ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਐਂਗਸ  : ਚੁੱਪ! ਮੈਂ ਬੋਲ ਰਿਹਾਂ ਨਾ।
ਰੌਸ : ਮੈਨੂੰ ......
ਮੈਕਬਬ : (ਖਿਝ ਕੇ ਚੱਖਦਾ ਹੈ।) ਚੁੱਪ (ਰੌਸ ਨੂੰ) ਹਾਂ ਤੂੰ ਦੱਸ।
ਰੌਸ : ਇੱਕ ਤੋਂ ਬਾਅਦ ਇੱਕ ਹਰਕਾਰਾ ਤੁਹਾਡੇ ਸੋਹਲੇ ਗਾਉਂਦਾ ਉਨ੍ਹਾਂ ਕੋਲ਼
ਆਉਂਦਾ। ਚਾਰੇ ਪਾਸੇ ਮੌਤ ਤਾਂਡਵ ਨੱਚਦੀ ਪਰ ਤੁਹਾਡੇ ਚੇਹਰੇ ’ਤੇ ਤਾਂ
ਖੌਫ਼ ਦਾ ਸਾਇਆ ਤੱਕ ਨਹੀਂ ਸੀ, ਕਿਵੇਂ ਤੁਸੀਂ ਦੁਸ਼ਮਣਾਂ ਦੇ ਛੱਕੇ
ਛੁਡਾਏ, ਕਿਵੇਂ ਬਾਗੀਆਂ ਦਾ ਫਸਤਾ ਵੱਢਿਆ ਤੇ ਰਿਆਸਤ ਦਾ ਖੰਡਾ
ਬੁਲੰਦ ਕੀਤਾ ਤੇ ਵੈਰੀਆਂ ਦੇ ਮਨਸੂਬਿਆਂ ਨੂੰ ਮਿੱਟੀ ’ਚ ਰੋਲ ਦਿੱਤਾ।
(ਸਾਹੋ-ਸਾਹੀ ਹੋ ਜਾਂਦਾ ਹੈ ਤੇ ਜੇਤੂ ਨਜ਼ਰਾਂ ਨਾਲ਼ ਐਂਗਸ ਵੱਲ ਦੇਖਦਾ ਹੈ।)
ਐਂਗਸ  : (ਨਿੰਮੋਝੂਣਾ ਜਿਹਾ) ਮਹਾਰਾਜ ਨੇ ਸਾਨੂੰ ਤੁਹਾਡੇ ਸਵਾਗਤ ਲਈ ਘੱਲਿਆ
ਹੈ। ਇਨਾਮ-ਅਕਰਾਮ ਦਾ ਐਲਾਨ ਤਾਂ ਸੁਲਤਾਨ ਆਪੇ ਹੀ ਕਰਨਗੇ।
ਰੌਸ : ਕਾਡੋਰ ਦਾ ਸਰਦਾਰ ਮੈਕਬਥ ਜ਼ਿੰਦਾਬਾਦ!
ਐਂਗਸ  : ਹਾਂ-ਹਾਂ! ਜ਼ਿੰਦਾਬਾਦ ਜ਼ਿੰਦਾਬਾਦ!
ਬੈਂਕੋ : (ਸੋਚਦੇ ਹੋਏ) ਕੀ ਚੁੜੇਲਾਂ ਵੀ ਸੱਚ ਬੋਲਣ ਲੱਗੀਆਂ!
ਮੈਕਬਬ : ਉਹ ਤਾਂ ਹਾਲੇ ਜਿਉਂਦਾ ਏ; ਕਿਉਂ ਤੁਸੀਂ ਬੇਗਾਨੀਆਂ ਫ਼ੀਤੀਆਂ ਮੇਰੇ ਮੋਢੇ
’ਤੇ ਮੜ੍ਹਦੀਆਂ ਓਂ!
ਐਂਗਸ  : ਉਹ ਬਾਗੀ ਸੂਅਰ ਆਪਣੀਆਂ ਆਖਰੀ ਘੜੀਆਂ ਗਿਣ ਰਿਹੈ। ਉਸ ਦੇ
ਸਾਹਾਂ ਦੀ ਤਾਰ ਇਨਸਾਫ਼ ਦੀ ਤਲਵਾਰ ਦੀ ਧਾਰ ਹੇਠ ਹੈ।
ਬੈਂਕੋ : ਪਰ ਕਿਉਂ।
ਰੌਸ : ਕਿਉਂ ਜੋ ਉਸਨੇ ਦੁਸ਼ਮਣਾਂ ਦੀ ਮਦਦ ਕੀਤੀ. ਚੋਰੀ-ਛਿਪੇ।
ਐਂਗਸ  : ਜੀ ਨਹੀਂ...ਖੁੱਲ੍ਹੇਆਮ।
ਰੌਸ : ਕੁਝ ਵੀ ਹੋਵੇ ਗ਼ੱਦਾਰ ਦੀ ਸਜ਼ਾ ਮੌਤ ਏ!
ਐਂਗਸ  : ਤੇ ਉਸਨੇ ਗੁਨਾਹ ਕਬੂਲ ਵੀ ਲਿਆ ਹੈ। (ਦੋਹੇਂ ਇੱਕ-ਦੂਜੇ ਨੂੰ ਘੂਰਦੇ
ਹਨ।)
ਮੈਕਬਬ : (ਮਨਬਚਨੀ) ਗਲੇਮਜ਼ ਤੇ ਫੇਰ ਕਾਡੋਰ! (ਖ਼ੁਸ਼ ਹੁੰਦਾ ਹੈ ਤੇ ਫੇਰ ਸੰਭਲਦਾ
ਹੈ) ਪਰ ਅਸਲੀ ਗੱਲ ਤੇ ਹਾਲੀ ਵਿੱਚ ਐ। (ਦੋਹਾਂ ਨੂੰ) ਤੁਸੀਂ ਬੜੀ ਖੇਚਲ
ਕੀਤੀ, ਤੁਹਾਡਾ ਅਹਿਸਾਨ ਮੈਂ ਯਾਦ ਰੱਖਾਂਗਾ। (ਬੈਂਕੋ ਨੂੰ ਇੱਕ ਪਾਸੇ ਲੈ
ਜਾ ਕੇ) ਕੀ ਤੈਨੂੰ ਹਾਲੇ ਵੀ ਯਕੀਨ ਨਹੀਂ ਕਿ ਤੇਰੇ ਬੱਚੇ ਰਾਜ ਕਰਨਗੇ।
(ਬੈਂਕ ਜੱਕੋ-ਤੱਕੀ ’ਚ ਮੂੰਹ ਪਰ੍ਹਾਂ ਕਰ ਲੈਂਦਾ ਹੈ।) ਵੇਖ, ਉਨ੍ਹਾਂ ਮੇਰੀ

20/ਮੈਕਬਥ