ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਂਕੋ : ਅਨੋਖੇ ਖਿਆਲ ਤੁਹਾਡੀ ਖੋਪੜੀ ’ਚ ਆਏ ਕਿੱਥੋਂ! ਦੱਸੋ ਤਾਂ ਸਹੀ ਲਾਸ਼ਾਂ
ਦੇ ਇਸ ਢੇਰ ਤੇ ਸਾਡਾ ਰਾਹ ਰੋਕ ਕੇ, ਮੇਹਰਾਂ ਦੀ ਏਸ ਬਰਸਾਤ ਦਾ
ਅਰਥ ਕੀ ਏ। ਤੁਹਾਡੀ ਮੰਸ਼ਾ ਕੀ ਏ? ਰੁਕ ਜਾਓ! (ਤਲਵਾਰ ਕੱਢਦਾ
ਹੈ। ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।
(ਚੁੜੇਲਾਂ ਉਸਦਾ ਮੌਜੂ ਬਣਾਉਂਦੀਆਂ ਰਫੂਚੱਕਰ ਹੋ ਜਾਂਦੀਆਂ ਹਨ।)
ਬੈਂਕੋ : ਯਾ ਮੇਰੇ ਖੁਦਾ! ਕੀ ਧਰਤੀ ਵੀ ਬੁਲਬੁਲੇ ਛੱਡਣ ਲੱਗੀ ਏ! ਨਹੀਂ ਤੇ ਫੇਰ
ਓਹ ਗਈਆਂ ਕਿੱਥੇ?
ਮੈਕਬਬ : ਉਹ ਤੋ ਐਂ ਗਾਇਬ ਹੋ ਗਈਆਂ ਜਿਵੇਂ ਕਦੇ ਹੈ ਹੀ ਨਹੀਂ ਸੀ। ਜਿਉਂ
ਹਵਾ ’ਚ ਸਾਹ ਘੁਲ ਜਾਣ! ਕਾਹਦੇ ’ਤੇ ਯਕੀਨ ਕਰੇ ਬੰਦਾ! ਕਾਸ਼
ਕੁਝ ਚਿਰ ਹੋਰ ਰੁਕਦੀਆਂ ...
ਬੈਂਕੋ : ਕੀ ਸੱਚੀਂ ਅਸੀਂ ਉਨ੍ਹਾਂ ਨਾਲ਼ ਗੱਲਾਂ ਕੀਤੀਆਂ ਪੱਕਾ... ਉਹ ਸੱਚੀਂ ਸਨ..
ਮੈਨੂੰ ਤਾਂ ਲਗਦੈ ਜਿਵੇਂ ਅਸੀਂ ਭੰਗ ਪੀ ਲਈ ਹੈ।
ਮੈਕਬਬ : (ਨਸ਼ਿਆਇਆ) ਤੇਰੇ ਬੱਚੇ ਸੁਲਤਾਨ ਹੋਣਗੇ।
ਬੈਂਕੋ : ਤੇ ਤੂੰ ਖੁਦ ਸ਼ਹਿਨਸ਼ਾਹ।
ਮੈਕਬਬ : ਹਾਂ.. ਇਹੋ ਕਹਿ ਰਹੀਆਂ ਸੀ ਨਾ!
ਬੈਂਕੋ : ਬਿਲਕੁਲ, ਲਗਦਾ ਤਾਂ ਇਹੋ ਸੀ। (ਬਿੜਕ ਲੈਂਦੇ ਹੋਏ) ਕੋਈ ਆ ਰਿਹੈ।
ਮੈਕਬਬ : (ਕੜਕ ਕੇ) ਕੌਣ ਹੈ?
ਰੌਸ : (ਸਾਹੋ-ਸਾਹੀ ਹੋਇਆ ਆਉਂਦਾ ਹੈ।) ਮਹਾਰਾਜ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ।
ਮੈਕਬਬ : ਕੀ ਤੈਨੂੰ ਖੁਦ ਮਹਾਰਾਜ ਨੇ ਘੱਲਿਐ?
ਰੌਸ : ਜੀ..ਮੈਂ.. ਬਸ ਸਿੱਧਾ ਉੱਥੋਂ ਹੀ ਆ ਰਿਹਾਂ।
ਐਂਗਸ  : ਤੇ ਮੈਂ ਵੀ
(ਇੱਕ-ਦੂਜੇ ਤੋਂ ਵਧ ਕੇ ਬੋਲਣ ਦੀ ਕੋਸ਼ਿਸ਼ ਕਰਦੇ ਹਨ।)
ਰੌਸ : ਤੁਹਾਡੀ ਜਿੱਤ ਤੇ ਬਹਾਦਰੀ ਦੇ ਕਾਰਨਾਮਿਆਂ ਨੇ ਤਾਂ ਉਨ੍ਹਾਂ ਨੂੰ ਕੀਲ ਕੇ
ਰੱਖ ਦਿੱਤਾ।
ਐਂਗਸ  : ਹਾਂ ਜੀ! ਸਾਰਾ ਦਿਨ ਉਹ ਬਸ ਤੁਹਾਡੇ ਹੀ ਕਿੱਸੇ ਸੁਣਦੇ ਰਹੇ।
ਰੌਸ : ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਤੁਹਾਡੀ ਤਾਰੀਫ਼ ਕਰਨ ਜਾਂ
ਆਪਣੀ ਹੈਰਾਨੀ ’ਤੇ ਕਾਬੂ ਪਾਉਣ!
ਐਂਗਸ  : ਉਨ੍ਹਾਂ ਦੀ ਕਸ਼ਮਕਸ਼ ਮੈਂ ਆਪਣੇ ਅੱਖੀਂ ਦੇਖੀ ਆ ਜੀ!
ਰੌਸ : ਤੂੰ ਮੈਨੂੰ ਬੋਲਣ ਦੇ।

19/ਮੈਕਬਥ