ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲੈਂਦੀ ਹੈ ਤੇ ਸਾਰੀਆਂ ਖਿੜ-ਖਿੜਾਉਂਦੀਆਂ ਜਾਂਦੀਆਂ ਹਨ। ਰੌਸ਼ਨੀ
ਪਸੀਨੇ ’ਚ ਤਰ-ਬ-ਤਰ ਮੈਕਬਥ ’ਤੇ ਪੈਂਦੀ ਹੈ।
ਮੈਕਬਥ  : (ਬੁੜਬੁੜਾਉਂਦਾ ਹੈ) ਮੈਕਬਥ! (ਆਪਣੀ ਹੀ ਆਵਾਜ਼ ਤੋਂ ਚੌਂਕ ਜਾਂਦਾ ਹੈ,
ਜਿਵੇਂ ਕਿਤੋਂ ਦੂਰੋਂ ਆਈ ਹੋਵੇ) ਹੂੰਅ! (ਸੰਭਲਦਾ) ਜੇ ਕਰਨਾ ਈ ਏ ਤਾਂ
ਕਰ ਕਿਉਂ ਨਹੀਂ ਦਿੰਦਾ। ਹਾਂ ਇਹੋ ਠੀਕ ਹੈ, ਹੋਰ ਲਟਕਾਉਣਾ ਖ਼ਤਰਨਾਕ
ਹੋ ਸਕਦੈ, ਹਾਂ ਹਾਂ ਜੋ ਸਭ ਕੁਝ ਠੀਕ-ਠਾਕ ਨਿੱਬੜ ਜਾਏ ਤਾਂ ਫੇਰ ਕੋਈ
ਡਰ ਨਹੀਂ; ਇੱਕੋ ਵਾਰ ’ਚ ਸਭ ਖਤਮ। ਪਰ ਜੇ ਇਹ ਖੂਨ ਬੀਜ ਵਾਂਗ
ਨਿਸਰ ਆਇਆ, ਪੂਰਾ ਜੰਗਲ ਵੀ ਤਾਂ ਬਣ ਸਕਦੈ, ਕੋਈ ਅੰਤ ਨਹੀਂ
ਜਿਸਦਾ, ਮੈਂ ਗੁਆਚ ਜਾਵਾਂਗਾ। ਆਖ਼ਰ ਇਹ ਜ਼ਿੰਦਗੀ ਹੈ ਵੀ ਕਿੰਨੀ ਕੁ,
ਐਵੇਂ ਪਾਣੀ ਦਾ ਬੁਦਬੁਦਾ...ਬਣਿਆ ਕਿ ਫੁੱਟਿਆ। ਮੌਤ ਤਾਂ ਆਦਿ-ਜੁਗਾਦਿ
ਅਟੱਲ ਏ ਤੇ ਪਰਲੋਕ (ਕੰਬ ਜਾਂਦਾ ਹੈ ਤੇ ਮੂੰਹ ਮੋੜ ਲੈਂਦਾ ਹੈ।) ਫੇਰ ਇਹੋ
ਜਿਹੇ ਕੁਕਰਮਾਂ ਦਾ ਤਾਂ ਹੱਥੋ-ਹੱਥ ਹਿਸਾਬ ਹੋ ਜਾਦੈ, ਉਸਦੀ ਲਾਠੀ ਤੁਰੰਤ
ਨਿਆਂ ਕਰਦੀ ਏ ਬੇਆਵਾਜ਼। ਅਸੀਂ ਦੂਜਿਆਂ ਲਈ ਅੱਗ ਦੇ ਪੂਰਣੇ
ਪਾਉਂਦੇ ਹਾਂ ਤੇ ਉਹ ਭਾਂਬੜ ਬਣ ਸਾਡਾ ਈ ਪਿੰਡਾ ਲੂਹ ਸੁੱਟਦੇ। ਕਿਸੇ
ਲਈ ਪੁੱਟਿਆ ਹੋਇਆ ਕਬਰ ਬਣ ਜਾਂਦਾ ਤੁਹਾਡੀ ਉਸਨੂੰ ਮੇਰੇ ’ਤੇ
ਕਿੰਨਾ ਯਕੀਨ ਐ। ਫੇਰ ਸਾਡਾ ਤਾਂ ਖੂਨ ਵੀ ਸਾਂਝਾ ਏ! ਨਹੀਂ, ਮੈਂ
ਉਸਦਾ ਖ਼ੂਨ ਨਹੀਂ ਕਰ ਸਕਦਾ! ਮਹਿਮਾਨ ਹੈ ਉਹ ਮੇਰਾ.. ਮੈਨੂੰ ਤੇ
ਉਸਦੀ ਹਿਫ਼ਾਜ਼ਤ ਦਾ ਹਰ ਇੰਤਜ਼ਾਮ ਕਰਨਾ ਚਾਹੀਦਾ ਹੈ.. ਤੇ ਮੈਂ ਆਪ
ਹੀ ਹੱਥ ’ਚ ਛੁਰਾ ਫੜ੍ਹ ਕੇ ਕਾਤਲਾਂ ਨੂੰ ਰਾਹ ਦੱਸਦਾ ਫਿਰਦਾਂ! ਯਾਦ ਰੱਖ
ਮੈਕਬਥ ਇਹੋ ਰਾਹ ਤੇਰੇ ਵੱਲ ਵੀ ਮੁੜ ਸਕਦਾ ਹੈ। ਕਿੰਨਾ ਦਿਆਲੂ ਤੇ
ਨੇਕ ਹੈ ਉਹ! ਸ਼ਹਿਨਸ਼ਾਹ ਹੈ।..ਫੇਰ ਵੀ ਉਸਦੇ ਹੱਥ ਕਿੰਨੇ ਬੇਦਾਗ਼ ਨੇ!
ਮੇਰਾ ਗੁਨਾਹ ਗੁੱਝਾ ਨਹੀਂ ਰਹਿ ਸਕਦਾ। ਫ਼ਰਿਸ਼ਤੇ ਆਸਮਾਨ ’ਤੇ ਚੜ੍ਹ
ਢੰਡੋਰਾ ਪਿੱਟਣਗੇ:
(ਸਫੇਦ ਚਾਦਰਾਂ ਪਾਈ ਚੜੇਲਾਂ ਮੰਚ ’ਤੇ ਆਉਂਦੀਆਂ ਹਨ, ਸ਼ੋਰ
ਮਚਾਉਂਦੀਆਂ ਹਨ, ਪਿੱਛੋਂ ਨਗਾੜੇ ਵੱਜਦੇ ਹਨ। ਮੈਕਬਥ ਉਨ੍ਹਾਂ ਨੂੰ ਚੁੱਪ
ਕਰਾਉਣ ਦੀ ਕੋਸ਼ਿਸ਼ ਕਰਦਾ ਹੈ।
ਚੁੜੇਲ ੧  : ਮੈਕਬਥ ਕਾਤਿਲ ਹੈ।
ਚੁੜੇਲ ੨  : ਹਾਂ, ਉਸਨੇ ਖ਼ੂਨ ਕੀਤਾ ਹੈ!
ਚੁੜੇਲ ੩  : ਹਾਂ-ਹਾਂ...ਉਹ ਕਾਤਲ ਹੈ!
ਸਾਰੀਆਂ  : ਕਾਤਲ ਹੈ ..... ਖ਼ੂਨੀ ਹੈ।

32/ ਮੈਕਬਥ