ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਦੀ ਸੰਗਤ ਸਾਡੇ ਲਈ ਮਾਣ ਵਾਲੀ ਗੱਲ ਹੈ!
ਬੈਂਕੋ : (ਮਨ ਦੀ ਗੱਲ ਛੁਪਾਉਂਦੇ ਹੋਏ) ਜੀ ਜਹਾਂਪਨਾਹ!
ਡੰਕਨ  : ਵੇਖੋ ਕਿੰਨੇ ਉਤਸ਼ਾਹ ਨਾਲ਼ ਸਾਡੇ ਸਵਾਗਤ ਲਈ ਗਿਐ!
ਬੈਂਕੋ : ਜੀ ਮਹਾਰਾਜ!
ਡੰਕਨ  : ਆਓ ਚੱਲੀਏ; ਉਸਨੂੰ ਇੰਤਜ਼ਾਰ ਨਹੀਂ ਕਰਾਉਣਾ ਚਾਹੀਦਾ।
ਬੈਂਕੋ : ਜੋ ਹੁਕਮ
(ਦੋਹੇਂ ਜਾਂਦੇ ਹਨ।)
(ਦੂਜੇ ਪਾਸਿਓਂ ਚੁੜੇਲਾਂ ਲਾਲਟੈਨ ਚੁੱਕੀ ਆਉਂਦੀਆਂ ਹਨ। ਮੈਕਬਥ ਖ਼ੁਦ
ਨਾਲ਼ ਗੱਲਾਂ ਕਰਦਾ ਹੋਇਆ ਪਿੱਛੇ-ਪਿੱਛੇ ਆਉਂਦਾ ਹੈ।
ਮੈਕਬਥ  : ਯੁਵਰਾਜ! ਵਾਰਿਸ! (ਹੱਥ ਮਲਦਾ ਹੈ) ਹੂੰ..., ਇਹੋ ਰੋੜਾ ਹੈ ਮੇਰੀ ਰਾਹ
ਦਾ, ਪਹਿਲੀ ਰੁਕਾਵਟ। ਕੁਝ ਕਰਨਾ ਪਵੇਗਾ ਮੈਨੂੰ। ਨਹੀਂ ਤਾਂ ਸਭ ਚੌਪਟ
ਹੋ ਜਾਣੈ। (ਚੁੜੇਲਾਂ ਲਾਲਟੈਨ ਉੱਪਰ ਚੁਕਦੀਆਂ ਹਨ। ਓ ਤਾਰਿਓ
ਆਪਣੀ ਲੋਅ ਮੰਦੀ ਕਰੋ; ਲੁਕਾ ਲਓ ਇਸਨੂੰ। (ਮੂੰਹ ਢਕ ਲੈਂਦਾ ਹੈ)
ਕਿਤੇ ਇਹ ਮੇਰੀਆਂ ਕੋਝੀਆਂ ਖ਼ਾਹਿਸ਼ਾਂ ਨੂੰ ਦੇਖ ਨਾ ਲੈਣ, ਜਿੰਨ੍ਹਾਂ ਮੈਨੂੰ
ਬੁਰੀ ਤਰ੍ਹਾਂ ਨੂੜ ਲਿਐ। ਮੇਰੇ ਹੱਥ ਖ਼ੂਨ ਨਾਲ਼ ਲਿਬੜੇ......ਇਹ ਹੱਥ...ਮੇਰੀਆਂ
ਅੱਖਾਂ ਇਹ ਸਭ ਦੇਖ ਨਹੀਂ ਸਕਦੀਆਂ। ਉਹ ਡਰਦੀਆਂ ਨੇ ਆਪਣੇ ਈ
ਹੱਥਾਂ ਤੋਂ। (ਬੁਰੀ ਤਰ੍ਹਾਂ ਹੌਂਕਣ ਲੱਗ ਜਾਂਦਾ ਹੈ ਤੇ ਫੇਰ ਹੌਲ਼ੀ-ਹੌਲ਼ੀ
ਸੰਭਲਦਾ ਹੈ,) ਜੋ ਇੱਕ ਵਾਰ, ਬਸ ਇੱਕ ਵਾਰ ਸਿਰੇ ਲੱਗ ਲੈਣ ਦਿਓ...
(ਹੱਥਾਂ ਨੂੰ ਅੱਖਾਂ ਮੂਹਰੇ ਕਰਦਾ ਹੈ ਤੇ ਫੇਰ ਝਟਕੇ ਨਾਲ਼ ਪਿੱਛੇ ਕਰ ਲੈਂਦਾ
ਹੈ।) ਫੇਰ ਮੈਨੂੰ ਇਨ੍ਹਾਂ ਦੀ ਵੀ ਪਰਵਾਹ ਨਹੀਂ! ਕੋਈ ਪਰਵਾਹ ਨਹੀਂ!
ਚੁੜੇਲਾਂ  : ਇਹ ਢੇਰੀਆਂ ਇਹ ਢੇਰੀਆਂ
ਤਿੰਨ ਤੇਰੀਆਂ ਤਿੰਨ ਮੇਰੀਆਂ-੨-
(ਖਿੜ-ਖਿੜਾਉਂਦੀਆਂ ਉਸਦੇ ਪਿੱਛੇ ਭੱਜਦੀਆਂ ਹਨ।)

25/ਮੈਕਬਥ