ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦ੍ਰਿਸ਼ ਪੰਜਵਾਂ
(ਲੇਡੀ ਮੈਕਬਥ ਇੱਕ ਖ਼ਤ ਪੜ੍ਹਦੇ ਹੋਏ ਆਉਂਦੀ ਹੈ। ਉਸਦੇ ਚੇਹਰੇ ’ਤੇ ਉਤਸ਼ਾਹ ਹੈ।)
ਚੁੜੇਲਾਂ  : ਇਹ ਢੇਰੀਆਂ ਇਹ ਢੇਰੀਆਂ
ਲੇਡੀ ਮੈਕਬਥ  : ਉਹ ਮੈਨੂੰ ਉਸੇ ਦਿਨ ਮਿਲੀਆਂ, ਜਿਸ ਦਿਨ ਕਾਮਯਾਬੀ ਨੇ ਮੇਰੇ ਕਦਮ
ਚੁੰਮੇ। ਕਿੰਨਾ ਸ਼ਾਨਦਾਰ ਦਿਨ ਸੀ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ
ਪੱਕਾ ਹੋ ਗਿਆ ਕਿ ਉਨ੍ਹਾਂ ਦੀ ਜਾਣਕਾਰੀ ਸਾਡੇ ਜਿਹੇ ਫ਼ਾਨੀ ਮਨੁੱਖਾਂ ਨਾਲੋਂ
ਕਿਤੇ ਵੱਧ ਭਰੋਸੇਯੋਗ ਏ। ਸਵਾਲਾਂ ਦੇ ਭਾਂਬੜ ਮੇਰੀ ਛਾਤੀ ’ਚ ਮਚਦੇ
ਹੀ ਰਹੇ ਤੇ ਉਹ ਹਵਾ ’ਚ ਅਲੋਪ ਹੋ ਗਈਆਂ। ਸੱਚੀਂ ਉਨ੍ਹਾਂ ਦਾ ਗਿਆਨ
ਇੱਕਦਮ ਪੂਰਨ ਸੀ। ਮੈਂ ਤਾਂ ਬੁੱਤ ਬਲਿਆ ਖੜ੍ਹਾ ਸੀ ਕਿ ਰਾਜੇ ਦੇ
ਏਲਚੀ ਨੇ ਆ ਸੁਨੇਹਾ ਸੁਣਾਇਆ। ਮੈਂ ਕਾਡੋਰਦਾ ਸਰਦਾਰ ਬਣ ਚੁੱਕਾ
ਸੀ। ਇਹੋ ਭਵਿੱਖਬਾਣੀ ਤਾਂ ਉਨ੍ਹਾਂ ਅਜੀਬੋ-ਗ਼ਰੀਬ ਪਰਛਾਈਆਂ ਨੇ
ਕੀਤੀ ਸੀ। ਪਤਾ ਨਹੀਂ ਕੀ ਸਨ ਉਹ--ਚੁੜੇਲਾਂ, ਡੈਣਾਂ ਜਾਂ ਪਰਛਾਈਆਂ।
ਪਰ ਉਨ੍ਹਾਂ ਮੈਨੂੰ,,, ਭਵਿੱਖ ਦਾ ਸੁਲਤਾਨ ਕਹਿ ਕੇ ਬੁਲਾਇਆ। ਮੈਂ
ਸੋਚਿਆ ਇਹ ਖੁਸ਼ੀ ਦੀ ਖ਼ਬਰ ਛੇਤੀ ਤੋਂ ਛੇਤੀ ਤੇਰੇ ਤਾਈਂ ਪਹੁੰਚਣੀ
ਚਾਹੀਦੀ ਹੈ। ਮੈਂ ਨਹੀਂ ਚਾਹੁੰਦਾ ਕਿ ਖ਼ੁਸ਼ੀ ’ਚ ਪਾਗ਼ਲ ਹੋਣ ਦੇ ਏਸ ਮੌਕੇ
ਨੂੰ ਤੂੰ ਛਿਣ ਭਰ ਲਈ ਦੀ ਖੁੰਝਾਵੇਂ, ਆਖਰ ਤੂੰ ਮੇਰੀ ਕਾਮਯਾਬੀ ਦੀ....
ਸਭ ਤੋਂ ਨੇੜਲੀ ਭਾਗੀਦਾਰ ਏਂ। ਕਿੰਨੀ ਮਹਾਨ ਖ਼ੁਸ਼ੀ ਸਾਡਾ ਰਾਹ ਦੇਖ
ਰਹੀ ਹੈ, ਲੁਕੋ ਕੇ ਰੱਖੀਂ, ਆਪਣੇ ਈ ਦਿਲ ’ਚ, ਕਿਸੇ ਨੂੰ ਭਿਣਕ ਨਹੀਂ
ਪੈਣੀ ਚਾਹੀਦੀ। ਚੰਗਾ, ਅਲਵਿਦਾ!
(ਖੁਸ਼ੀ ’ਚ ਝੂਮਦੀ ਹੋਈ ਚਿੱਠੀ ਲਿਖਦੀ ਹੋਈ ਸੋਚਦੀ ਹੈ।)
ਖ਼ਾਹਿਸ਼ਾਂ ਤਾਂ ਉਸਦੇ ਅੰਦਰ ਵੀ ਨੇ। ਮਹਾਨ ਬਣਨ ਦੀ ਲਾਲਸਾ ਵੀ।
(ਹੌਕਾ) ਪਰ ਏਡਾ... ਮੁਲਾਇਮ ਤੇ ਧੜਕਦਾ ਦਿਲ ਲੈ ਕੇ ਵੀ ਕਦੇ ਕੋਈ
ਤਖ਼ਤ ’ਤੇ ਪਹੁੰਚਿਆ। ਬਸ, ਇਹੋ... ਮੁਸੀਬਤ ਹੈ, ਉਸਨੇ ਤੈਨੂੰ ਉਹ ਸਭ
ਕੁਝ ਨਹੀਂ ਕਰਨ ਦੇਣਾ। ਮੈਂ ਜਾਣਦੀ ਆਂ ਤੈਨੂੰ, ਤੈਨੂੰ ਏਸ ਦਿਲ ’ਤੇ ਕਾਬੂ
ਪਾਉਣਾ ਪਵੇਗਾ। ਦੇਖ ਸ਼ਹਿਨਸ਼ਾਹ ਹੋਣ ਦੀ ਖ਼ਾਹਿਸ਼ ਤੇਰੇ ਅੰਦਰ ਕਿਵੇਂ
ਤਰਲੋਮੱਛੀ ਹੋ ਰਹੀ ਹੈ। ਨਹੀਂ..., ਤੂੰ ਇਸਦਾ ਗਲ਼ਾ ਨਹੀਂ ਘੁੱਟ
ਸਕਦਾ। ਇਹ ਸਭ ਤਾਂ ਤੈਨੂੰ ਕਰਨਾ ਹੀ ਪਵੇਗਾ.. ਹਰ ਹਾਲ ’ਚ, ਨੇਕੀ
ਦਾ ਕੋਈ ਰਾਹ ਸਿੰਘਾਸਨ ਤਾਈਂ ਨਹੀਂ ਜਾਂਦਾ। ਇਹ ਜ਼ਿੱਦ ਤੈਨੂੰ

26/ਮੈਕਬਥ