ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੋਲੀ ’ਚ ਇਹ ਸਨਮਾਨ ਪਾਇਆ ਤੇ ਜੋ ਵਾਅਦਾ ਉਨ੍ਹਾਂ ਤੇਰੇ ਨਾਲ਼
ਕੀਤਾ ਉਹ ਵੀ ਕੋਈ ਘੱਟ ਨਹੀਂ!
ਬੈਂਕੋ : ਜੇ ਉਨ੍ਹਾਂ ਦੀ ਗੱਲ ’ਤੇ ਯਕੀਨ ਕਰੀਏ ਤਾਂ ਸੋਨੇ ਦਾ ਚਮਕਦਾ ਤਾਜ ਵੀ
ਹੁਣ ਤੇਰੀ ਪਹੁੰਚ ਤੋਂ ਦੂਰ ਨਹੀਂ। (ਮੈਕਬਥ ਦੂਰ ਖਿਤਜ ’ਚ ਝਾਕਦਾ ਹੈ।
ਬੈਂਕੋ ਖੁਦ ਨਾਲ) ਤੇ ਇਹ ਵੀ ਤਾਂ ਹੋ ਸਕਦੈ ਕਿ ਇਹ ਚਮਕ ਇਸ ਦੀਆਂ
ਆਪਣੀਆਂ ਹੀ ਲਾਲਸਾਵਾਂ ਦੀ ਹੋਵੇ, ਜਿੰਨ੍ਹਾਂ ਦੀ ਅੱਗ ਖ਼ੁਦ ਇਸਨੂੰ ਹੀ
ਸਾੜ ਕੇ ਸੁਆਹ ਕਰ ਛੱਡੇ।
ਮੈਕਬਬ : ਕਿਹੜੀਆਂ ਸੋਚਾਂ ’ਚ ਪੈ ਗਿਆਂ?
ਬੈਂਕੋ : ਇੰਝ ਵੀ ਤਾਂ ਹੋ ਸਕਦੈ... ਕਾਲੀਆਂ ਤਾਕਤਾਂ ਛੋਟੀਆਂ-ਮੋਟੀਆਂ ਗੱਲਾਂ
ਦੱਸਕੇ ਸਾਡਾ ਵਿਸ਼ਵਾਸ ਜਿੱਤ ਲੈਣ। ਸਾਡੇ ਲਾਲਚ ਨੂੰ ਭੜਕਾ ਦੇਣ, ਤੇ
ਫੇਰ ਜਦੋਂ ਅੱਖ ਖੁੱਲ੍ਹੇ ਤਾਂ ਅਸੀਂ ਇਕੱਲੇ ਹੋਈਏ ਤੇ ਚਾਰ-ਚੁਫ਼ੇਰੇ ਹਨ੍ਹੇਰ..
ਬੀਆਬਾਨ। (ਸਿਰ ਝਟਕਦਾ ਹੈ) ਖੈਰ ਛੱਡ, ਹੁਣ ਬਾਦਸ਼ਾਹ ਸਲਾਮਤ
ਵੱਲ ਚੱਲੀਏ।
ਰੌਸ : ਜਨਾਬ ਕੀ ਗੱਲ ਹੋਈ ਤੁਸੀਂ...!
ਐਂਗਸ  : ਹਜ਼ੂਰ ਨੂੰ ਆਰਾਮ ਦੀ ਲੋੜ ਐ!
ਬੈਂਕੋ : (ਦੋਹਾਂ ਨੂੰ) ਹਾਂ, ਤੁਸੀਂ ਜ਼ਰਾ ਏਧਰ ਆਓ। ਤੁਹਾਡੇ ਨਾਲ਼ ਗੱਲ ਕਰਨੀ
ਏ।
ਮੈਕਬਬ : (ਮਨਬਚਨੀ) ਸ਼ੁਰੂਆਤ ਤਾਂ ਚੰਗੀ ਏ; ਪਰ ਮੇਰਾ ਦਿਲ ਕਿਓਂ ਧੜਕ
ਰਿਹੈ! ਰਿਹੈ! ਮਾੜਾ ਵੀ ਕੀ ਹੋ ਸਕਦੈ!.. ਕੀ ਖੂਨ ਕਰ ਦਿਆਂ ਮੈਂ ਉਹਦਾ,
ਬਾਦਸ਼ਾਹ ਦਾ..., ਨਹੀਂ ਨਹੀਂ ਮੈਂ ਇੰਝ ਨਹੀਂ ਕਰ ਸਕਦਾ। ਜੇ ਕੁਝ
ਗਿਆ ਤਾਂ... ਮੇਰੇ ਤਾਂ ਸੋਚ ਕੇ ਈ ਝੋਂਕਦੇ ਖੜ੍ਹੇ ਹੋ ਜਾਂਦੇ... ਇਹ ਠੀਕ
ਨਹੀਂ ਹੋ ਸਕਦੈ! (ਥੁੱਕ ਨਿਗਲਦਾ ਹੈ) ਮੈਂ ਤਾਂ ਕੀਤਾ ਵੀ ਕੁਝ ਨਹੀਂ
ਹਾਲੇ ਖ਼ਿਆਲ ਈ ਕਿੰਨਾ ਡਰਾਉਣਾ ਏ! ਮੇਰੀ ਛਾਤੀ ਫੱਟ ਜਾਏਗੀ।
(ਪਿੱਛੋਂ ਹੌਲ਼ੀ-ਹੌਲ਼ੀ ਚੁੜੇਲਾਂ ਆਉਂਦੀਆਂ ਤੇ ਉਹਦੇ ਬੈਠਣ ਲਈ ਚੌਂਕੀ
ਰੱਖ ਜਾਂਦੀਆਂ ਹਨ। ਉਹ ਹੌਂਕਦਾ ਹੋਇਆ ਉਸ ’ਤੇ ਬੈਠ ਜਾਂਦਾ ਹੈ।)
ਝੂਠ ਵੀ ਤਾਂ ਨਹੀਂ, ਦੇ ਸੱਚਾਈਆਂ ਤਾਂ ਸਾਹਮਣੇ ਨੇ, ਮੈਂ ਕਾਡੋਰ ਦਾ
ਜਾਗੀਰਦਾਰ ਹਾਂ, ਇਹ ਸੱਚ ਹੈ। ਕੀ ਕਰਾਂ,,, ਹਥਿਆਰ ਸੁੱਟ ਦੇਵਾਂ
ਇਸਦੇ ਸਾਹਮਣੇ। (ਹੌਂਕਦਾ ਹੋਇਆ ਖੜ੍ਹਾ ਹੋ ਜਾਂਦਾ ਹੈ।) ਨਹੀਂ-ਨਹੀਂ
ਹਾਲੀ ਤਾਂ ਇਹ ਸਿਰਫ ਖ਼ਿਆਲ ਈ ਐ। ਮੇਰੇ ਸਾਰੇ ਸਰੀਰ ਨੂੰ ਜਕੜ
ਲਿਆ ਇਸਨੇ। ਅੰਤ ਕੀ ਹੋਵੇਗਾ ਕਿੱਥੇ? (ਲੰਬਾ ਸਾਹ ਭਰਕੇ) ਨਹੀਂ-ਨਹੀਂ

21/ਮੈਕਬਥ