ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੱਡਣੀ ਪਵੇਗੀ, ਇਹ ਬੋਝ ਤੇ...ਚੱਕਣਾ ਈ ਪੈਣਾ...ਲਾਜ਼ਮੀ ਹੈ। ਤੂੰ ਛੇਤੀ
ਤੋਂ ਛੇਤੀ ਇੱਥੇ ਆ ਜਾ। ਮੈਂ ਤੇਰੇ ਅੰਦਰ ਆਪਣੀ ਰੂਹ ਫੂਕ ਦਿਆਂਗੀ।
ਮੈਂ ਜਾਣਦੀ ਆਂ ਏਸ ਵੇਲ਼ੇ ਤੈਨੂੰ ਲੋੜ ਏ ਮੇਰੀ। ਤੇਰੇ ਤੇ ਤਖ਼ਤ ਵਿੱਚਲੀਆਂ
ਸਾਰੀਆਂ ਦੂਰੀਆਂ ਮੈਂ ਆਪਣੇ ਸ਼ਬਦਾਂ ਨਾਲ਼ ਹੂੰਝ ਦਿਆਂਗੀ। ਆਖ਼ਰ
ਉਹ ਤੇਰਾ ਮੁਕੱਦਰ ਹੈ। ਹੋਰ ਤੇ ਹੋਰ...ਹੁਣ ਤਾਂ ਉਹ ਰੱਬੀ ਤਾਕਤਾਂ ਵੀ
ਤੇਰੇ ਨਾਲ਼ ਨੇ।
(ਚੁੜੇਲਾਂ ਉਸਦੇ ਦੁਆਲੇ ਘੁੰਮਦੀਆਂ ਹਨ ਪਰ ਉਸਨੂੰ ਨਜ਼ਰ ਨਹੀਂ
ਆਉਂਦੀਆਂ) ਜਾਗੀਰਦਾਰ ਤਾਂ ਬਣ ਗਿਆ ਰਾਜਾ ਵੀ ਬਣ ਜਾਏਂਗਾ।
ਡਰ ਤਾਂ ਬਸ ਇੱਕੋ ਗੱਲ ਦਾ ਏ। (ਹੌਂਕਾ) ਮੱਖਣ ਵਰਗਾ ਤੇਰਾ
ਸੁਭਾਅ... ਜਿਹੜਾ ਮਾੜੇ ਜਿਹੇ ਸੇਕ ਨਾਲ਼ ਪਿਘਲ ਜਾਂਦੈ। ਉਸਤੋਂ ਪਿੱਛਾ
ਛੁਡਾਉਣਾ ਪੈਣਾ! (ਖੜਾਕ ਸੁਣ ਕੇ) ਕੌਣ ਐ (ਚਿੱਠੀ ਲੁਕੋਂਦੀ ਹੈ।)
ਨੌਕਰ  : ਮੈਂ ਆਂ ਮਾਲਕਣ
ਲੇਡੀ ਮੈਕਬਥ  : ਹੂੰ! ਕੀ ਸੁਨੇਹਾ ਲਿਆਇਐਂ?
ਨੌਕਰ  : ਖ਼ਬਰ ਬਹੁਤ ਵੱਡੀ ਏ, ਅੱਜ ਰਾਤ ਬਾਦਸ਼ਾਹ ਸਲਾਮਤ ਤੁਹਾਡੇ ਮਹਿਮਾਨ
ਹੋਣਗੇ।
ਲੇਡੀ ਮੈਕਬਥ  : (ਉੱਛਲਦੀ ਹੈ) ਕੀ! ਤੂੰ ਪਾਗ਼ਲ ਤੇ ਨਹੀਂ ਹੋ ਗਿਆ। ਤੈਨੂੰ ਪਤਾ ਤੂੰ ਕੀ
ਕਹਿ ਰਿਹੈਂ। ਮੈਕਬਥ ਆਪ ਕਿੱਥੇ ਐ? ਉਸਨੇ ਪਹਿਲਾਂ ਸੁਨੇਹਾ ਕਿਉਂ ਨੀ ਘੱਲਿਆ?
ਨੌਕਰ  : ਜੀ, ਉਹ ਵੀ ਮਹਾਰਾਜ ਦੇ ਨਾਲ਼ ਆ ਰਹੇ ਨੇ। ਜਿਸ ਹੱਥ ਸੁਨੇਹਾ ਭੇਜਿਆ
ਉਹ ਤਾਂ ਬੇਚਾਰਾ ਸਾਹੋ-ਸਾਹੀ ਹੋਇਆ ਬਾਹਰ ਪਿਆ। ਬੜੀ ਮੁਸ਼ਕਿਲ
ਨਾਲ਼ ਏਨੀ ਓ ਗੱਲ ਕੀਤੀ... ਤੇ ਮੈਂ ਆਇਆਂ ਨੱਸਾ।
ਲੇਡੀ ਮੈਕਬਥ  : ਠੀਕ ਐ ਠੀਕ ਐ। ਭਕਾਈ ਬੰਦ ਕਰ ਤੇ ਜਾ ਕੇ ਖ਼ਿਆਲ...ਰੱਖ ਉਸਦਾ!
ਬੜੀ ਕਮਾਲ ਦੀ ਖ਼ਬਰ ਲੈ ਕੇ ਆਇਆ।
(ਹੱਥ ਦੇ ਇਸ਼ਾਰੇ ਨਾਲ ਉਸਨੂੰ ਜਾਣ ਨੂੰ ਕਹਿੰਦੀ ਹੈ। ਉਹ ਕੁਝ ਕਹਿਣਾ
ਚਾਹੁੰਦਾ ਹੈ, ਪਰ ਉਸਦੇ ਤੇਵਰ ਦੇਖ ਕੇ ਚੁੱਪਚਾਪ ਚਲਾ ਜਾਂਦਾ ਹੈ।)
ਲੇਡੀ ਮੈਕਬਥ  : ਖ਼ੁਦ ਮੌਤ ਉਸਨੂੰ ਮੇਰੇ ਚੁੰਗਲ ’ਚ ਖਿੱਚ ਕੇ ਲਿਆਈਂ ਐ...ਆਉਣ ਦਿਓ!
ਆਓ ਆਓ ਹੋ ਮੌਤ ਦੀਓ ਦੇਵੀਓ... ਆਓ (ਚੁੜੇਲਾਂ ਕਾਲੀਆਂ
ਚੁੰਨੀਆਂ ’ਚ ਲਿਪਟੀਆਂ ਮੰਚ ’ਤੇ ਆਉਂਦੀਆਂ ਹਨ ਤੇ ਕਾਂਵਾ-ਰੌਲ਼ੀ ਪਾ
ਦਿੰਦੀਆਂ ਹਨ। ਆਓ ਤੇ ਮੇਰੇ ਅੰਦਰਲੀ ਔਰਤ ਤੋਂ ਆਜ਼ਾਦ ਕਰ ਦਿਓ
ਮੈਨੂੰ ਨਿਜ਼ਾਤ ਦਿਲਾਓ ਇਸਤੋਂ ਤੇ ਬਾਂਝ ਕਰ ਦਿਓ ਮੈਨੂੰ! ਇਹ ਹੁਣ ਮੈਥੋਂ

27/ਮੈਕਬਥ