤੇ ਕੋਈ ਨਾ ਮਿਲੇ ਉਸਨੂੰ....
ਚੁੜੇਲ ੧-੨ : ਨੀ ਕੌਣ?
ਚੁੜੇਲ ੩ : ਓਹੀ ਟਾਈਗਰ ਜਹਾਜ਼ ਦੇ ਜਹਾਜ਼ੀ ਦੀ ਜਨਾਨੀ। ਉਹ ਤਾਂ ਬੜਾ ਨਾਡੂ ਖਾਂ ਸਮਝਦਾ ਆਪਣੇ ਆਪ ਨੂੰ!
ਚੁੜੇਲ ੧ : ਪਰਹੋਇਆ ਕੀ?
ਚੁੜੇਲ ੩ : (ਰੋਣਹੱਕੀ) ਅਖਰੋਟ ਚੱਬੀ ਜਾਏ ਚਬੜ-ਚਬੜ, ਇਕੱਲੀ ਓ.., ਮੈਂ ਕਿਹਾ ਮੈਨੂੰ ਵੀ ਦੇ ਦੇ ਦੋ ਕੁ! ਕਹਿੰਦੀ ਪਰ੍ਹਾਂ ਮਰ, ਦਫ਼ਾ ਹੋ ਚੜੇਲੇ! (ਬਾਕੀ ਦੋਹੇ ਹੱਸਦੀਆਂ ਨੇ ਤਾਂ ਉਹ ਗੁੱਸੇ 'ਚ ਹੈ.... ਕੋਈ ਨੀਂ, ਖਸਮ ਉਡੀਕੇ ਹਨ ਆਪਣਾ... ਭੇਜਿਆ ਜਿਹੜਾ.... ਕਮਾਈ ਕਰਨੇ ਨੂੰ!

ਚੁੜੇਲ ੧-੨ : (ਖ਼ੁਸ਼ ਹੋ ਕੇ) ਅੱਛਾ! (ਹੱਸਦੀਆਂ)
ਚੁੜੇਲ ੩ : ਦੂਰ ਦੇਸਾਂ ਨੂੰ ਦਰਿਆ ਉਹ, ਸਮੁੰਦਰਾਂ ਦੀ ਹਿੱਕ ਚੀਰਦਾ ਤੇ ਮੈਂ ਜਾਵਾਂਗੀ ਛਾਣਨੀ 'ਚ, ਬਿਨਾਂ ਪੂਛ ਦਾ ਚੂਹਾ ਬਣ ਕੇ, ਤੇ ਛੋਟੇ-ਛੋਟੇ ਟੁਕੜਿਆਂ 'ਚ ਕੁਤਰ-ਕੁਤਰ...ਕੁਤਰ-ਕੁਤਰ ਸਾਰਾ ਜਹਾਜ਼ ਚੱਟ ਕਰ ਜਾਵਾਂਗੀ ਤੇ ਉਹ ਲੰਡੇ ਚੂਹੇ ਦੀ ਪੂਛਲ ਈ ਲੱਭਦਾ ਰਹਿ ਜਾਵੇਗਾ। (ਠਹਾਕਾ ਮਾਰ ਕੇ ਹੱਸਦੀ ਹੈ।)
ਚੁੜੇਲ ੨ : ਮੇਰੇ ਸਾਰੇ ਤੂਫ਼ਾਨ ਤੇਰੇ ਨਾਂ!
ਚੁੜੇਲ ੩ : ਹੈ ਨੀ ਮੇਰੀ ਪਿਆਰੀ ਭੈਣ!
ਚੁੜੇਲ ੧ : ਮੇਰੇ ਸਾਰੇ ਵਾਵਰੋਲੇ ਨਾਲੋਂ ਘੁੰਮਣ-ਘੇਰੀਆਂ,ਅੱਜ ਤੋਂ ਤੇਰੀਆਂ।
ਚੁੜੇਲ ੩ : ਬਸ ਹੁਣ ਕਿਸੇ ਚੀਜ਼ ਦੀ ਲੋੜ ਨਹੀਂ! ਸਾਰੀਆਂ ਖੁਰਾਫ਼ਾਤਾਂ ਦਾ ਇਹ ਆਲ਼ਾ ਤੇ ਮੇਰੇ ਕੋਲ਼ ਐ!
(ਛੇਕ-ਝੋਕ ਹੋਈ ਬੰਦੋਂ ਦੀ ਖੋਪੜੀ ਕੱਢਦੀ ਹੈ ਤੇ ਮੰਤਰ ਪੜ੍ਹਦੀ ਹੈ)
ਚੁੜੇਲ ੩ : ਨੈਣੀਂ ਨੀਂਦ ਨਾ ਆਵੇ ਉਸਦੇ ਨਾ ਦਿਨੇ ਨਾਂ ਰੈਣ,

16/ ਮੈਕਬਥ