ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

   (ਹੱਸਦੀਆਂ, ਖੇਡਦੀਆਂ ਬਾਹਰ ਜਾਂਦੀਆਂ ਹਨ।)
ਡੰਕਨ  : ਇਹ ਰੌਲ਼ਾ ਕਾਹਦਾ?
ਰੌਸ  : ਕੁਝ ਨਹੀਂ ਮਹਾਰਾਜ!
    ਫ਼ਤਿਹ ਦਾ ਜਸ਼ਨ ਮਨਾਇਆ ਜਾ ਰਿਹਾ।
ਡੰਕਨ  :ਉਸ ਬਾਗ਼ੀ ਸੂਅਰ ਦਾ ਕੀ
    ਬਣਿਆ?
ਰੌਸ  : ਹੁਣ ਉਹ ਸ਼ਾਂਤੀ ਲਈ ਹਾੜ੍ਹੇ
    ਕੱਢਦੈ!
ਡੰਕਨ  : ਜਾਓ ਤੋਂ ਜਾ ਕੇ ਉਸਦੀ
    ਮੌਤ ਦਾ ਐਲਾਨ ਕਰ ਦਿਓ। ਇਹੋ ਉਸਦਾ ਇਨਾਮ ਹੈ।
ਰੌਸ  : ਜੋ ਹੁਕਮ ਸਰਕਾਰ।
ਡੰਕਨ  : ਤੇ ਸੁਣੋ ਉਸਦੇ ਸਾਰੇ ਅਹੁਦੇ
    ਬਹਾਦਰ ਮੈਕਬਬ ਨੂੰ ਭੇਂਟ ਕੀਤੇ ਜਾਣ। ਜਿਸਨੇ ਸਾਡੀ ਜਿੰਦ ਤੋਂ ਵੀ ਪਿਆਰੀ ਇਸ
    ਰਿਆਸਤ ਦੀ ਰੱਖਿਆ ਕੀਤੀ।
ਰੌਸ  : ਹੁਕਮ ਦੀ ਤਾਮੀਲ ਹੋਵੇਗੀ
    ਮਹਾਰਾਜ!
ਡੰਕਨ  : ਪਤਾ ਲੱਗਣਾ ਚਾਹੀਦਾ ਹੈ
    ਕਿ ਜੋ ਵੀ ਉਸ ਬਾਗ਼ੀ ਨੇ ਗਵਾਇਆ ਮੈਕਬਥ ਨੂੰ ਹਾਸਿਲ ਹੋਇਆ। (ਪਿੱਛੋਂ ਚੁੜੇਲਾਂ
    ਦੇ ਹੱਸਣ ਕੂਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ।) ਹੁਣ ਸਾਨੂੰ ਦੀ ਜਲਨ ਵਿੱਚ
    ਸ਼ਾਮਿਲ ਹੋਣਾ ਚਾਹੀਦਾ ਹੈ।
ਮੈਲਕਮ : ਜੀ ਜਹਾਂਪਨਾਹ!
   (ਸਭ ਲੋਕ ਚੁੜੇਲਾਂ ਦੇ ਜਸ਼ਨ 'ਚ ਸ਼ਾਮਿਲ ਹਨ!)

15/ਮੈਕਬਥ