ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲੇਡੀ ਮੈਕਬਥ  : ਮਹਾਰਾਜ ਇਹ ਤਾਂ ਕੁਝ ਵੀ ਨਹੀਂ। ਇਸਤੋਂ ਸੌ ਗੁਣਾ ਕਰਕੇ ਵੀ ਅਸੀਂ
ਤੁਹਾਡੇ ਅਹਿਸਾਨਾਂ ਦਾ ਬਦਲਾ ਨਹੀਂ ਚੁਕਾ ਸਕਦੇ। ਸਾਡੇ ਗ਼ਰੀਬਖਾਨੇ
’ਚ ਚਰਣ ਪਾ ਕੇ ਜੋ ਮਾਣ ਤੁਸਾਂ ਸਾਨੂੰ ਬਖਸ਼ਿਆ ਏ... ਉਹੋ ਤਾਂ ਸਾਡੀ
ਅਸਲ ਦੌਲਤ ਏ! (ਮਨਬਚਨੀ) ਜਿਸਨੂੰ ਅਸੀਂ ਪੀੜੀ-ਦਰ-ਪੀੜੀ
ਪੁਸ਼ਤ-ਦਰ-ਪੁਸ਼ਤ ਸਾਂਭ ਕੇ ਰੱਖਾਂਗੇ। (ਜਾਹਿਰਾ) ਪਰ ਅਫ਼ਸੋਸ ਆਪ
ਜੀ ਦੀ ਲੰਬੀ ਉਮਰ ਦੀ ਕਾਮਨਾ ਤੇ ਅਰਦਾਸ ਤੋਂ ਛੁੱਟ ਅਸੀਂ ਕੁਝ ਕਰ
ਵੀ ਨਹੀਂ ਸਕਦੇ!
ਡੰਕਨ  : ਪਰ ਮੈਕਬਥ ਆਪ ਕਿੱਥੇ ਹੈ! ਅਸੀਂ ਰਾਹ ’ਚ ਉਸ ਨਾਲ਼ ਰਲ਼ਣ ਦੀ
ਬਹੁਤ ਕੋਸ਼ਿਸ ਕੀਤੀ..
ਲੇਡੀ ਮੈਕਬਥ  : (ਡਰ ਕੇ ਹਕਲਾਂਦੀ ਹੈ) ਜੀ. ਓ.....!
ਡੰਕਨ  : (ਹੱਸਦਾ ਹੈ) ਸਾਡੀ ਦਿਲੀ ਖਾਹਿਸ਼ ਸੀ ਕਿ ਅਸੀਂ ਖ਼ੁਦ ਉਸਦੀ
ਅਗਵਾਨੀ ਕਰੀਏ..ਜਿਵੇਂ ਖ਼ੁਦ ਬਾਦਸ਼ਾਹ ਦੀ ਕੀਤੀ ਜਾਂਦੀ ਹੈ।
ਲੇਡੀ ਮੈਕਬਥ  : (ਹੈਰਾਨ) ਜੀ....!
ਡੰਕਨ  : ਪਰ ਉਸਦੇ ਘੋੜੇ ਨੂੰ ਤਾਂ ਜਿਵੇਂ ਖੰਭ ਈ ਲੱਗ ਗਏ। ਜਾਂ ਫੇਰ ਉਸਦਾ
ਪਿਆਰ ਸੀ ਜੋ ਉਸਨੂੰ ਸਾਥੋਂ ਪਹਿਲਾਂ ਏਥੇ ਲੈ ਆਇਆ। ਸਾਡੇ ਲਈ
ਉਸਦੀ ਇਹ ਮੁਹੱਬਤ ਉਸਦੀ ਕਮਾਨ ’ਚੋਂ ਨਿਕਲੇ ਤੀਰ ਨਾਲੋਂ ਵੀ
ਜ਼ਿਆਦਾ ਤੇਜ਼ ਤੇ ਤਿੱਖੀ ਹੈ।
ਲੇਡੀ ਮੈਕਬਥ  : ਅਸੀਂ ਤਾਂ ਹਮੇਸ਼ਾਂ ਤੋਂ ਤੁਹਾਡੇ ਦਾਸ ਹਾਂ। ਜੋ ਕੁਝ ਹੈ ਸਾਡੇ ਕੋਲ਼ ਸਭ
ਤੁਹਾਡੀ ਓ ਤਾਂ ਬਖਸ਼ਿਸ਼ ਹੈ। ਉਹ...ਤੁਹਾਡੀ ਓ ਭੇਂਟਾ।...ਤੁਹਾਨੂੰ ਸੌਂਪ
ਕੇ ਅਸੀਂ ਧੰਨ ਹੋਏ ਮਹਾਰਾਜ!
ਡੰਕਨ  : ਮੇਹਰਬਾਨੀ ਕਰਕੇ ਸਾਨੂੰ ਅਜ਼ੀਜ਼ ਮੈਕਬਥ ਕੋਲ ਲੈ ਚੱਲੇ। ਬੇਇੰਤਹਾ
ਮੁਹੱਬਤ ਕਰਦੇ ਹਾਂ ਅਸੀਂ ਉਸਨੂੰ ਤੇ ਇਹ ਜਜ਼ਬਾ ਹਮੇਸ਼ਾਂ ਸਾਡੇ ਦਿਲ
’ਚ ਜਿਉਂਦਾ ਰਹੇਗਾ..ਹਮੇਸ਼ਾਂ।
ਲੇਡੀ ਮੈਕਬਥ  : ਜਿਵੇਂ ਮਹਾਰਾਜ ਚਾਹੁਣ
(ਨਗਾੜਿਆਂ ਦੀ ਧੁਨ ’ਤੇ ਉਹ ਸਭ ਜਾਂਦੇ ਹਨ।)
(ਮੱਧਮ ਜਿਹੀ ਰੌਸ਼ਨੀ ’ਚ ਮੈਕਬਬ ਆਉਂਦਾ ਹੈ।ਚੁੜੇਲਾਂ ਇੱਕ ਕੁੱਕੜ
ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੀਆਂ ਭੱਜਦੀਆਂ ਹਨ, ਜਿਹੜਾ ਬਾਰ-ਬਾਰ
ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ ਹੈ। ਮੈਕਬਬ ਡਰਿਆ ਹੋਇਆ ਸਭ ਦੇਖ
ਰਿਹਾ ਹੈ। ਇੱਕ ਚੜੋਲ ਸੁਨਿਹਰੀ ਬਾਲ ’ਚ ਦਾਣਾ ਲੈ ਕੇ ਆਉਂਦੀ ਹੈ
ਤੇ ਕੁੱਕੜ ਨੂੰ ਲੁਭਾਉਂਦੀ ਹੈ ਤੇ ਦੂਜੀ ਪਿੱਛੋਂ ਝਘੰਟਾ ਮਾਰ ਕੇ ਉਸਨੂੰ ਦਬੋਚ

31/ਮੈਕਬਥ