ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦ੍ਰਿਸ਼ ਚੌਥਾ

(ਸ਼ਾਹੀ ਮਹੱਲ ਦਾ ਕਮਰਾ। ਡੰਕਨ, ਮੈਲਕਮ ਤੇ ਸੇਵਕਾਂ ਦਾ ਪ੍ਰਵੇਸ਼।)
ਡੰਕਨ  : ਕੀ ਉਸ ਗ਼ੱਦਾਰ ਕਾਡੋਰ ਨੂੰ ਫਾਹੇ ਲਾ ਦਿੱਤਾ ਗਿਆ?
ਮੈਲਕਮ  : ਜੀ ਮਹਾਰਾਜ। ਆਪ ਦੇ ਹੁਕਮ ਦੀ ਤਾਮੀਲ ਹੋ ਚੁੱਕੀ।
ਡੰਕਨ  : ਤੈਨੂੰ ਕਿਸਨੇ ਦੱਸਿਆ
ਮੈਲਕਮ  : ਜਿਸਨੇ ਇਹ ਸਭ ਆਪਣੀਆਂ ਅੱਖਾਂ ਨਾਲ਼ ਤੱਕਿਆ।
{{Block center|<poem>ਮੈਲਕਮ  : ਬੜੀ ਬੇਬਾਕੀ ਨਾਲ਼ ਕਾਡੋਰ ਨੇ ਆਪਣਾ ਗੁਨਾਹ ਕਬੂਲ ਕੀਤਾ।
ਡੰਕਨ  : ਹੂੰਅ!
ਮੈਲਕਮ  : ਉਸ ਦੀਆਂ ਅੱਖਾਂ ’ਚ ਡੂੰਘਾ ਪਛਤਾਵਾ ਸੀ। ਉਸਨੇ ਜਹਾਂਪਨਾਹ ਤੋਂ
ਖਿਮਾਂ ਵੀ ਮੰਗੀ।
ਡੰਕਨ  : ਡਰਪੋਕ! ਕਾਇਰ!
ਮੈਲਕਮ  : ਖਿਮਾਂ ਕਰਨਾ ਮਹਾਰਾਜ ਮਰਿਆ ਤਾਂ ਉਹ ਇਵੇਂ...ਜਿਵੇਂ ਉਸਨੇ ਆਪਣੀ
ਹੋਣੀ, ਆਪਣੀ ਮੌਤ ਨੂੰ ਪਹਿਲਾਂ ਹੀ ਪੜ੍ਹ ਲਿਆ ਹੋਵੇ! ਜ਼ਿੰਦਗੀ ਵਰਗੀ
ਬੇਸ਼ਕੀਮਤੀ ਸ਼ੈਅ ਨੂੰ ਉਸਨੇ ਇੰਝ ਵਗ੍ਹਾ ਮਾਰਿਆ ਜਿਵੇਂ ਪੈਰ ’ਚ
ਚੁਝਿਆ ਕੰਢਾ ਹੋਵੇ। ਕਿਸੇ ਨੇ ਵੀ ਉਸਨੂੰ ਪਹਿਲਾਂ ਏਸ ਬੁਲੰਦੀ ’ਤੇ ਨਹੀਂ ਸੀ
ਦੇਖਿਆ.... ਜਿਵੇਂ ਮੌਤ ਨੂੰ ਮਖੌਲ ਕਰ ਰਿਹਾ ਹੋਵੇ। ਓਹਰੇ ’ਤੇ ਕੋਈ
ਮਲਾਲ ਨਹੀਂ!
ਡੰਕਨ  : ਬੰਦੇ ਦਾ ਚੇਹਰਾ ਦੇਖ ਕੇ ਉਸਦੇ ਮਨ ਨੂੰ ਪੜ੍ਹਣ ਦਾ ਕੋਈ ਹੁਨਰ ਨ
ਹੀਂ ਮੈਲਕਮ। ਮੈਂ ਉਸ ’ਤੇ ਅੰਨਾ ਵਿਸ਼ਵਾਸ ਕੀਤਾ, ਵਿਸ਼ਵਾਸਪਾਤਰ ਸਮਝਦਾ
ਰਿਹਾ ਉਸਨੂੰ.. ਤੇ ਉਸਨੇ ਪਿੱਠ ’ਚ ਛੁਰਾ ਮਾਰਿਆ... (ਮੈਕਬਥ ਦਾ
ਪ੍ਰਵੇਸ਼) ਆਓ ਮੇਰੇ ਬੱਬਰ ਸ਼ੇਰ
ਮੈਕਬਥ  : ਸਹਿਨਸ਼ਾਹ ਨੂੰ ਫ਼ਤਿਹ ਮੁਬਾਰਕ!
ਡੰਕਨ  : ਮੈਨੂੰ ਸਮਝ ਨਹੀਂ ਆਉਂਦਾ ਕਿ ਨਾਸ਼ੁਕਰੇਪਨ ਦਾ ਇਹ ਬੋਝ ਆਪਣੇ
ਮਨ ਤੋਂ ਕਿਵੇਂ ਲਾਵ੍ਹਾਂ। ਕੋਈ ਵੀ ਇਵਜ਼ਾਨਾ, ਕੋਈ ਈਨਾਮ-ਇਕਰਾਮ
ਤੇਰੀਆਂ ਸੇਵਾਵਾਂ ਦੀ ਬੁਲੰਦੀ ਨੂੰ ਛੋਹ ਨਹੀਂ ਸਕਦਾ।
ਮੈਕਬਥ  : ਜਹਾਂਪਨਾਹ! (ਸੀਸ ਝੁਕਾਉਂਦਾ ਹੈ)
ਡੰਕਨ  : ਮੈਨੂੰ ਬੋਲਣ ਦੇ ਮੇਰੇ ਵੀਰ, ਪਰ ਮੈਂ ਕਹਿ ਵੀ ਕੀ ਸਕਦਾਂ... ਜੋ ਕੁਝ ਵੀ

23/ਮੈਕਬਥ