ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਡੰਕਨ  : ਹੁਣ ਕੌਣ ਏ! ਦੇਖੋ...
ਰੌਸ  : ਬਾਦਸ਼ਾਹ ਦਾ ਇਕਬਾਲ ਬੁਲੰਦ ਰਹੇ।
ਡੰਕਨ  : ਜੰਗ ਦੀ ਖ਼ਬਰ ਕਹੋ!
ਰੌਸ  : ਮੈਂ ਸਿੱਧਾ ਜੰਗ ਦੇ ਮੁਹਾਜ਼ ਤੋਂ ਆਇਆਂ ਮਹਾਰਾਜ ...
ਡੰਕਨ  : (ਗਰਜਦਾ ਹੈ।) ਬਿਨਾਂ ਭੁਮਿਕਾ ਤੋਂ ਬੋਲ.....
ਰੌਸ  : ਫ਼ਤਿਹ ਦੀ ਦੇਵੀ ਸਾਡੇ 'ਤੇ ਮੇਹਰਬਾਨ ਹੋਈ... ਸ਼ਹਿਨਸ਼ਾਹ।
ਡੰਕਨ  : ਸੱਚ! ਯਕੀਨ ਨਹੀਂ ਆਉਂਦਾ।
ਮੈਲਕਮ : ਆਫ਼ਰੀਨ!
ਰੌਸ  : ਮੈਕਬਥ... ਮਹਾਰਾਜ... ਮੈਕਬਥ!
ਡੰਕਨ  : ਮੈਕਬਥ
ਮੈਲਕਮ : ਮੈਕਬਥ
ਰੌਸ  : ਜੰਗ ਦੀ ਦੇਵੀ ਦਾ ਸਰਤਾਜ! ਮੌਤ ਦਾ ਲਾੜਾ! ਉਸ ਬਾਝੋਂ ਹੋਰ ਕੌਣ ਸੋਚ ਸਕਦਾ ਸੀ... ਚਾਰ-ਚੁਫ਼ੇਰੇ ਦੁਸ਼ਮਣਾਂ ਦੇ ਝੰਡੇ ਝੂਲਦੇ ... ਸਾਡੇ ਸਿਪਾਹੀਆਂ ਦੀ ਹਿੱਕ 'ਤੇ ਸੱਪਾਂ ਵਾਂਗ ਲੋਟਦੇ! ਬਾਗੀ... ਗੱਦਾਰ ਚਾਰੇ ਪਾਸੇ ਬਾਘੀਆਂ ਪਾਉਂਦੇ ਫਿਰਦੇ! ਉਨ੍ਹਾਂ ਦੇ ਪੈਰਾਂ ਦੀ ਧੂੜ ਸਾਡੇ ਆਸਮਾਨਾਂ ਦਾ ਮੂੰਹ ਚਿੜਾਉਂਦੀ... ਕਹਿਰ ਦੀ ਜੰਗ ਸੀ ਮਹਾਰਾਜ।
ਕੋਰਸ  : ਗਗਨ ਦਮਾਮਾ ਬਾਜਿਆ ਜੈਕਾਰੇ ਗੂੰਜਣ
       ਅਰਸ਼ੀ ਕੜਕਣ ਬਿਜਲੀਆਂ ਸੈ ਤੇਗਾਂ ਖੜਕਣ,
       ਭਰ-ਭਰ ਖੱਪਰ ਖੂਨ ਦੇ ਫਿਰ ਡੈਣਾਂ ਡੀਕਣ,
       ਲਾਵੇ ਖੋਲਣ ਜ਼ਹਿਰ ਦੇ ਜੱਦ ਨਾਗਣਾਂ ਸ਼ੁਕਣ।
      (ਸਾਰੇ ਦ੍ਰਿਸ਼ ਦੌਰਾਨ ਚੁੜੇਲਾਂ ਦਾ ਨਿਤ ਚੱਲਦਾ ਹੈ।)

ਡੰਕਨ  : ਫੇਰ ਕੀ ਹੋਇਆ?
ਰੌਸ  : ਲੋਹੇ 'ਚ ਲੱਦਿਆ ਸੂਰਮਾ ਰਣ ਮਤਵਾਰਾ ਹੋਇਆ ਇਉਂ ਮੈਦਾਨੇ ਉਤਰਿਆ....

ਕੋਰਸ  : ਰੋਹ ਵਿੱਚ ਆਇਆ ਸੂਰਮਾ ਬਾਜ਼ੀ ਪਲਟਾਈ,
       ਹਾਥੀ ਧੂੜਾਂ ਚੱਟਦੇ ਬਲ ਮੱਚੀ ਦੁਹਾਈ,
       ਥਰ-ਥਰ ਵੈਰੀ ਕੰਬਦੇ ਜਿਓਂ ਪਰਲੋ ਆਈ,
       ਹੋਣੀ ਆਪ ਲਿਆਇ ਕੇ ਗਲ ਮਾਲਾ ਪਾਈ।
       (ਕੋਰਸ ਆਖ਼ਰੀ ਲਾਇਨਾਂ ਦੁਹਰਾਉਂਦਾ ਹੈ। ਚੁੜੇਲਾਂ ਆਪੋ- ਆਪਣੀਆਂ ਖੋਪੜੀਆਂ ਦੀਆਂ ਮਾਲਾ ਇੱਕ-ਦੂਜੇ ਦੇ ਗਲ ਪਾਉਣ ਲਈ ਦੌੜਦੀਆਂ,

14/ਮੈਕਬਥ