ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਸੀਂ ਦੇ ਸਕਦੇ ਹਾਂ, ਇਨਾਮ, ਸਨਮਾਨ ਤੂੰ ਉਸ ਸਭ ਕੁਝ ਤੋਂ ਕਿਤੇ ਵੱਧ
ਦਾ ਹੱਕਦਾਰ ਹੈਂ।
ਮੈਕਬਥ  : ਮੇਰੀ ਖ਼ਿਦਮਤ ਤੇ ਮੇਰੀ ਵਫ਼ਾਦਾਰੀ ਹੀ ਮੇਰਾ ਈਨਾਮ ਹੈ ਮਹਾਰਾਜ
ਈਸ਼ਵਰ ਨੇ ਤੁਹਾਨੂੰ ਥਾਪਿਆ ਤਾਂ ਜੋ ਤੁਸੀਂ ਸਾਡੀਆਂ ਸੇਵਾਵਾਂ ਹਾਸਿਲ
ਕਰ ਤੇ ਅਸੀਂ..... ਤਖ਼ਤ ਤੇ ਰਿਆਸਤ ਲਈ ਪਫ਼ਾਦਾਰੀ ਨਿਭਾਅ
ਸਕੀਏ। ਬੱਚਿਆਂ ਦਾ ਤਾਂ ਕੰਮ ਹੈ ਹਰ ਹੀਲੇ ਮਾਂ-ਬਾਪ ਦੇ ਹੁਕਮ ਦੀ
ਤਾਮੀਲ! ਤੇ ਸੇਵਕ ਨੂੰ ਮਾਲਕ ਦੇ ਸਨਮਾਨ ਤੇ ਪਿਆਰ ਖ਼ਾਤਰ ਕੁਝ ਵੀ
ਕਰਨ ਨੂੰ ਤਿਆਰ ਰਹਿਣਾ ਚਾਹੀਦਾ।
ਡੰਕਨ  : ਤੇਰੇ ਵਾਂਗ ਤੇਰੇ ਵਿੱਚਾਰ ਦੀ ਮਹਾਨ ਨੇ! ਦੋਸਤੀ ਦੇ ਬੀਜ ਮੈਂ ਬੋਅ ਦਿੱਤੇ
ਨੇ ਤੇ ਪੂਰੀ ਈਮਾਨਦਾਰੀ ਨਾਲ਼ ਪਰਵਰਿਸ਼ ਵੀ ਕਰਾਂਗਾ ਇਨ੍ਹਾਂ ਦੀ ਤਾਂ
ਜੋ ਇਹ ਬੂਟਾ ਇੱਕ ਵਿਸ਼ਾਲ ਤੇ ਛਾਂ-ਦਾਰ ਦਰਖਤ ਬਣੇ। ਤੇ ਬੈਂਕੋ, ਤੁਸੀਂ
ਵੀ ਕਿਸੇ ਤੋਂ ਘੱਟ ਤਾਂ ਨਹੀਂ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਆਓ ਮੇਰੀ
ਛਾਤੀ ਨਾਲ਼ ਲੱਗ ਜਾਓ, ਆਓ!
ਬੈਂਕੋ : ਇਹ ਸਭ ਤਾਂ ਤੁਹਾਡੀ ਹੀ ਵਡਿਆਈ ਏ ਮਹਾਰਾਜ। ਕਾਸ਼! ਅਸੀਂ
ਸੱਚਮੁੱਚ ਇਸਦੇ ਕਾਬਿਲ ਹੁੰਦੇ।
ਡੰਕਨ  : ਅੱਜ ਸੱਚਮੁੱਚ ਈ ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ। ਦੇਖੋ ਇਹ
ਮੇਰੀਆਂ ਅੱਖਾਂ ’ਚੋਂ ਵਗ ਪਈ..., ਮੇਰਾ ਇਸ ’ਤੇ ਕੋਈ ਜ਼ੋਰ ਨਹੀਂ! ਤੇ
ਏਸ ਖੁਸ਼ੀ ਦੇ ਮੌਕੇ ’ਤੇ ਮੈਂ ਆਪਣੇ ਜੇਠੇ ਪੁੱਤਰ ਮੈਲਕਮ ਨੂੰ ਆਪਣਾ
ਵਾਰਿਸ ਘੋਸ਼ਿਤ ਕਰਦਾਂ। ਮੇਰਾ ਇਹ ਵਾਇਦਾ ਹੈ ਕਿ ਹਰ ਸੇਵਾਦਾਰ
ਨੂੰ ਉਸਦੀ ਖ਼ਿਦਮਤ ਦਾ ਪੂਰਾ-ਪੂਰਾ ਮੁੱਲ ਬਖ਼ਸ਼ਿਆ ਜਾਏਗਾ...!
(ਜੈ-ਜੈਕਾਰ ਹੁੰਦੀ ਹੈ! ਪਰ ਮੈਕਬਥ ਇਹ ਐਲਾਨ ਸੁਣ ਕੇ ਬੌਂਦਲ ਜਾਂਦਾ
ਹੈ)
ਤੇ ਮੈਕਬਬ ਆਓ ਹੁਣ ਤਹਾਡੇ ਮਹੱਲਾਂ ਵੱਲ ਕੂਚ ਕਰੀਏ! ਅੱਜ ਦੀ ਰਾਤ
ਅਸੀਂ ਤੁਹਾਡੇ ਹੀ ਮਹਿਮਾਨ ਹੋਵਾਂਗੇ, ਤਾਂ ਜੋ ਹੋਰ ਨੇੜੇ ਹੋ ਸਕੀਏ। ਕੀ
ਸੋਚ ਰਹੇ ਹੋ।
ਮੈਕਬਥ  : (ਸੰਭਲਦੇ ਹੋਏ। ਜਹਾਂਪਨਾਹ! ਸੁਲਤਾਨੇ-ਆਲੀ... ਜੋ ਤੁਹਾਡੇ ਕੰਮ ਨਾ
ਆ ਸਕੇ ਉਹ ਜੀਵਨ ਤਾਂ ਫ਼ਿਜੂਲ ਏ! ਮੈਂ ਖ਼ੁਦ ਮੂਹਰੇ ਜਾਕੇ ਖ਼ੁਸ਼ੀ ਦੀ
ਇਹ ਖ਼ਬਰ ਆਪਣੀ ਪਤਨੀ ਨੂੰ ਸੁਣਾਉਣਾ ਚਾਹਾਂਗਾ।
ਡੰਕਨ  : ਅਸੀਂ ਤਾਂ ਤੇਰੇ ਹਿਣੀ ਹਾਂ ਮੈਕਬਥ! ਤੂੰ ਜਾ ਸਕਦੈਂ (ਮੈਕਬਥ ਜਾਂਦਾ ਹੈ)।
ਬੈਂਕੋ, ਸੱਚਮੁੱਚ ਇਸਦੀ ਬਹਾਦਰੀ ਤੇ ਲੋਕ ਦਿਲੀ ਲਾਜਵਾਬ ਨੇ।

24/ਮੈਕਬਥ