ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਕਬਥ ਤੂੰ ਕਮਜ਼ੋਰ ਨਹੀਂ। ਐਵੇਂ ਫਾਲਤੂ ਦੀ ਆਮ ਖ਼ਿਆਲੀ ਨੇ ਤੇਰਾ
ਦਿਮਾਗ਼ ਖ਼ਰਾਬ ਕਰ ਛੱਡਿਆ। ਦੇਖ ਤੂੰ ਕੰਬ ਰਿਹੈਂ! ਤੈਨੂੰ ਚੱਕਰ ਆ
ਰਿਹੈ! ਇਸਤੋਂ ਮਾੜਾ ਹੋਰ ਕੀ ਹੋ ਸਕਦੈ।......ਜੇ ਹੋਣੀ ਨੇ ਮੇਰੇ ਮੱਥੇ ’ਤੇ
ਬਾਦਸ਼ਾਹਤ ਲਿਖ ਹੀ ਦਿੱਤੀ ਏ ਤਾਂ ਇਹ ਹੋਏਗਾ ਹੀ... ਮੇਰੇ ਕੁਝ ਕੀਤੇ
ਬਿਨਾਂ ਹੀ, ਹਾਂ ਹੋਣ ਦਿਓ ਜੋ ਹੁੰਦਾ ਹੈ। ਜੇ ਕਾਲ ਨੇ ਮੈਨੂੰ ਇਸ ਭੰਬਲਭੂਸੇ
’ਚ ਪਾਇਆ,, ਤਾਂ ਹੱਲ ਵੀ ਕੱਢੇਗਾ ਆਪੇ। ਮੈਨੂੰ ਉਡੀਕਣਾ ਚਾਹੀਦਾ
ਏ। (ਬਾਹਰ ਜਾਂਦਾ ਹੈ।
ਬੈਂਕੋ : ਇਹ ਤਾਂ ਆਪਣੀ ਓ ਦੁਨੀਆ ’ਚ ਡੁਬਿਆ ਪਿਆ। ਲਗਦੈ ਸ਼ੌਹਰਤ ਤੇ
ਅਹੁਦੇ ਰਾਸ ਨਹੀਂ ਆਏ,, ਨਵੀਂ ਜੁੱਤੀ ਤਾਂ ਪੈਰ ਨੂੰ ਖਾਂਦੀ ਓ ਹੈ,
ਵਰਤਿਆਂ ਠੀਕ ਹੋ ਜਾਂਦੈ। (ਖੁੰਖਾਰਦਾ ਹੈ) ਜਨਾਬੇ ਆਲੀ!
ਮੈਕਬਬ : (ਤ੍ਰਭਕਦਾ) ਮਾਫ਼ ਕਰਨਾ ਅਜੀਬੋ-ਗਰੀਬ ਸੋਚਾਂ ਨੇ ਮੇਰਾ ਦਿਮਾਗ ਈ
ਬੁੱਜ ਕਰ ਦਿੱਤਾ। ਜੋ ਕੁਝ ਵੀ ਤੂੰ ਮੇਰੇ ਲਈ ਕੀਤਾ ਸਭ ਮੇਰੀਆਂ ਯਾਦਾਂ
’ਚ ਸਾਂਝਿਆ ਪਿਐ। ਖ਼ੈਰ ਕਿਸੇ ਵੇਲ਼ੇ ਫੇਰ ਦਿਲ ਖੋਲ੍ਹ ਕੇ ਗੱਲਾਂ ਕਰਾਂਗੇ।
ਬਹੁਤ ਕੁਝ ਸਾਂਝਾ ਕਰਨ ਵਾਲਾ!
ਬੈਂਕੋ : ਹਾਂ ਹਾਂ ਕਿਉਂ ਨਹੀਂ।
ਮੈਕਬਬ : ਤਾਂ ਫੇਰ ਹੁਣ ਮਹਾਰਾਜ ਵੱਲ ਚੱਲੀਏ!
ਬੈਂਕੋ : ਬੜੀ ਖੁਸ਼ੀ ਨਾਲ਼ ਜਨਾਬ..., ਤੁਹਾਡੀ ਓ ਉਡੀਕ ਐ!
ਮੈਕਬਬ : (ਤੁਰਦੇ-ਤੁਰਦੇ) ਉਂਝ ਅੱਜ ਦੀਆਂ ਘਟਨਾਵਾਂ ’ਤੇ ਵੀ ਗ਼ੌਰ ਹੋਣਾ ਚਾਹੀਦਾ।
ਬੈਂਕੋ : ਹੂੰ....! (ਚੁੱਪਚਾਪ ਤੁਰਦਾ ਹੈ।)
ਮੈਕਬਬ : (ਮਨਬਚਨੀ) ਉਦੋਂ ਤੱਕ ਤਾਂ ਬਸ ਚੁੱਪ ਈ ਭਲੀ! (ਦੋਹੇਂ ਜਾਂਦੇ ਹਨ।)
(ਚੁੜੇਲਾਂ ਖੌਰੂ ਪਾਉਂਦੀਆਂ ਆਉਂਦੀਆਂ ਹਨ! ਉਹ ਇੱਕ ਦੂਜੇ ਕੋਲ਼ੋ
ਖੋਪੜੀ ਖੋਹਣ ਦੀਆਂ ਕੋਸ਼ਿਸ਼ਾਂ ਕਰਦੀਆਂ ਤੇ ਧਕੋ-ਮੁੱਕੀ ਹੁੰਦੀਆਂ। ਫੇਰ
ਚੌਂਕੀ ’ਤੇ ਬੈਠਣ ਲਈ ਖਹਿਬੜਦੀਆਂ ਹਨ! ਇੱਕ ਜਣੀ ਚੌਂਕੀ ਚੁੱਕ ਕੇ
ਦੌੜ ਜਾਂਦੀ ਹੈ ਤੇ ਬਾਕੀ ਪਿੱਛੇ ਦੌੜਦੀਆਂ ਹਨ।

22/ਮੈਕਬਥ